
ਛਲੇ ਕੁਝ ਸਮੇਂ ਪੰਜਾਬ `ਚ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਨੂੰ ਲਗਾਤਾਰ ਵਧਦੀਆਂ ਜਾ ਰਹੀਆਂ ਹਨ
ਕੋਟਕਪੂਰਾ : ਪਿਛਲੇ ਕੁਝ ਸਮੇਂ ਪੰਜਾਬ `ਚ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਨੂੰ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਕੁਝ ਸ਼ਰਾਰਤੀ ਅਨਸਰਾਂ ਵਲੋਂ ਇਹਨਾਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਅਜਿਹੀ ਇਕ ਘਟਨਾ ਨੂੰ ਕੋਟਕਪੂਰੇ ਦੇ ਮਹੱਲਾ ਕਸ਼ਮੀਰੀਆਂ `ਚ ਅੰਜ਼ਾਮ ਦਿੱਤਾ ਗਿਆ ਹੈ। ਜਿਥੇ 2 ਮੋਟਰਸਾਈਕਲ `ਤੇ ਆਏ 3 ਵਿਅਕਤੀਆਂ ਵਲੋਂ ਇੱਕ ਵਪਾਰੀ ਤੋਂ 3 ਲੱਖ 70 ਹਜਾਰ ਰੁਪਏ ਖੋਹ ਲੈ ਜਾਣ ਦਾ ਪਤਾ ਲੱਗਿਆ ਹੈ।
Robberyਇਸ ਮਾਮਲੇ ਸਬੰਧੀ ਪ੍ਰੇਮ ਕੁਮਾਰ ਪੁੱਤ ਜਗਦੀਸ਼ ਰਾਜ ਵਾਸੀ ਕੋਟਕਪੂਰਾ ਨੇ ਦੱਸਿਆ ਕਿ ਉਸ ਨੇ ਦੁਪਹਿਰ ਨੂੰ ਨਵੇਂ ਬਸ ਸਟੈਂਡ ਦੇ ਨੇੜੇ ਸਥਿਤ ਆਈ . ਡੀ . ਬੀ . ਆਈ . ਬੈਂਕ ਤੋਂ 3 ਲੱਖ 20 ਹਜਾਰ ਰੁਪਏ ਕਢਵਾਏ ਸਨ, ਅਤੇ 50 ਹਜਾਰ ਰੁਪਏ ਉਸ ਦੇ ਕੋਲ ਸਨ। ਨਾਲ ਹੀ ਉਸ ਨੇ ਇਹ ਵੀ ਦੱਸਿਆ ਕਿ ਜਦੋਂ ਉਹ ਇਹ ਪੈਸੇ ਇੱਕ ਕਾਲੇ ਲਿਫਾਫੇ ਵਿਚ ਪਾ ਕੇ ਲੈ ਕੇ ਜਾ ਰਿਹਾ ਸੀ
Robberyਤਾਂ ਮਹੱਲਾ ਕਸ਼ਮੀਰੀਆਂ ਵਿਚ ਨਰਾਇਣ ਦੀ ਹੱਟੀ ਦੇ ਨੇੜੇ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਨੇ ਉਸ ਨੂੰ ਰੋਕ ਲਿਆ ਅਤੇ ਪਿੱਛੇ ਇੱਕ ਹੋਰ ਮੋਟਰਸਾਈਕਲ `ਤੇ ਆਏ 2 ਵਿਅਕਤੀਆਂ ਨੇ ਉਸ ਦਾ ਪੈਸਿਆਂ ਵਾਲਾ ਲਿਫਾਫਾ ਖੌਹ ਲਿਆ ਅਤੇ ਫਰਾਰ ਹੋ ਗਏ। ਉਸ ਨੇ ਦੱਸਿਆ ਕਿ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸ ਘਟਨਾ ਦਾ ਪਤਾ ਚਲਦਿਆ ਹੀ ਸਥਾਨਕ ਪੁਲਿਸ ਮੌਕੇ `ਤੇ ਪਹੁੰਚ ਗਈ ਅਤੇ ਉਹਨਾਂ ਨੇ ਘਟਨਾ ਵਾਲੀ ਥਾਂ ਦਾ ਜਾਇਜਾ ਲਿਆ।
Robberyਮਿਲੀ ਜਾਣਕਾਰੀ ਮੁਤਾਬਕ ਥਾਣਾ ਸਿਟੀ ਕੋਟਕਪੂਰੇ ਦੇ ਐਸ.ਐਚ . ਓ . ਖੇਮ ਚੰਦ ਪਰਾਸ਼ਰ ਨੇ ਕਿਹਾ ਕਿ ਪੁਲਿਸ ਦੁਆਰਾ ਘਟਨਾ ਵਾਲੇ ਸਥਾਨ ਨੂੰ ਆਉਣ - ਜਾਣ ਵਾਲੇ ਰਸਤਿਆਂ ਉੱਤੇ ਲੱਗੇ ਹੋਏ ਸੀ.ਸੀ.ਟੀ.ਵੀ .ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਮਾਮਲਾ ਕੁਝ ਸ਼ੱਕੀ ਲੱਗਦਾ ਹੈ ਅਤੇ ਪੂਰੇ ਮਾਮਲੇ ਦੀ ਵੱਖ - ਵੱਖ ਪਹਿਲੂਆਂ ਵਲੋਂ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਜਲਦੀ ਇਹਨਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਪ੍ਰਸ਼ਾਂਸਨ ਇਸ ਮਾਮਲੇ ਸਬੰਧੀ ਆਪਣੀ ਕਾਰਵਾਈ ਕਰ ਰਿਹਾ ਹੈ।