
ਛੱਡੀਸਗੜ ਦੇ ਭਿਲਾਈ ਸਟੀਲ ਪਲਾਂਟ ਵਿਚ ਕੋਕ ਓਵਨ ਦੀ ਬੈਟਰੀ ਲੜੀ ਨੰਬਰ-11 ਵਿਚ ਹਾਦਸਾ ਹੋਣ ਦੀ ਖਬਰ ਹੈ।
ਭਿਲਾਈ , ( ਭਾਸ਼ਾ) : ਛੱਡੀਸਗੜ ਦੇ ਭਿਲਾਈ ਸਟੀਲ ਪਲਾਂਟ ਵਿਚ ਕੋਕ ਓਵਨ ਦੀ ਬੈਟਰੀ ਲੜੀ ਨੰਬਰ-11 ਵਿਚ ਹਾਦਸਾ ਹੋਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਗੈਸ ਪਾਈਪ ਲਾਈਨ ਵਿਚ ਅੱਗ ਲਗਣ ਨਾਲ ਇਹ ਧਮਾਕਾ ਹੋਇਅ। ਇਸ ਧਮਾਕੇ ਵਿਚ 14 ਕਰਮਚਾਰੀ ਜ਼ਖ਼ਮੀ ਹੋਏ ਹਨ। ਉਥੇ ਹੀ 11 ਕਰਮਚਾਰੀਆਂ ਦੀ ਮੌਤ ਦੀ ਖ਼ਬਰ ਹੈ। ਭਿਲਾਈ ਸਟੀਲ ਪਲਾਂਟ ਪ੍ਰਬੰਧਨ ਨੇ ਹਾਦਸੇ ਦੌਰਾਨ 9 ਲੋਕਾਂ ਦੇ ਮਰਨ ਦੀ ਪੁਸ਼ਟੀ ਕੀਤੀ ਹੈ। ਦੋ ਹੋਰਨਾਂ ਨੂੰ ਲੈ ਕੇ ਸਥਿਤੀ ਸਪਸ਼ੱਟ ਨਹੀਂ ਦਸੀ ਗਈ। ਮ੍ਰਿਤਕਾਂ ਦੀ ਗਿਣਤੀ ਵੱਧ ਵੀ ਸਕਦੀ ਹੈ। ਹਾਦਸੇ ਵਾਲੀ ਥਾਂ ਤੇ ਬਚਾਅ ਦਲ ਵੱਲੋਂ ਕੰਮ ਜਾਰੀ ਹੈ।
Building of steel plant
ਉਥੋਂ ਹੋਰ ਲਾਸ਼ਾਂ ਵੀ ਬਰਾਮਦ ਕੀਤੀਆਂ ਜਾ ਸਕਦੀਆਂ ਹਨ। ਮ੍ਰਿਤਕਾਂ ਦੀਆਂ ਲਾਸ਼ਾਂ ਇਨੀ ਬੁਰੀਂ ਤਰਾਂ ਝੁਲਸੀਆਂ ਹੋਈਆਂ ਹਨ ਕਿ ਉਨਾਂ ਦੀ ਪਛਾਣ ਕਰਨਾ ਮੁਸ਼ਕਲ ਹੋ ਰਿਹਾ ਹੈ। ਬਾਕੀ ਜ਼ਖ਼ਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਭਿਲਾਈ ਸਟੀਲ ਪਲਾਂਟ ਦੇ ਲੋਕ ਸਪੰਰਕ ਵਿਭਾਗ ਵੱਲੋਂ ਜਾਰੀ ਬਿਆਨ ਮੁਤਾਬਕ ਸਟੀਲ ਅਥਾਰਿਟੀ ਆਫ ਇੰਡੀਆ ਲਿਮਿਟੇਡ ( ਸੇਲ) ਦੇ ਭਿਲਾਈ ਸਟੀਲ ਪਲਾਂਟ ਵਿਚ ਅੱਜ ਸਵੇਰੇ 11 ਵਜੇ ਨਿਯਮਤ ਮੁਰੰਮਤ ਕੰਮਕਾਜ ਦੌਰਾਨ ਕੋਕ ਓਵਨ ਬੈਟਰੀ ਕੰਪਲੈਕਸ-11 ਦੇ ਗੈਸ ਪਾਈਪ ਲਾਈਨ ਵਿਚ ਅੱਗ ਲਗਣ ਨਾਲ ਹਾਦਸਾ ਹੋਇਆ ਹੈ।
Site of the Accident
ਹਾਦਸੇ ਵਿਚ ਉਸ ਦੌਰਾਨ ਕੰਮ ਕਰ ਰਹੇ ਕੁਝ ਲੋਕ ਜਲਣ ਨਾਲ ਜ਼ਖਮੀ ਹੋਏ ਹਨ। ਜ਼ਖ਼ਮੀਆਂ ਨੂੰ ਤੁਰਤ ਹਸਪਤਾਲ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਇਸ ਦੌਰਾਨ ਅੱਗ ਤੇ ਕਾਬੂ ਪਾ ਲਿਆ ਗਿਆ ਹੈ। ਹਾਦਸੇ ਵਿਚ 9 ਮੌਤਾਂ ਹੋਈਆਂ ਹਨ ਅਤੇ 14 ਲੋਕਾਂ ਦਾ ਹਸਪਤਾਲ ਵਿਚ ਇਲਾਜ ਚਲ ਰਿਹਾ ਹੈ। ਜ਼ਖ਼ਮੀ ਲੋਕਾਂ ਦੇ ਇਲਾਜ ਲਈ ਹਰ ਤਰਾਂ ਦੀ ਰਾਹਤ ਅਤੇ ਦੇਖਭਾਲ ਨਾਲ ਜੁੜੇ ਸਾਧਨ ਮੁੱਹਈਆ ਕਰਵਾਏ ਜਾ ਰਹੇ ਹਨ।
Ministry Of Home Affair
ਜ਼ਖ਼ਮੀਆਂ ਨੂੰ ਸੈਕਟਰ-9 ਵਿਖੇ ਬੀਐਸਪੀ ਦੇ ਮੁਖ ਹਸਪਤਾਲ ਦੇ ਬਰਨ ਯੂਨਿਟ ਵਿਚ ਦਾਖਿਲ ਕਰਵਾਇਆ ਗਿਆ ਹੈ। ਇਸਦੇ ਨਾਲ ਹੀ ਪਲਾਂਟ ਵਿਚ ਬਚਾਅ ਦਲ ਕੰਮ ਵਿਚ ਲਗਾ ਹੋਇਆ ਹੈ। ਪਲਾਂਟ ਵਿਚ ਮਾਨਤਾ ਪ੍ਰਾਪਤ ਟਰੇਡ ਯੂਨਿਅਨ ਦੇ ਮੁਖੀ ਐਸਪੀਡੀ ਨੇ ਦੱਸਿਆ ਕਿ ਸ਼ਾਮ ਸਾਢੇ ਤਿੰਨ ਵਜੇ ਤਕ ਮ੍ਰਿਤਕਾਂ ਦੀ ਗਿਣਤੀ 11 ਹੋ ਗਈ ਹੈ। 9 ਕਰਮਚਾਰੀਆਂ ਦੀਆਂ ਲਾਸ਼ਾਂ ਨੂੰ ਹਾਦਸੇ ਵਾਲੀ ਥਾਂ ਤੋ ਬਰਾਮਦ ਕੀਤਾ ਗਿਆ ਸੀ।
Labour Department
ਦੋ ਹੋਰ ਦੀ ਜਾਣਕਾਰੀ ਬਾਅਦ ਵਿਚ ਮਿਲੀ। ਹਾਦਸੇ ਦੀ ਖਬਰ ਮਿਲਦੇ ਸਾਰ ਹੀ ਪਲਾਂਟ ਵਿਚ ਕੰਮ ਕਰਦੇ ਕਰਮਚਾਰੀਆਂ ਦੇ ਪਰਿਵਾਰ ਵਾਲੇ ਸੈਕਟਰ-9 ਹਸਪਤਾਲ ਵਿਖੇ ਪਹੁੰਚ ਗਏ ਹਨ। ਕਿਸੀ ਵੀ ਅਣਸੁਖਾਵੀ ਘਟਨਾ ਤੋਂ ਬਚਾਅ ਲਈ ਵੱਡੀ ਗਿਣਤੀ ਵਿਚ ਪੁਲਿਸ ਬਸ ਦੇ ਜਵਾਨ ਸੈਕਟਰ-9 ਹਸਪਤਾਲ ਵਿਚ ਤੈਨਾਤ ਕੀਤੇ ਗਏ ਹਨ। ਇਸਤੋਂ ਇਲਾਵਾ ਸੀਆਈਐਸਐਫ ਜਵਾਨਾਂ ਦੀ ਗਿਣਤੀ ਵੀ ਹਸਪਤਾਲ ਵਿਖੇ ਵਧਾ ਦਿਤੀ ਗਈ ਹੈ।
ਭਿਲਾਈ ਸਟੀਲ ਪਲਾਂਟ ਵਿਚ ਹੋਏ ਹਾਦਸੇ ਦੀ ਰਿਪੋਰਟ ਕੇਂਦਰੀ ਗ੍ਰਹਿ ਮੰਤਰਾਲੇ ਨੇ ਪ੍ਰਬੰਧਨ ਕੋਲੋਂ ਮੰਗੀ ਹੈ। ਇਸ ਤੋਂ ਇਲਾਵਾ ਕਿਰਤ ਵਿਭਾਗ ਨੇ ਵੀ ਜਾਂਚ ਰਿਪੋਰਟ ਭਿਲਾਈ ਸਟੀਲ ਪਲਾਂਟ ਨੂੰ ਦੇਣ ਲਈ ਕਿਹਾ ਹੈ। ਮਾਮਲੇ ਦੌਰਾਨ ਪਲਾਂਟ ਦੇ ਪ੍ਰਬੰਧਨ ਵਿਭਾਗ ਨੇ ਵੀ ਜਾਂਚ ਦੀ ਗੱਲ ਕਹੀ ਹੈ। ਪਲਾਂਟ ਦੇ ਪੀਆਰਓ ਵਿਜੇ ਮੈਰਾਲ ਨੇ ਕਿਹਾ ਕਿ ਪ੍ਰਬੰਧਨ ਵੱਲੋਂ ਜਾਂਚ ਕਰਵਾਈ ਜਾਵੇਗੀ। ਜਾਂਚ ਤੋਂ ਬਾਅਦ ਹੀ ਹਾਦਸੇ ਦਾ ਕਾਰਨ ਪਤਾ ਲਗ ਸਕੇਗਾ।