ਮਸ਼ਹੂਰ ਸ਼ਾਇਰ ਅਤੇ ਗੀਤਕਾਰ ਸਾਹਿਰ ਲੁਧਿਆਣਵੀ ਦੀਆਂ ਕਬਾੜ ਦੀ ਦੁਕਾਨ ’ਚੋਂ ਮਿਲੀਆਂ ਨਜ਼ਮਾਂ ਅਤੇ ਡਾਇਰੀਆਂ
Published : Sep 9, 2019, 5:13 pm IST
Updated : Sep 9, 2019, 5:13 pm IST
SHARE ARTICLE
Sahir ludhianvis prized handwritten nudge diaries found at junk shop
Sahir ludhianvis prized handwritten nudge diaries found at junk shop

ਇਹ ਨੋਟ ਉਨ੍ਹਾਂ ਦੀ ਪ੍ਰਕਾਸ਼ਤ ਸੰਸਥਾ ‘ਪਾਰਚਿਅਨ’ ਨਾਲ ਸਬੰਧਤ ਹਨ

ਨਵੀਂ ਦਿੱਲੀ: ਮਸ਼ਹੂਰ ਸ਼ਾਇਰ ਅਤੇ ਗੀਤਕਾਰ ਸਾਹਿਰ ਲੁਧਿਆਣਵੀ ਦੇ ਹੱਥ-ਲਿਖਤ ਪੱਤਰ, ਡਾਇਰੀਆਂ, ਨਜ਼ਮਾਂ ਅਤੇ ਉਹਨਾਂ ਦੀ ਬਲੈਕ-ਐਂਡ ਵਾਈਟ ਤਸਵੀਰਾਂ ਮੁੰਬਈ ਵਿਚ ਇਕ ਕਬਾੜ ਦੀ ਦੁਕਾਨ ਤੋਂ ਮਿਲੀਆਂ ਹਨ। ਇਕ ਗੈਰ ਲਾਭਕਾਰੀ ਸੰਗਠਨ ਨੇ ਇਹਨਾਂ ਚੀਜ਼ਾਂ ਨੂੰ ਸੁਰੱਖਿਅਤ ਰੱਖਣ ਲਈ ਸਿਰਫ 3000 ਰੁਪਏ ਵਿਚ ਖਰੀਦਿਆ ਹੈ। ਮੁੰਬਈ ਦੀ ਇਕ ਐਨਜੀਓ ਫ਼ਿਲਮ ਹੈਰੀਟੇਜ ਫਾਊਂਡੇਸ਼ਨ ਨੂੰ ਜੁਹੂ ਵਿਚ ਕਬਾੜ ਦੀ ਦੁਕਾਨ ਤੋਂ ਅਖ਼ਬਾਰਾਂ ਅਤੇ ਮੈਗਜੀਨਾਂ ਦੇ ਢੇਰ ਵਿਚ ਇਹ ਚੀਜ਼ਾਂ ਮਿਲੀਆਂ ਹਨ।

SahirSahir ludhianviਸੰਸਥਾ ਦੇ ਬਾਨੀ ਡਾਇਰੈਕਟਰ ਸ਼ਿਵੇਂਦਰ ਸਿੰਘ ਡੁੰਗਰਪੁਰ ਨੇ ਕਿਹਾ ਕਿ ਇਨ੍ਹਾਂ ਡਾਇਰੀਆਂ ਵਿਚ ਉਨ੍ਹਾਂ ਦੇ ਰੋਜ਼ਾਨਾ ਦੇ ਪ੍ਰੋਗਰਾਮ ਜਿਵੇਂ ਗੀਤ ਦੀ ਰਿਕਾਰਡਿੰਗ ਲਈ ਕਿੱਥੇ ਜਾਣਾ ਹੈ, ਕਈ ਨਜ਼ਮਾਂ ਅਤੇ ਨੋਟ ਵੀ ਹਨ। ਇਹ ਨੋਟ ਉਨ੍ਹਾਂ ਦੀ ਪ੍ਰਕਾਸ਼ਤ ਸੰਸਥਾ ‘ਪਾਰਚਿਅਨ’ ਨਾਲ ਸਬੰਧਤ ਹਨ। ਉਸ ਸਮੇਂ ਦੇ ਸੰਗੀਤਕਾਰ ਰਵੀ, ਉਨ੍ਹਾਂ ਦੇ ਦੋਸਤ ਅਤੇ ਕਵੀ ਹਰਬੰਸ ਵੱਲੋਂ ਸਾਹਿਰ ਨੂੰ ਲਿਖੇ ਪੱਤਰ ਵੀ ਸ਼ਾਮਿਲ ਹਨ। ਇਨ੍ਹਾਂ ਵਿਚੋਂ ਕੁਝ ਪੱਤਰ ਅੰਗਰੇਜ਼ੀ ਅਤੇ ਉਰਦੂ ਵਿਚ ਹਨ ਅਤੇ ਬਾਕੀ ਰਚਨਾਵਾਂ ਉਰਦੂ ਵਿਚ ਹਨ।

ਇਸ ਤੋਂ ਇਲਾਵਾ ਸਾਹਿਰ ਦੀ ਕੁਝ ਨਿੱਜੀ ਤਸਵੀਰਾਂ, ਕੁਝ ਤਸਵੀਰਾਂ ਵਿਚ ਉਨ੍ਹਾਂ ਦੀ ਭੈਣਾਂ ਅਤੇ ਦੋਸਤਾਂ ਦੀਆ ਹਨ ਅਤੇ ਕੁਝ ਪੰਜਾਬ ਦੇ ਘਰ ਦੀਆਂ ਹਨ। ਫਾਊਂਡੇਸ਼ਨ ਨੇ ਸਾਹਿਰ ਨਾਲ ਸਬੰਧਤ ਇਹ ਸਾਰੀਆਂ ਚੀਜਾਂ ਸਿਰਫ 3000 ਰੁਪਏ ਵਿਚ ਖਰੀਦੀ ਹੈ। ਫਾਊਂਡੇਸ਼ਨ ਦੇ ਮਾਹਿਰ ਨਜ਼ਮਾਂ ਦਾ ਅਧਿਐਨ ਕਰ ਰਹੇ ਹਨ ਇਨ੍ਹਾਂ ਵਿਚ ਕਿਹੜੀਆਂ ਨਜ਼ਮਾਂ ਪ੍ਰਕਾਸ਼ਤ ਨਹੀਂ ਹੋਈਆਂ। ਡੁੰਗਰਪੁਰ ਨੇ ਦੱਸਿਆ ਕਿ ਗੁਰੂ ਦੱਤ ਦੀ ਫਿਲਮ ‘ਪਿਆਸਾ’ ਦੇ ਸੀਨ ਦੀ ਯਾਦ ਦਿਵਾਉਂਦਾ ਹੈ ਜਿਸ ਵਿਚ ਉਨ੍ਹਾਂ ਦੀ ਰਚਨਾਵਾਂ ਕਬਾੜ ਦੀ ਦੁਕਾਨ ਵਿਚੋਂ ਮਿਲੀਆਂ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement