ਫਰਾਂਸ ’ਚ ਗਰਮੀ ਦਾ ਕਹਿਰ, 1500 ਲੋਕਾਂ ਦੀ ਮੌਤ
Published : Sep 9, 2019, 4:00 pm IST
Updated : Sep 9, 2019, 4:00 pm IST
SHARE ARTICLE
Heat range in France kills 1,500 people
Heat range in France kills 1,500 people

ਸਰਕਾਰ ਨੇ ਚਲਾਈ ਜਾਗਰੂਕਤਾ ਮੁਹਿੰਮ

ਫਰਾਂਸ- ਫਰਾਂਸ ਵਿਚ ਗਰਮ ਹਵਾਵਾਂ ਜਾਨਲੇਵਾ ਬਣ ਚੁੱਕੀਆਂ ਹਨ। ਜਿਸ ਕਾਰਨ ਹੁਣ ਤਕ 1500 ਲੋਕਾਂ ਨੂੰ ਅਪਣੀ ਜਾਨ ਤੋਂ ਹੱਥ ਧੋਣੇ ਪੈ ਗਏ ਹਨ। ਮਰਨ ਵਾਲੇ ਲੋਕਾਂ ਵਿਚ ਅੱਧੇ ਤੋਂ ਜ਼ਿਆਦਾ ਲੋਕ 75 ਤੋਂ ਜ਼ਿਆਦਾ ਦੀ ਉਮਰ ਦੇ ਸਨ। ਫਰਾਂਸ ਦੇ ਸਿਹਤ ਮੰਤਰੀ ਅਗਨੇਸ ਬੁਜੀਨ ਨੇ ਫਰਾਂਸ ਇੰਟਰ ਰੇਡੀਓ ਤੋਂ ਗੱਲਬਾਤ ਕਰਦਿਆਂ ਦੱਸਿਆ ਕਿ ਫਰਾਂਸ ਵਿਚ ਜੂਨ ਅਤੇ ਜੁਲਾਈ ਮਹੀਨੇ ਵਿਚ ਰਿਕਾਰਡ 18 ਦਿਨ ਤਕ ਗਰਮ ਹਵਾਵਾਂ ਦਾ ਕਹਿਰ ਜਾ ਰਿਹਾ ਜੋ ਅਜੇ ਤਕ ਵੀ ਜਾਰੀ ਹੈ।

ਬੁਜੀਨ ਨੇ ਇਹ ਵੀ ਦੱਸਿਆ ਕਿ 2003 ਵਿਚ ਜਦੋਂ ਗਰਮ ਹਵਾਵਾਂ ਦਾ ਕਹਿਰ ਵਰਤਿਆ ਸੀ ਤਾਂ 15 ਹਜ਼ਾਰ ਲੋਕਾਂ ਦੀ ਮੌਤ ਹੋਈ ਸੀ। ਉਸ ਦੇ ਮੁਕਾਬਲੇ ਇਸ ਸਾਲ ਜਾਗਰੂਕਤਾ ਅਤੇ ਰੋਕਥਾਮ ਦੀ ਵਜ੍ਹਾ ਨਾਲ ਇਹ ਗਿਣਤੀ ਘੱਟ ਰਹੀ ਹੈ। ਫਰਾਂਸ ਵਿਚ ਅੱਤ ਦੀ ਗਰਮੀ ਕਾਰਨ ਪਾਰਾ ਕੁੱਝ ਥਾਵਾਂ ’ਤੇ 46 ਤੋਂ ਵੀ ਪਾਰ ਹੋ ਗਿਆ। ਜਿਸ ਕਾਰਨ ਲੋਕਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਫਰਾਂਸ ਸਰਕਾਰ ਨੇ ਵਧਦੇ ਤਾਪਮਾਨ ਨੂੰ ਲੈ ਕੇ ਲੋਕਾਂ ਵਿਚਕਾਰ ਵੱਡੇ ਪੱਧਰ ’ਤੇ ਜਾਗਰੂਕਤਾ ਮੁਹਿੰਮ ਵੀ ਚਲਾਈ ਹੋਈ ਹੈ ਤਾਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਅਤੇ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਨੂੰ ਘਟਾਇਆ ਜਾ ਸਕੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement