ਅਮੂ ਨੇ ਬੀਤੇ ਸਾਲ ਨਵੰਬਰ ਵਿਚ ਆਪਣੇ ਅੁਹਦੇ ਤੋਂ ਅਸਤੀਫਾ ਦੇ ਦਿਤਾ ਸੀ। ਭਾਜਪਾ ਹਰਿਆਣਾ ਦੇ ਉਨਾਂ ਦੇ ਅਸਤੀਫੇ ਨੂੰ ਰੱਦ ਕਰ ਦਿਤਾ।
ਨਵੀਂ ਦਿੱਲੀ, ( ਭਾਸ਼ਾ) : ਹਰਿਆਣਾ ਭਾਜਪਾ ਦੇ ਮੁਖ ਮੀਡੀਆ ਕੁਆਰਡੀਨੇਟਰ ਸੁਰਜਪਾਲ ਅਮੂ ਦਾ ਅਸਤੀਫਾ ਪਾਰਟੀ ਮੁਖੀ ਨੇ ਰੱਦ ਕਰ ਦਿਤਾ। ਅਮੂ ਨੇ ਬੀਤੇ ਸਾਲ ਨਵੰਬਰ ਵਿਚ ਆਪਣੇ ਅੁਹਦੇ ਤੋਂ ਅਸਤੀਫਾ ਦੇ ਦਿਤਾ ਸੀ। ਭਾਜਪਾ ਹਰਿਆਣਾ ਦੇ ਉਨਾਂ ਦੇ ਅਸਤੀਫੇ ਨੂੰ ਰੱਦ ਕਰ ਦਿਤਾ। ਅਮੂ ਸੰਜੇ ਲੀਲਾ ਭੰਸਾਲੀ ਦੀ ਫਿਲਮ ਪਦਮਾਵਤ ਦੇ ਵਿਰੋਧ ਨੂੰ ਲੈ ਕੇ ਸੁਰਖੀਆਂ ਵਿਚ ਆਏ ਸਨ। ਉਨਾਂ ਫਿਲਮ ਦੇ ਰਿਲੀਜ਼ ਹੋਣ ਤੇ ਤੋੜਫੋੜ ਕਰਨ ਦੀਆਂ ਧਮਕੀਆਂ ਦਿਤੀਆਂ ਸਨ। ਪਦਮਾਵਤ ਫਿਲਮ ਦੇ ਨਿਰਦੇਸ਼ਕ ਅਤੇ ਅਦਾਕਾਰਾ ਦਾ ਕਤਲ ਕਰਨ ਵਾਲੇ ਨੂੰ ਉਨਾਂ ਨੇ ਦਸ ਕਰੋੜ ਦਾ ਇਨਾਮ ਦੇਣ ਦਾ ਐਲਾਨ ਵੀ ਕੀਤਾ ਸੀ।
ਅਮੂ ਨੇ ਫਿਲਮ ਤੇ ਬੈਨ ਦੀ ਮੰਗ ਨੂੰ ਲੈ ਕੇ ਹਰਿਆਣਾ ਸੀਐਮ ਮਨੋਹਰ ਲਾਲ ਖਟੱੜ ਤੇ ਰੋਸ ਕੱਢਦਿਆਂ ਅਸਤੀਫਾ ਦੇ ਦਿਤਾ ਸੀ। ਉਨਾਂ ਕਿਹਾ ਕਿ ਹਰਿਆਣਾ ਦੇ ਸੀਐਮ ਦਾ ਰਵੱਈਆ ਠੀਕ ਨਹੀਂ। ਅਮੂ ਤੋੜ-ਫੋੜ ਕਰਨ ਦੇ ਮਾਮਲੇ ਵਿਚ ਗਿਰਫਤਾਰ ਵੀ ਹੋਏ ਸਨ। ਅਮੂ ਨੇ ਉਸ ਵੇਲੇ ਖੁੱਲੇਆਮ ਅਤੇ ਵਾਰ-ਵਾਰ ਕਤਲ ਤੇ ਹਿੰਸਾ ਦੀਆਂ ਧਮਕੀਆਂ ਦਿਤੀਆਂ ਸਨ।
ਉਨਾਂ ਖੁੱਲੇ ਮੰਚ ਤੋਂ ਕਿਹਾ ਸੀ ਕਿ ਫਿਲਮ ਦੀ ਅਦਾਕਾਰਾ ਦੀਪਿਕਾ ਪਾਦੁਕੋਣ ਅਤੇ ਸੰਜੇ ਲੀਲਾ ਭੰਸਾਲੀ ਦਾ ਕਤਲ ਕਰਨ ਵਾਲੇ ਨੂੰ 10 ਕਰੋੜ ਦਾ ਇਨਾਮ ਦਿਤਾ ਜਾਵੇਗਾ। ਅਲਾਉਦੀਨ ਖਿਲਜੀ ਦੀ ਭੁਮਿਕਾ ਨਿਭਾਉਣ ਵਾਲੇ ਰਣਵੀਰ ਸਿੰਘ ਦਾ ਪੈਰ ਤੋੜਨ ਦੀ ਧਮਕੀ ਵੀ ਦਿਤੀ ਸੀ। ਉਨਾਂ ਐਲਾਨ ਕੀਤਾ ਸੀ ਕਿ ਉਹ ਭੰਸਾਲੀ ਦਾ ਸਿਰ ਕਲਮ ਕਰਨ ਵਾਲੇ ਦੇ ਪੂਰੇ ਪਰਿਵਾਰ ਦਾ ਪਾਲਣ ਪੋਸ਼ਣ ਵੀ ਕਰਨਗੇ।