
ਇੰਨਵੈਸਟਰਸ ਸੰਮੇਲਨ ਦੇ ਬਹਾਨੇ ਤ੍ਰਿਵੇਂਦਰ ਸਰਕਾਰ ਨੇ ਵਿਕਾਸ ਦਾ ਸੁਪਨਾ ਵੇਖਿਆ ਹੈ। ਉਤਰਾਖੰਡ ਦੇ ਵਿਕਾਸ ਨੂੰ ਤੇਜ਼ ਰਫ਼ਤਾਰ ਦੇਣ ਵਿਚ...
ਉਤਰਾਖੰਡ : ਇੰਨਵੈਸਟਰਸ ਸੰਮੇਲਨ ਦੇ ਬਹਾਨੇ ਤ੍ਰਿਵੇਂਦਰ ਸਰਕਾਰ ਨੇ ਵਿਕਾਸ ਦਾ ਸੁਪਨਾ ਵੇਖਿਆ ਹੈ। ਉਤਰਾਖੰਡ ਦੇ ਵਿਕਾਸ ਨੂੰ ਤੇਜ਼ ਰਫ਼ਤਾਰ ਦੇਣ ਵਿਚ ਇਹ ਸੰਮੇਲਨ ਮੀਲ ਦਾ ਪੱਥਰ ਸਾਬਿਤ ਹੋ ਸਕਦਾ ਹੈ। ਦੋ ਦਿਨ ਦੇ ਸੰਮੇਲਨ ਵਿਚ ਪ੍ਰਧਾਨ ਮੰਤਰੀ ਮੋਦੀ ਦਾ ਮੰਤਰ ਅਤੇ ਤ੍ਰਿਵੇਂਦਰ ਸਰਕਾਰ ਦੀ ਕੋਸ਼ਿਸ਼ ਕਾਰੋਬਾਰੀਆਂ ਨੂੰ ਕਈ ਵੱਡੇ ਸੁਪਨੇ ਵਿਖਾ ਰਹੀ ਹੈ। 7 ਅਤੇ 8 ਅਕਤੂਬਰ ਨੂੰ ਡੈਸਟੀਨੇਸ਼ਨ ਉਤਰਾਖੰਡ ਦੇ ਨਾਮ ਤੋਂ ਹੋਇਆ ਇਹ ਪ੍ਰਬੰਧ ਉਤਰਾਖੰਡ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਨਿਵੇਸ਼ਕਾਂ ਦਾ ਮੇਲਾ ਬਣ ਗਿਆ ਹੈ।
Investors Summitਤਿੰਨ ਮਹੀਨੇ ਤੋਂ ਰਾਜ ਸਰਕਾਰ ਕਵਾਇਦ ਵਿਚ ਜੁਟੀ ਹੋਈ ਸੀ ਅਤੇ ਹੁਣ ਇਹ ਪ੍ਰਬੰਧ ਉਮੀਦ ਬਣ ਕੇ ਉਭਰਿਆ ਹੈ। ਮੁੱਖ ਮੰਤਰੀ ਦੇ ਮੁਤਾਬਕ 1.20 ਲੱਖ ਕਰੋੜ ਦੇ ਐਮ.ਓ.ਯੂ. ਸਾਈਨ ਹੋ ਚੁੱਕੇ ਹਨ। ਅਜਿਹੇ ਵਿਚ ਸਰਕਾਰ ਦੀ ਜ਼ਿੰਮੇਵਾਰੀ ਹੋਰ ਵੱਧ ਗਈ ਹੈ। ਇੰਡਸਟਰੀ ਐਸੋਸੀਏਸ਼ਨ ਦਾ ਮੰਨਣਾ ਹੈ ਕਿ ਦਸ ਤੋਂ ਪੰਦਰ੍ਹਾਂ ਹਜ਼ਾਰ ਕਰੋੜ ਵੀ ਨਿਵੇਸ਼ ਵਿਚ ਤਬਦੀਲ ਹੋ ਗਏ ਤਾਂ ਰਾਜ ਲਈ ਵੱਡੀ ਉਪਲੱਬਧੀ ਹੋਵੇਗੀ। ਪੀਐਚਡੀ ਚੈਂਬਰਸ ਆਫ ਕਾਮਰਸ ਐਂਡ ਇੰਡਸਟਰੀ, ਉਤਰਾਖੰਡ ਚੈਪਟਰ ਦੇ ਪ੍ਰਧਾਨ ਪੰਕਜ ਗੁਪਤਾ ਕਹਿੰਦੇ ਹਨ ਕਿ ਉਦਯੋਗਪਤੀਆਂ ‘ਚ ਰਾਜ ਵਿਚ ਨਿਵੇਸ਼ ਕਰਨ ਨੂੰ ਲੈ ਕੇ ਬਹੁਤ ਉਤਸ਼ਾਹ ਹੈ
P.M. Modiਅਤੇ ਹੁਣ ਜ਼ਰੂਰਤ ਹੈ ਇਸ ਐਮ.ਓ.ਯੂ. ਨੂੰ ਜ਼ਮੀਨ ਉਤੇ ਨਿਵੇਸ਼ ਵਿਚ ਬਦਲਣ ਦੀ। ਗੁਪਤਾ ਕਹਿੰਦੇ ਹਨ ਕਿ ਸਰਕਾਰ ਨੂੰ ਕਾਬਿਲ ਅਤੇ ਸਮਰਪਿਤ ਅਧਿਕਾਰੀਆਂ ਦਾ ਇਕ ਸੈਲ ਬਣਾਉਣਾ ਹੋਵੇਗਾ ਜੋ ਇਸ ਸਾਰੇ ਐਮ.ਓ.ਯੂ. ਨੂੰ ਫੋਲੋ ਕਰੇ ਅਤੇ ਨਿਵੇਸ਼ਕਾਂ ਦੀਆਂ ਜਰੂਰਤਾਂ ਨੂੰ ਪੂਰਾ ਕਰਨ ਲਈ ਕੰਮ ਕਰੇ। ਸਪਿਰਚੁਅਲ ਈਕੋ ਜੋਨ ਅਤੇ ਨੌਜਵਾਨ ਉਤਰਾਖੰਡ ਦਾ ਨਾਅਰਾ ਲਗਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਤਰਾਖੰਡ ਤੋਂ ਜੁੜੀ ਮਸ਼ੀਨਰੀ ਵਿਚ ਜੋਸ਼ ਭਰ ਦਿਤਾ ਹੈ। ਪ੍ਰਦੇਸ਼ ਵਿਚ ਆਇਊਸ਼ ਅਤੇ ਵੇਲਨੇਸ, ਫਾਰਮਾ, ਆਈਟੀ, ਨੈਚੁਰਲ ਫਾਇਬਰ, ਟੂਰਿਜ਼ਮ ਅਤੇ ਹੌਸਪੀਟੈਲਿਟੀ, ਫ਼ਿਲਮ ਸ਼ੂਟਿੰਗ, ਬਾਇਓ ਟੈਕਨੋਲੋਜੀ, ਰੈਨਿਊਏਬਲ ਐਨਰਜੀ, ਫ਼ੂਡ ਪ੍ਰੋਸੇਸਿੰਗ, ਆਟੋਮੋਬਾਈਲ, ਹਰਬਲ ਅਤੇ ਐਰੋਮੈਟਿਕ ਸੈਕਟਰ ਵਿਚ ਨਿਵੇਸ਼ ਦੀਆਂ ਸੰਭਾਵਨਾਵਾਂ ਹਨ।
India's largest Summitਬਾਹਰੀ ਨਿਵੇਸ਼ਕਾਂ ਦੇ ਨਾਲ ਸਥਾਨਿਕ ਨਿਵੇਸ਼ਕ ਵੀ ਇਸ ਪ੍ਰਬੰਧ ਤੋਂ ਉਤਸ਼ਾਹਿਤ ਹਨ। ਮੇਕ ਇਨ ਇੰਡੀਆ ਦੀ ਤਰਜ ਉਤੇ ਮੇਕ ਇਨ ਉਤਰਾਖੰਡ ਦਾ ਸੁਪਨਾ ਵੇਖਿਆ ਜਾ ਰਿਹਾ ਹੈ। ਸਪੱਸ਼ਟ ਹੈ ਦੋ ਦਿਨ ਦਾ ਮਹਾਂ ਮੇਲਾ ਸਰਕਾਰ ਦਾ ਹੌਸਲਾ ਵਧਾ ਗਿਆ ਹੈ ਪਰ ਸਰਕਾਰ ਜ਼ਮੀਨ ਦੀ ਉਪਲਬਧਤਾ ਸਰਕਾਰੀ ਫਾਈਲਾਂ ਵਿਚ ਲੇਟ-ਲਤੀਫੀ ਨਾਲ ਕਿਵੇਂ ਨਿਬੜੇਗੀ। ਇਹ ਆਪਣੇ ਆਪ ਵਿਚ ਵੱਡੀ ਚੁਣੌਤੀ ਹੋਵੇਗੀ। ਫਿਲਹਾਲ ਸ਼ਾਸਨ ਦੇ ਵੱਡੇ ਅਫ਼ਸਰ ਲਗਾਤਾਰ ਫੋਲੋਅਪ ਵੀ ਕਰਨਗੇ। ਦੋ ਦਿਨਾਂ ਦੇ ਪ੍ਰਬੰਧ ਵਿਚ ਕਈ ਠੋਸ ਗੱਲਾਂ ਉਤੇ ਜ਼ੋਰ ਦਿਤਾ ਗਿਆ ਹੈ ਜੋ ਭਵਿੱਖ ਵਿੱਚ ਉਤਰਾਖੰਡ ਦੇ ਵਿਕਾਸ ਲਈ ਸੰਜੀਵਨੀ ਦਾ ਕੰਮ ਕਰ ਸਕਦੀਆਂ ਹਨ।