
ਮਸ਼ਹੂਰ ਪੰਜਾਬੀ ਗਾਇਕਾ ਗੁਰਲੇਜ਼ ਅਖ਼ਤਰ ਅਤੇ ਗੀਤਕਾਰ ਮੱਖਣ ਬਰਾੜ ਵਿਚਕਾਰ ਉਸ ਸਮੇਂ ਤੂੰ ਤੂੰ ਮੈਂ ਮੈਂ ਹੋ ਗਈ।
ਚੰਡੀਗੜ੍ਹ : ਮਸ਼ਹੂਰ ਪੰਜਾਬੀ ਗਾਇਕਾ ਗੁਰਲੇਜ਼ ਅਖ਼ਤਰ ਅਤੇ ਗੀਤਕਾਰ ਮੱਖਣ ਬਰਾੜ ਵਿਚਕਾਰ ਉਸ ਸਮੇਂ ਤੂੰ ਤੂੰ ਮੈਂ ਮੈਂ ਹੋ ਗਈ।ਜਦੋਂ ਗੁਰਲੇਜ਼ ਅਖਤਰ ਸਟੇਜ ਤੋਂ ਮਿਰਜ਼ਾ ਗਾਕੇ ਹੇਠਾਂ ਉਤਰੇ। ਉਨ੍ਹਾਂ ਦੇ ਉਤਰਨ ਤੋਂ ਬਾਅਦ ਗੀਤਕਾਰ ਮੱਖਣ ਬਰਾੜ ਨੇ ਇਹ ਕਹਿ ਦਿੱਤਾ ਕਿ ਮਿਰਜ਼ਾ ਸੁਣਕੇ ਸਰੋਤੇ ਤਾੜੀਆਂ ਮਾਰ ਰਹੇ ਹਨ।
Punjabi singer Gurlej Akhtar
ਉਨ੍ਹਾਂ ਕਿਹੜਾ ਕੋਈ ਚੰਗਾ ਕੰਮ ਕੀਤਾ ਸੀ ਉਹ ਤਾਂ ਆਪਣੇ ਮਾਮੇ ਦੀ ਕੁੜੀ ਨੂੰ ਹੀ ਭਜਾ ਕੇ ਲੈ ਗਿਆ ਸੀ। ਜਿਸ ਤੋਂ ਬਾਅਦ ਗੁਰਲੇਜ਼ ਅਖਤਰ ਨੂੰ ਇਹ ਗੱਲ ਚੰਗੀ ਨਾ ਲੱਗੀ ਅਤੇ ਉਹ ਭੜਕ ਗਈ। ਉਹ ਵੀ ਸਟੇਜ ਤੇ ਆਏ ਜਿਸ ਤੋਂ ਬਾਅਦ ਦੋਵਾਂ ਵਿਚਕਾਰ ਕਾਫੀ ਕਿਹਾ ਸੁਣੀ ਹੋ ਗਈ।
Punjabi singer Gurlej Akhtar
ਦੱਸ ਦਈਏ ਕਿ ਇਸ ਮੌਕੇ ਗੁਰਲੇਜ਼ ਅਖਤਰ ਦੇ ਨਾਲ ਗਾਇਕ ਕੁਲਵਿੰਦਰ ਕੈਲੀ ਵੀ ਮੌਜੂਦ ਰਹੇ। ਜਿੰਨਾ ਨੇ ਵੀ ਇਸ ਗੱਲ ਤੋਂ ਮੱਖਣ ਬਰਾੜ ਨਾਲ ਨਾਰਾਜ਼ਗੀ ਜ਼ਾਹਿਰ ਕੀਤੀ। ਵਧਦੀ ਗੱਲ ਦੇਖਕੇ ਕੋਲ ਖੜ੍ਹੇ ਪ੍ਰਬੰਧਕਾਂ ਨੇ ਮਾਮਲੇ ਨੂੰ ਠੰਡਾ ਕੀਤਾ। ਇਹ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।