ਲੋਕ ਸਭਾ ਚੋਣ ਤੋਂ ਪਹਿਲਾਂ ਬਾਬਾ ਰਾਮਦੇਵ ਨੇ ਦਿੱਤਾ ਭਾਜਪਾ ਨੂੰ ਝੱਟਕਾ
Published : Oct 9, 2018, 1:38 pm IST
Updated : Oct 9, 2018, 1:39 pm IST
SHARE ARTICLE
Baba Ramdev
Baba Ramdev

ਲੋਕ ਸਭਾ ਚੋਣ ਤੋਂ ਠੀਕ ਪਹਿਲਾਂ ਯੋਗ ਗੁਰੂ ਬਾਬਾ ਰਾਮਦੇਵ ਨੇ ਭਾਰਤੀ ਜਨਤਾ ਪਾਰਟੀ ਨੂੰ ਝੱਟਕਾ ਦੇ ਦਿਤਾ ਹੈ। ਰਾਮਦੇਵ ਨੇ ਕਿਹਾ ਕਿ ਉਹ ਲੋਕ ਸਭਾ ਚੋਣ ਵਿਚ ਕਿਸੇ ਵੀ ...

ਨਵੀਂ ਦਿੱਲੀ (ਭਾਸ਼ਾ) : ਲੋਕ ਸਭਾ ਚੋਣ ਤੋਂ ਠੀਕ ਪਹਿਲਾਂ ਯੋਗ ਗੁਰੂ ਬਾਬਾ ਰਾਮਦੇਵ ਨੇ ਭਾਰਤੀ ਜਨਤਾ ਪਾਰਟੀ ਨੂੰ ਝੱਟਕਾ ਦੇ ਦਿਤਾ ਹੈ। ਰਾਮਦੇਵ ਨੇ ਕਿਹਾ ਕਿ ਉਹ ਲੋਕ ਸਭਾ ਚੋਣ ਵਿਚ ਕਿਸੇ ਵੀ ਪਾਰਟੀ ਦਾ ਪ੍ਰਚਾਰ ਨਹੀਂ ਕਰਨਗੇ। ਉਨ੍ਹਾਂ ਨੇ ਕਿਹਾ ਕਿ ਉਹ ਰਾਸ਼ਟਰਨਿਰਮਾਣ ਦੇ ਕੰਮ ਵਿਚ ਲੱਗੇ ਹਨ, ਇਸ ਲਈ ਉਹ ਨਰਦਲੀਏ ਵੀ ਹੈ ਅਤੇ ਸਰਵਦਲੀਏ ਵੀ। ਰਾਮਦੇਵ ਨੇ ਕਿਹਾ ਕਿ ਦੇਸ਼ ਵਿਚ ਚੰਗੀ ਲੀਡਰਸ਼ਿਪ ਵਾਲੀ ਸਰਕਾਰ ਹੋਣੀ ਚਾਹੀਦੀ ਹੈ ਪਰ

ਉਹ ਸਾਲ 2019 ਵਿਚ ਹੋਣ ਵਾਲੇ ਲੋਕ ਸਭਾ ਚੋਣ ਵਿਚ ਕਿਸੇ ਪਾਰਟੀ ਦਾ ਪ੍ਰਚਾਰ ਨਹੀਂ ਕਰਨਗੇ। ਅੱਜ ਮੇਰੇ ਕੋਲ 100 ਟਰੱਸਟ, ਸੋਸਾਇਟੀਆਂ ਅਤੇ ਕੰਪਨੀਆਂ ਹਨ। ਮੇਰਾ ਫਾਰਮੂਲਾ ਹੈ, ਜੋ ਪਾਓ ਉਸ ਨੂੰ ਭਾਰਤ ਮਾਤਾ ਦੇ ਹਿੱਤ ਵਿਚ ਲਗਾਓ। ਮੈਂ ਹੁਣ ਤੱਕ 11000 ਕਰੋੜ ਰੁਪਏ ਦੀ ਚੈਰਿਟੀ ਕੀਤੀ ਹੈ ਪਰ ਮੇਰੀ ਜੇਬ ਵਿਚ ਅੱਜ ਪੰਜ ਰੁਪਏ ਵੀ ਨਹੀਂ ਹਨ। ਨਾਲ ਹੀ ਰਾਹੁਲ ਗਾਂਧੀ ਉੱਤੇ ਕਮੇਂਟਸ ਕਰਦੇ ਹੋਏ ਕਿਹਾ ਕਿ ਨਾ ਤਾਂ ਮੈਂ ਪੱਪੂ ਹਾਂ ਅਤੇ ਨਾ ਹੀ ਗੱਪੂ ਹਾਂ। ਗੁਰੂਕੁਲ ਤੋਂ ਜਦੋਂ ਸਿੱਖਿਆ ਕਬੂਲ ਕਰ ਨਿਕਲਿਆ ਤਾਂ ਮੇਰੇ ਗੁਰੂ ਨੇ ਮੈਨੂੰ 500 ਰੁਪਏ ਦਿਤਾ ਸੀ। ਮੈਂ ਕਿਤੇ ਵੀ ਜਾਂਦਾ ਹਾਂ ਤਾਂ ਉਸ ਤੋਂ ਕੋਈ ਪੈਸਾ ਨਹੀਂ ਲੈਂਦਾ।

Baba RamdevBaba Ramdev

ਅੱਜ ਪਤੰਜਲੀ ਦੇ ਕੋਲ ਜੋ ਵੀ ਪੈਸਾ ਹੈ ਉਹ ਦੇਸ਼ ਵਿਚ ਹੀ ਰਹਿੰਦਾ ਹੈ। ਯਾਨੀ ਪਤੰਜਲੀ ਦਾ ਉਤਪਾਦਨ ਵੀ ਦੇਸ਼ੀ ਹੈ ਅਤੇ ਪੈਸਾ ਵੀ ਦੇਸ਼ੀ ਹੀ ਹੈ। ਇਸ ਗੱਲ ਦਾ ਦਾਅਵਾ ਹੈ ਕਿ ਪਤੰਜਲੀ ਦੇ ਕਾਰੋਬਾਰ ਨੂੰ 12000 ਕਰੋੜ ਤੋਂ ਵਧਾ ਕੇ 25000 ਕਰੋੜ ਰੁਪਏ ਜ਼ਰੂਰ ਕਰਾਂਗਾ। ਤਾਂਕਿ ਪੂਰਾ ਹਿੰਦੁਸਤਾਨ ਇਹ ਕਹੇਗਾ ਕਿ ਕੋਈ ਅਜਿਹਾ ਫਕੀਰ ਆਇਆ ਜੋ ਪੂਰੇ ਦੇਸ਼ ਲਈ ਕੰਮ ਕਰ ਰਿਹਾ ਹੈ। ਬਕੌਲ ਬਾਬਾ, ਮੇਰਾ ਸੁਫ਼ਨਾ ਹੈ ਕਿ ਜਾਣ ਤੋਂ ਪਹਿਲਾਂ ਇਕ ਲੱਖ ਕਰੋੜ ਰੁਪਏ ਦੀ ਚੈਰਿਟੀ ਭਾਰਤ ਮਾਤਾ ਲਈ ਕਰਾਂ। ਦੱਸ ਦਈਏ ਕਿ ਇਹ ਗੱਲਾਂ ਬਾਬਾ ਰਾਮਦੇਵ ਨੇ ਫਿੱਕੀ ਲੇਡੀਜ ਆਰਗਨਾਇਜੇਸ਼ਨ ਦੁਆਰਾ ਚਿੰਮਏ ਮਿਸ਼ਨ ਵਿਚ ਆਯੋਜਿਤ ਇਕ ਪ੍ਰੋਗਰਾਮ ਵਿਚ ਕਹੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM

CM ਦੇ ਲੰਮਾ ਸਮਾਂ OSD ਰਹੇ ਓਂਕਾਰ ਸਿੰਘ ਦਾ ਬਿਆਨ,'AAP ਦੇ ਲੀਡਰਾਂ ਦੀ ਲਿਸਟ ਬਹੁਤ ਲੰਮੀ ਹੈ ਜਲਦ ਹੋਰ ਵੀ ਕਈ ਲੀਡਰ ਬੀਜੇਪੀ 'ਚ ਹੋਣਗੇ ਸ਼ਾਮਲ

16 Jan 2026 3:13 PM

'CM ਮਾਨ ਆਪਣੇ ਨਾਲ ਸਬੂਤ ਲੈ ਕੇ ਆਏ...' ਦੋਵੇਂ ਕਾਲੇ ਬੈਗਾਂ ਬਾਰੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਦੱਸੀ ਗੱਲ

15 Jan 2026 3:11 PM
Advertisement