
ਪੁਲਿਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ।
ਰਾਂਚੀ: ਵਿਦਿਆਰਥਣਾਂ ਨਾਲ ਛੇੜਛਾੜ ਕਰਨ ਤੋਂ ਰੋਕਣ ਅਤੇ ਵਰਦੀ ਨਾ ਪਹਿਨਣ ’ਤੇ ਟੋਕਣ ਨੂੰ ਲੈ ਕੇ ਰਾਂਚੀ ਦੇ ਡੋਰਾਂਡਾ ਕਾਲਜ ਦੇ ਵਿਦਿਆਰਥੀਆਂ ਨੇ ਪ੍ਰੋਫੈਸਰ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਪੁਲਿਸ ਸੂਤਰਾਂ ਨੇ ਦੱਸਿਆ ਕਿ ਰਾਂਚੀ ਦੇ ਡੋਰਾਂਡਾ ਕਾਲਜ ਦੇ ਪ੍ਰੋਫੈਸਰ ਮਤੀਉਰ ਰਹਿਮਾਨ ਨੇ ਸ਼ਿਕਾਇਤ ਦਿੱਤੀ ਹੈ ਕਿ ਕਾਲਜ ਦੇ ਕੁਝ ਵਿਦਿਆਰਥੀਆਂ ਨੇ ਉਹਨਾਂ ਨਾਲ ਕੁੱਟਮਾਰ ਕੀਤੀ, ਜਿਸ ਵਿਚ ਉਹਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਹਨਾਂ ਨੂੰ ਹਸਪਤਾਲ ਜਾਣਾ ਪਿਆ।
ਪ੍ਰੋਫੈਸਰ ਨੇ ਆਪਣੀ ਸ਼ਿਕਾਇਤ 'ਚ ਕਿਹਾ ਹੈ ਕਿ ਦਾਨਿਸ਼, ਸਾਹਿਲ ਅਤੇ ਚਾਰ ਹੋਰ ਨੌਜਵਾਨ ਵੀਰਵਾਰ ਨੂੰ ਕਾਲਜ ਕੈਂਪਸ 'ਚ ਬਿਨਾਂ ਵਜ੍ਹਾ ਘੁੰਮ ਰਹੇ ਸਨ ਅਤੇ ਵਿਦਿਆਰਥਣਾਂ 'ਤੇ ਟਿੱਪਣੀਆਂ ਕਰ ਰਹੇ ਸਨ। ਜਦੋਂ ਪ੍ਰੋਫੈਸਰ ਨੇ ਉਹਨਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਅਤੇ ਕਾਲਜ ਦੀ ਵਰਦੀ ਬਾਰੇ ਪੁੱਛਿਆ ਤਾਂ ਉਹਨਾਂ ਨੇ ਗੁੱਸੇ ਵਿੱਚ ਆ ਕੇ ਪ੍ਰੋਫੈਸਰ ਦੀ ਕੁੱਟਮਾਰ ਕੀਤੀ। ਪੁਲਿਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ।