ਜਲੰਧਰ: ਪੀ.ਏ.ਪੀ. ਚੌਕ ਨੇੜੇ ਆਟੋ ਚਾਲਕ ਨੇ ਐਕਟਿਵਾ ਸਵਾਰ ਲੜਕੀ ਨੂੰ ਮਾਰੀ ਟੱਕਰ, ਗੰਭੀਰ ਜ਼ਖ਼ਮੀ
Published : Sep 9, 2023, 6:53 pm IST
Updated : Sep 9, 2023, 6:53 pm IST
SHARE ARTICLE
Ratanpreet Kaur
Ratanpreet Kaur

ਘਟਨਾ ਵਾਲੀ ਥਾਂ ’ਤੇ ਮੌਜੂਦ ਲੋਕਾਂ ਨੇ ਕਿਹਾ, “ਮੂਕਦਰਸ਼ਕ ਬਣੀ ਰਹੀ ਪੁਲਿਸ”

 

ਜਲੰਧਰ: ਜਲੰਧਰ ਦੇ ਪੀ.ਏ.ਪੀ. ਚੌਕ ਨੇੜੇ ਇਕ ਆਟੋ ਚਾਲਕ ਨੇ ਐਕਟਿਵਾ ’ਤੇ ਜਾ ਰਹੀ ਲੜਕੀ ਨੂੰ ਟੱਕਰ ਮਾਰ ਦਿਤੀ। ਇਸ ਦੌਰਾਨ ਗੰਭੀਰ ਜ਼ਖ਼ਮੀ ਹੋਈ ਲੜਕੀ ਨੂੰ ਉਥੇ ਮੌਜੂਦ ਲੋਕਾਂ ਨੇ ਨਜ਼ਦੀਕੀ ਹਸਪਤਾਲ ਪਹੁੰਚਾਇਆ। ਦਸਿਆ ਜਾ ਰਿਹਾ ਕਿ ਪੀੜਤ ਲੜਕੀ ਦੇ ਸਿਰ ਵਿਚ 7 ਟਾਂਕੇ ਲੱਗੇ ਹਨ। ਲੜਕੀ ਦੀ ਪਛਾਣ ਰਤਨਪ੍ਰੀਤ ਕੌਰ ਵਜੋਂ ਹੋਈ ਹੈ, ਜੋ ਕਿ ਐਮ.ਏ. ਪਾਲੀਟੀਕਲ ਸਾਇੰਸ ਦੀ ਵਿਦਿਆਰਥਣ ਹੈ। ਇਸ ਮੌਕੇ ਹਾਦਸੇ ਵਾਲੀ ਥਾਂ ’ਤੇ ਮੌਜੂਦ ਲੋਕਾਂ ਨੇ ਕਿਹਾ ਕਿ ਪੁਲਿਸ ਮੂਕਦਰਸ਼ਕ ਬਣੀ ਰਹੀ।

ਇਹ ਵੀ ਪੜ੍ਹੋ: ਮੱਧ ਪ੍ਰਦੇਸ਼ : ਮੰਦਰ ’ਚ ਹੰਗਾਮਾ ਮਚਾਉਣ ਲਈ ਮਹਾਰਾਣੀ ਜੀਤੇਸ਼ਵਰੀ ਦੇਵੀ ਗ੍ਰਿਫ਼ਤਾਰ

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਇਹ ਹਾਦਸਾ ਵਾਪਰਿਆ, ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਪੀ.ਏ.ਪੀ. ਵਿਚ ਹੀ ਪੁਲਿਸ ਵਿਭਾਗ ਵਿਚ ਚੁਣੇ ਗਏ 560 ਸਬ-ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਨੂੰ ਨਿਯੁਕਤੀ ਪੱਤਰ ਸੌਂਪ ਰਹੇ ਸਨ ਅਤੇ ਉਨ੍ਹਾਂ ਨੂੰ ਤਨਦੇਹੀ ਨਾਲ ਡਿਊਟੀ ਨਿਭਾਉਣ ਲਈ ਪ੍ਰੇਰਿਤ ਕਰ ਰਹੇ ਸਨ।

ਇਹ ਵੀ ਪੜ੍ਹੋ: ਯੂਕੇ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਦੁਵੱਲੀ ਬੈਠਕ  

ਲੋਕਾਂ ਕਿਹਾ ਕਿ ਹਾਦਸੇ ਮਗਰੋਂ 100 ਮੀਟਰ ਦੂਰੀ ’ਤੇ ਮੌਜੂਦ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਨਾ ਹੀ ਪੁਲਿਸ ਨੇ ਜ਼ਖ਼ਮੀ ਲੜਕੀ ਨੂੰ ਹਸਪਤਾਲ ਪਹੁੰਚਾਉਣ ਦਾ ਕੋਈ ਪ੍ਰਬੰਧ ਕੀਤਾ ਨਾ ਹੀ ਆਟੋ ਚਾਲਕ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਲੋਕ ਕਾਫੀ ਗੁੱਸੇ ਵਿਚ ਨਜ਼ਰ ਆਏ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM
Advertisement