
ਗੁਰੂਗ੍ਰਾਮ ਦੇ ਸੈਕਟਰ-70 ਵਿਚ ਸਥਿਤ ਟਿਊਲਿਪ ਆਰੇਂਜ ਸੋਸਾਇਟੀ ਵਿਚ ਦੇਰ ਰਾਤ ਅੱਗ ਲੱਗਣ ਦੀ ਘਟਨਾ ਵਿਚ ਸਾਹ ਘੁੱਟਣ ਨਾਲ...
ਨਵੀਂ ਦਿੱਲੀ (ਭਾਸ਼ਾ) : ਗੁਰੂਗ੍ਰਾਮ ਦੇ ਸੈਕਟਰ-70 ਵਿਚ ਸਥਿਤ ਟਿਊਲਿਪ ਆਰੇਂਜ ਸੋਸਾਇਟੀ ਵਿਚ ਦੇਰ ਰਾਤ ਅੱਗ ਲੱਗਣ ਦੀ ਘਟਨਾ ਵਿਚ ਸਾਹ ਘੁੱਟਣ ਨਾਲ ਪੰਜਵੀਂ ਮੰਜ਼ਿਲ ਉਤੇ ਰਹਿਣ ਵਾਲੀ ਇਕ ਔਰਤ ਦੀ ਮੌਤ ਹੋ ਗਈ। ਉਹ ਪੇਸ਼ੇ ਤੋਂ ਇੰਟੀਰੀਅਰ ਡਿਜ਼ਾਇਨਰ ਸੀ। ਧੂੰਏਂ ਵਿਚ ਫਸੇ ਹੋਣ ਕਾਰਨ ਮ੍ਰਿਤਕ ਦੀ ਮਾਂ ਸਮੇਤ 4 ਲੋਕਾਂ ਦੀ ਹਾਲਤ ਵੀ ਵਿਗੜ ਗਈ। ਮ੍ਰਿਤਕ ਦੀ ਮਾਂ ਗੰਭੀਰ ਹਾਲਤ ਵਿਚ ਆਈਸੀਯੂ ਵਿਚ ਭਰਤੀ ਹੈ, ਜਦੋਂ ਕਿ ਬਾਕੀ ਤਿੰਨਾਂ ਨੂੰ ਮੁੱਢਲੇ ਉਪਚਾਰ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਅੱਗ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰੇਕ ਦੀਆਂ 4 ਗੱਡੀਆਂ ਮੌਕੇ ‘ਤੇ ਪਹੁੰਚੀਆਂ।
Women Died in Tulip societyਕਰੀਬ ਇਕ ਘੰਟੇ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਸੋਸਾਇਟੀ ਦੇ ਹੋਰ ਫਲੈਟਾਂ ਵਿਚ ਫਸੇ ਲੋਕਾਂ ਨੂੰ ਵੀ ਫਾਇਰ ਬ੍ਰੇਕ ਵਾਲਿਆਂ ਨੇ ਬਾਹਰ ਕੱਢਿਆ। ਪੁਲਿਸ ਨੇ ਮ੍ਰਿਤਕ ਦੇ ਪਤੀ ਦੇ ਬਿਆਨ ‘ਤੇ ਟਿਊਲਿਪ ਦੇ ਐਮਡੀ ਪ੍ਰਦੀਪ ਜੈਨ ਸਮੇਤ ਡੀਟੀਪੀ ਅਤੇ ਹੋਰ ਵਿਭਾਗਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮੂਲ ਰੂਪ ਤੋਂ ਸ਼ਯੋਪੁਰ ਮੱਧ ਪ੍ਰਦੇਸ਼ ਨਿਵਾਸੀ ਗਰੀਸ਼ ਗਰਗ (35) ਸੁਸ਼ਾਂਤ ਲੋਕ ਸਥਿਤ ਬਹੁ-ਰਾਸ਼ਟਰੀ ਕੰਪਨੀ ਵਿਚ ਉਚ ਅਧਿਕਾਰੀ ਹਨ। ਉਨ੍ਹਾਂ ਦੀ ਪਤਨੀ ਸਵਾਤੀ (30) ਇਕ ਕੰਪਨੀ ਵਿਚ ਇੰਟੀਰੀਅਰ ਡਿਜਾਇਨਰ ਸੀ।
Fireਕਰੀਬ ਸਾੜ੍ਹੇ 4 ਸਾਲ ਦੀ ਧੀ ਅੰਜਲੀ ਦੇ ਨਾਲ ਦੋਵੇਂ ਸੇਕਟਰ-70 ਵਿਚ ਸਥਿਤ ਟਿਊਲਿਪ ਆਰੇਂਜ ਸੋਸਾਇਟੀ ਦੀ ਪੰਜਵੀਂ ਮੰਜ਼ਿਲ ਦੇ ਇਕ ਫਲੈਟ ਵਿਚ ਰਹਿ ਰਹੇ ਸਨ। ਕੁਝ ਦਿਨ ਪਹਿਲਾਂ ਸਵਾਤੀ ਦੀ ਮਾਂ ਵੈਸ਼ਾਲੀ ਵੀ ਇਥੇ ਰਹਿਣ ਆ ਗਈ। ਐਤਵਾਰ ਦੇਰ ਰਾਤ ਜ਼ਮੀਨ ‘ਤੇ ਬਣੇ ਮੀਟਰ ਵਿਚ ਧਮਾਕੇ ਦੇ ਨਾਲ ਅੱਗ ਲੱਗ ਗਈ। ਜਿਸ ਦੇ ਨਾਲ ਸੋਸਾਇਟੀ ਵਿਚ ਬਿਜਲੀ ਚਲੀ ਗਈ। ਕਰੀਬ 10 ਮਿੰਟ ਬਾਅਦ ਗਰੀਸ਼ ਨੂੰ ਰੌਲਾ ਸੁਣਾਈ ਦਿੱਤਾ, ਜਿਸ ਉੱਤੇ ਉਸ ਨੇ ਬਾਹਰ ਨਿਕਲ ਕੇ ਵੇਖਿਆ ਤਾਂ ਹੇਠਾਂ ਤੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ। ਜਿਸ ਤੋਂ ਬਾਅਦ ਉਹ ਅਪਣੀ ਪਤਨੀ , ਧੀ ਅਤੇ ਸੱਸ ਨੂੰ ਲੈ ਕੇ ਛੱਤ ਵੱਲ ਨੂੰ ਭੱਜਣ ਲੱਗੇ।
Tulip societyਉਨ੍ਹਾਂ ਨੂੰ ਅਠਵੀਂ ਮੰਜਿਲ ਉਤੇ ਇਕ ਫਲੈਟ ਖੁੱਲ੍ਹਾ ਮਿਲਿਆ। ਅੱਗ ਤੋਂ ਬਚਣ ਲਈ ਉਹ ਆਪਣੀ ਧੀ ਦੇ ਨਾਲ ਉਸ ਫਲੈਟ ਵਿਚ ਵੜ ਗਏ। ਸਵਾਤੀ ਅਤੇ ਵੈਸ਼ਾਲੀ ਪਿੱਛੇ ਹੀ ਰਹਿ ਗਏ। ਜਦੋਂ ਕਿ ਸਵਾਤੀ ਛੱਤ ਉਤੇ ਪੁੱਜਣ ਲਈ ਦਰਵਾਜਾ ਖੋਲ੍ਹਣ ਦੀ ਕੋਸ਼ਿਸ਼ ਕਰਣ ਲੱਗੀ, ਪਰ ਦਰਵਾਜਾ ਬੰਦ ਸੀ। ਜਿਸ ਕਾਰਨ ਉਹ ਧੂੰਏਂ ਅਤੇ ਅੱਗ ਵਿੱਚ ਘਿਰ ਗਈ। ਸੂਚਨਾ ਮਿਲਦੇ ਫਾਇਰ ਬ੍ਰੇਕ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ, ਜਿਨ੍ਹਾਂ ਨੇ ਅੱਗ ਉਤੇ ਕਾਬੂ ਪਾਇਆ ਅਤੇ ਬਚਾਅ ਅਭਿਆਨ ਚਲਾਇਆ। ਅੱਗ ਬੁੱਝਣ ਤੋਂ ਬਾਅਦ ਵੈਸ਼ਾਲੀ ਅਤੇ ਸਵਾਤੀ ਨੂੰ ਹਸਪਤਾਲ ਲੈ ਜਾਇਆ ਗਿਆ। ਜਿਥੇ ਸਵਾਤੀ ਨੂੰ ਮਰਿਆ ਕਰਾਰ ਦਿੱਤਾ ਗਿਆ।
Fire Breakeਜਦੋਂ ਕਿ ਉਸ ਦੀ ਮਾਂ ਵੈਸ਼ਾਲੀ ਆਈਸੀਯੂ ਵਿਚ ਭਰਤੀ ਹੈ । ਧੂੰਏਂ ਦੇ ਕਾਰਨ ਸੋਸਾਇਟੀ ਵਿਚ ਰਹਿਣ ਵਾਲੇ ਦੋ ਹੋਰ ਬੱਚਿਆਂ ਅਤੇ 1 ਬਜ਼ੁਰਗ ਨੂੰ ਵੀ ਸਾਹ ਲੈਣ ਵਿਚ ਮੁਸ਼ਕਿਲ ਹੋਣ ਲੱਗੀ ਸੀ। ਉਨ੍ਹਾਂ ਨੂੰ ਹਸਪਤਾਲ ਭੇਜਿਆ ਗਿਆ। ਪੁਲਿਸ ਦੇ ਬੁਲਾਰੇ ਸੁਭਾਸ਼ ਬੋਕਨ ਨੇ ਦੱਸਿਆ ਕਿ ਮ੍ਰਿਤਕ ਔਰਤ ਦੇ ਪਤੀ ਦੇ ਬਿਆਨ ਉਤੇ ਟਿਊਲਿਪ ਇੰਫਰਾਟੇਕ ਦੇ ਮਾਲਕ ਪ੍ਰਵੀਨ ਜੈਨ, ਐਫਲ ਫੈਸਲਿਟੀ ਸਰਵਿਸ, ਜ਼ਿਲ੍ਹਾ ਨਗਰ ਯੋਜਨਾਕਾਰ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਾਇਰ ਬ੍ਰੇਕ ਦੇ ਉੱਚ ਅਧਿਕਾਰੀ ਈਸ਼ਮ ਸਿੰਘ ਕਸ਼ਿਅਪ ਨੇ ਦੱਸਿਆ ਕਿ ਸੋਸਾਇਟੀ ਦੇ ਫਾਇਰ ਫਾਇਟਿੰਗ ਸਿਸਟਮ ਨਾਲ ਵੀ ਅੱਗ ਉਤੇ ਕਾਬੂ ਪਾਉਣ ਵਿਚ ਕਾਫ਼ੀ ਮਦਦ ਮਿਲੀ।