
ਸਾਰੇ ਦੇਸ਼ਾਂ ਨੂੰ ਖੇਤਰੀ ਅਖੰਡਤਾ, ਸੰਪ੍ਰਭੂਤਾ ਦੇ ਸਿਧਾਂਤਾਂ ਨੂੰ ਕਾਇਮ ਰੱਖਣ ਦਾ ਸੱਦਾ ਦਿਤਾ ਗਿਆ
ਪਰਮਾਣੂ ਹਥਿਆਰਾਂ ਦੀ ਵਰਤੋਂ ਜਾਂ ਵਰਤੋਂ ਦੀ ਧਮਕੀ ਦੇਣਾ ਨਾਮਨਜ਼ੂਰ : ਐਲਾਨਨਾਮਾ
ਐਲਾਨਨਾਮੇ ’ਚ ਰੂਸੀ ਫੈਡਰੇਸ਼ਨ ਅਤੇ ਯੂਕਰੇਨ ਤੋਂ ਅਨਾਜ, ਖੁਰਾਕੀ ਵਸਤਾਂ ਅਤੇ ਖਾਦਾਂ ਦੀ ਤੁਰਤ ਅਤੇ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ
ਨਵੀਂ ਦਿੱਲੀ: ਜੀ-20 ਦੇਸ਼ਾਂ ਦੇ ‘ਨਵੀਂ ਦਿੱਲੀ ਲੀਡਰਜ਼ ਸੁਮਿਟ ਐਲਾਨਨਾਮੇ’ ’ਚ ਸਨਿਚਰਵਾਰ ਨੂੰ ਕਿਹਾ ਗਿਆ ਕਿ ਅੱਜ ਦਾ ਯੁੱਗ ਜੰਗ ਦਾ ਯੁੱਗ ਨਹੀਂ ਹੈ ਅਤੇ ਇਸ ਦੇ ਮੱਦੇਨਜ਼ਰ ਇਹ ਐਲਾਨਨਾਮੇ ਸਾਰੇ ਦੇਸ਼ਾਂ ਨੂੰ ਖੇਤਰੀ ਅਖੰਡਤਾ ਅਤੇ ਪ੍ਰਭੂਸੱਤਾ ਸਮੇਤ ਕੌਮਾਂਤਰੀ ਕਾਨੂੰਨ ਦੇ ਸਿਧਾਂਤਾਂ ਨੂੰ ਕਾਇਮ ਰੱਖਣ ਲਈ ਸੱਦਾ ਦਿੰਦਾ ਹੈ। ਐਲਾਨਨਾਮੇ ’ਚ ਕਿਹਾ ਗਿਆ ਹੈ ਕਿ ਸੰਘਰਸ਼ਾਂ ਦੇ ਸ਼ਾਂਤੀਪੂਰਨ ਹੱਲ ਦੇ ਨਾਲ-ਨਾਲ ਕੂਟਨੀਤੀ ਅਤੇ ਗੱਲਬਾਤ ਵੀ ਜ਼ਰੂਰੀ ਹੈ।
ਇਹ ਵੀ ਪੜ੍ਹੋ: ਜਲੰਧਰ: ਪੀ.ਏ.ਪੀ. ਚੌਕ ਨੇੜੇ ਆਟੋ ਚਾਲਕ ਨੇ ਐਕਟਿਵਾ ਸਵਾਰ ਲੜਕੀ ਨੂੰ ਮਾਰੀ ਟੱਕਰ, ਗੰਭੀਰ ਜ਼ਖ਼ਮੀ
ਇਸ ’ਚ ਕਿਹਾ ਗਿਆ ਹੈ ਕਿ ਯੂਕਰੇਨ ’ਚ ਜੰਗ ਸਬੰਧੀ ਬਾਲੀ ’ਚ ਹੋਈ ਚਰਚਾ ਨੂੰ ਯਾਦ ਕੀਤਾ ਗਿਆ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਅਤੇ ਸੰਯੁਕਤ ਰਾਸ਼ਟਰ ਮਹਾਸਭਾ ’ਚ ਪਾਸ ਕੀਤੇ ਗਏ ਮਤਿਆਂ ਨੂੰ ਦੁਹਰਾਇਆ ਗਿਆ। ਇਸ ’ਚ ਇਸ ਗੱਲ ’ਤੇ ਵੀ ਜ਼ੋਰ ਦਿਤਾ ਗਿਆ ਕਿ ਸਾਰੇ ਦੇਸ਼ਾਂ ਨੂੰ ਸੰਯੁਕਤ ਰਾਸ਼ਟਰ ਚਾਰਟਰ ਦੇ ਉਦੇਸ਼ਾਂ ਅਤੇ ਸਿਧਾਂਤਾਂ ਅਨੁਸਾਰ ਕੰਮ ਕਰਨਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜੀ-20 ਨੇ ਮੈਂਬਰ ਦੇਸ਼ਾਂ ਦੀ ਸਹਿਮਤੀ ਨਾਲ ‘ਨਵੀਂ ਦਿੱਲੀ ਲੀਡਰਜ਼ ਸੁਮਿਟ ਐਲਾਨਨਾਮੇ’ ਨੂੰ ਅਪਣਾਇਆ ਹੈ।
ਇਹ ਵੀ ਪੜ੍ਹੋ: ਬਟਾਲਾ 'ਚ ਨੌਜਵਾਨ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਕੀਤੀ ਖ਼ੁਦਕੁਸ਼ੀ
ਇਸ ਐਲਾਨਨਾਮੇ ’ਚ ਕਿਹਾ ਗਿਆ ਹੈ ਕਿ ਸੰਯੁਕਤ ਰਾਸ਼ਟਰ ਦੇ ਚਾਰਟਰ ਅਨੁਸਾਰ, ਸਾਰੇ ਦੇਸ਼ਾਂ ਨੂੰ ਕਿਸੇ ਵੀ ਦੇਸ਼ ਦੀ ਖੇਤਰੀ ਅਖੰਡਤਾ ਅਤੇ ਪ੍ਰਭੂਸੱਤਾ ਜਾਂ ਸਿਆਸੀ ਆਜ਼ਾਦੀ ਵਿਰੁਧ ਚੇਤਾਵਨੀ ਜਾਂ ਤਾਕਤ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਸ ’ਚ ਕਿਹਾ ਗਿਆ ਹੈ, “ਪਰਮਾਣੂ ਹਥਿਆਰਾਂ ਦੀ ਵਰਤੋਂ ਜਾਂ ਵਰਤੋਂ ਦੀ ਧਮਕੀ ਦੇਣਾ ਨਾਮਨਜ਼ੂਰ ਹੈ।’’ ਐਲਾਨਨਾਮੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਜੀ20 ਕੌਮਾਂਤਰੀ ਆਰਥਕ ਸਹਿਯੋਗ ਲਈ ਪ੍ਰਮੁੱਖ ਮੰਚ ਹੈ ਅਤੇ ਇਹ ਕਿ ਜੀ20 ਭੌਂ-ਰਾਜਨੀਤਿਕ ਅਤੇ ਸੁਰੱਖਿਆ ਮੁੱਦਿਆਂ ਨੂੰ ਹੱਲ ਕਰਨ ਲਈ ਇਕ ਮੰਚ ਨਹੀਂ ਹੈ। ਇਸ ਵਿਚ ਕਿਹਾ ਗਿਆ ਹੈ ਕਿ ਜੀ-20 ਨੇਤਾਵਾਂ ਨੇ ਮੰਨਿਆ ਕਿ ਇਨ੍ਹਾਂ ਮੁੱਦਿਆਂ ਦੇ ਵਿਸ਼ਵ ਅਰਥਚਾਰੇ ਲਈ ਮਹੱਤਵਪੂਰਨ ਨਤੀਜੇ ਹੋ ਸਕਦੇ ਹਨ।
ਇਹ ਵੀ ਪੜ੍ਹੋ: ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਮਾਤਾ ਦਾ ਪ੍ਰਮੇਸ਼ਰਦੁਆਰ ਵਿਖੇ ਹੋਇਆ ਅੰਤਿਮ ਸਸਕਾਰ
ਐਲਾਨਾਮੇ ’ਚ ਕਿਹਾ ਗਿਆ ਹੈ, ‘‘ਅਸੀਂ ਯੂਕਰੇਨ ’ਚ ਜੰਗ ਦੇ ਮਨੁੱਖੀ ਦੁੱਖਾਂ ਅਤੇ ਵਿਸ਼ਵਵਿਆਪੀ ਭੋਜਨ ਅਤੇ ਊਰਜਾ ਸੁਰੱਖਿਆ, ਸਪਲਾਈ ਲੜੀ, ਮਹਿੰਗਾਈ ਅਤੇ ਵਿਕਾਸ ’ਤੇ ਇਸ ਦੇ ਮਾੜੇ ਅਸਰਾਂ ਨੂੰ ਉਜਾਗਰ ਕੀਤਾ ਹੈ।’’ ਇਸ ’ਚ ਕਿਹਾ ਗਿਆ ਹੈ ਕਿ ਸਥਿਤੀ ਦੇ ਵੱਖੋ-ਵੱਖਰੇ ਵਿਚਾਰ ਅਤੇ ਮੁਲਾਂਕਣ ਸਨ।
ਐਲਾਨਨਾਮੇ ’ਚ ਕਿਹਾ ਗਿਆ ਹੈ, ‘‘ਅਸੀਂ ਸੰਯੁਕਤ ਰਾਸ਼ਟਰ ਦੀ ਵਿਚੋਲਗੀ ਵਾਲੇ ਇਸਤਾਂਬੁਲ ਸਮਝੌਤੇ ਅਤੇ ਤੁਰਕੀ ਦੇ ਯਤਨਾਂ ਦੀ ਸ਼ਲਾਘਾ ਕਰਦੇ ਹਾਂ।’’
ਇਹ ਵੀ ਪੜ੍ਹੋ: ਜ਼ਿਲ੍ਹਾ ਬਠਿੰਡਾ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਕਿਸਾਨ 'ਤੇ ਕੀਤਾ ਜਾਨਲੇਵਾ ਹਮਲਾ
ਇਸ ’ਚ ਰੂਸੀ ਫੈਡਰੇਸ਼ਨ ਅਤੇ ਯੂਕਰੇਨ ਤੋਂ ਅਨਾਜ, ਖੁਰਾਕੀ ਵਸਤਾਂ ਅਤੇ ਖਾਦਾਂ ਦੀ ਤੁਰਤ ਅਤੇ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਕਿਹਾ। ਇਸ ’ਚ ਕਿਹਾ ਗਿਆ ਹੈ ਕਿ ਇਹ ਵਿਕਾਸਸ਼ੀਲ ਅਤੇ ਅਰਧ-ਵਿਕਸਤ ਦੇਸ਼ਾਂ, ਖਾਸ ਕਰ ਕੇ ਅਫਰੀਕਾ ’ਚ ਮੰਗ ਨੂੰ ਪੂਰਾ ਕਰਨ ਲਈ ਜ਼ਰੂਰੀ ਹੈ। ਭੋਜਨ ਅਤੇ ਊਰਜਾ ਸੁਰੱਖਿਆ ਨੂੰ ਬਣਾਈ ਰੱਖਣ ਦੇ ਮਹੱਤਵ ’ਤੇ ਜ਼ੋਰ ਦਿੰਦੇ ਹੋਏ, ਜੀ20 ਨੇਤਾਵਾਂ ਨੇ ‘ਪ੍ਰਾਸੰਗਿਕ ਬੁਨਿਆਦੀ ਢਾਂਚੇ ’ਤੇ ਫੌਜੀ ਕਾਰਵਾਈ ਜਾਂ ਹੋਰ ਹਮਲਿਆਂ ਨੂੰ ਰੋਕਣ’ ਦੀ ਮੰਗ ਕੀਤੀ।