ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਇਕ ਵਾਰ ਫਿਰ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਮੰਗਲਵਾਰ ਨੂੰ ਦਿੱਲੀ 'ਚ ਪੈਟ੍ਰੋਲ ਦੇ ਰੇਟਾਂ 'ਚ 23 ਪੈਸੇ ਪ੍ਰਤੀ ਲੀਟਰ...
ਨਵੀਂ ਦਿੱਲੀ (ਭਾਸ਼ਾ) : ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਇਕ ਵਾਰ ਫਿਰ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਮੰਗਲਵਾਰ ਨੂੰ ਦਿੱਲੀ 'ਚ ਪਟਰੌਲ ਦੇ ਰੇਟਾਂ 'ਚ 23 ਪੈਸੇ ਪ੍ਰਤੀ ਲੀਟਰ ਤਾਂ ਡੀਜ਼ਲ ਦੇ ਰੇਟਾਂ 'ਚ 29 ਪੈਸੇ ਪ੍ਰਤੀ ਲੀਟਰ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਨਾਲ ਦਿੱਲੀ 'ਚ ਪਟਰੋਲ 82.26 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 74.11 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਉਥੇ ਮੁੰਬਈ 'ਚ ਵੀ ਪਟਰੌਲ ਦੇ ਰੇਟ 87.73 ਰੁਪਏ ਪ੍ਰਤੀ ਲੀਟਰ ਹੋ ਗਿਆ। ਨਾਲ ਹੀ ਡੀਜ਼ਲ ਦੇ ਰੇਟ 77.68 ਰੁਪਏ ਪ੍ਰਤੀ ਲੀਟਰ ਹੋ ਗਿਆ। ਪਟਰੌਲ, ਡੀਜ਼ਲ ਕੀਮਤਾਂ 'ਚ ਚਾਰ ਅਕਤੂਬਰ ਨੂੰ ਘੱਟੋ-ਘੱਟ 2.50 ਰੁਪਏ ਦੀ ਕਟੌਤੀ ਕੀਤੀ ਗਈ।
ਕੇਂਦਰ ਸਰਕਾਰ ਨੇ ਇਥੇ ਆਬਕਾਰੀ ਡਿਊਟੀ 'ਚ 1.50 ਰੁਪਏ ਲੀਟਰ ਦੀ ਕਟੌਤੀ ਕੀਤੀ ਉਥੇ ਜਨਤਕ ਖੇਤਰ ਦੀ ਪਟ੍ਰੋਲੀਅਮ ਮਾਰਕੀਟਿੰਗ ਕੰਪਨੀਆਂ ਨੇ ਪਟਰੋਲ, ਡੀਜ਼ਲ 'ਤੇ ਇਕ ਰੁਪਏ ਲੀਟਰ ਸਬਸਿਡੀ ਦਿੱਤੀ ਹੈ। ਭਾਜਪਾ ਸ਼ਾਸਿਤ ਰਾਜਾਂ 'ਚ ਕਟੌਤੀ ਜ਼ਿਆਦਾ ਹੋਈ ਕਿਉਂਕਿ ਇਹਨਾਂ ਰਾਜਾਂ 'ਚ ਸਥਾਨਕ ਕਰ ਜਾਂ ਵੈਟ 'ਚ ਵੀ ਢਾਈ ਰੁਪਏ ਕਟੌਤੀ ਹੋਈ ਹੈ। ਮਤਲਬ ਇਹਨਾਂ ਰਾਜਾਂ ਦੇ ਰੇਟ 5 ਰੁਪਏ ਘੱਟੇ ਹਨ। ਇਸ ਕਟੌਤੀ ਦੇ ਅਗਲੇ ਦਿਨ ਤੋਂ ਹੀ ਕੀਮਤਾਂ 'ਚ ਵਾਧਾ ਹੋਣ ਵਾਲਾ ਹੈ। ਜਨਤਕ ਖੇਤਰੀ ਦੀ ਤੇਲ ਕੰਪਨੀਆਂ ਦੁਆਰਾ ਜਾਰੀ ਕੀਮਤਾਂ ਸੂਚਨਾ ਦੇ ਮੁਤਾਬਿਕ ਪਟਰੋਲ ਦੇ ਰੇਟ 'ਚ 18 ਪੈਸੇ ਅਤੇ ਐਤਵਾਰ ਨੂੰ 14 ਪੈਸੇ ਲੀਟਰ ਦਾ ਵਾਧਾ ਹੋਇਆ ਸੀ।
ਕੀਮਤ 'ਚ ਕਟੌਤੀ ਤੋਂ ਬਾਅਦ ਦਿਲੀ 'ਚ ਪਟਰੌਲ 81.50 ਰੁਪਏ ਲੀਟਰ ਹੋ ਗਿਆ ਸੀ। ਉਥੇ ਐਤਵਾਰ ਨੂੰ ਇਹ 81.82 ਰੁਪਏ ਲੀਟਰ ਉਤੇ ਪਹੁੰਚ ਗਿਆ ਸੀ। ਇਹ ਵੀ ਪੜੋ ਡੀਜ਼ਲ ਦਾ ਰੇਟ ਵੀ ਦਿੱਲੀ 'ਚ 75.45 ਰੁਪਏ ਅਤੇ ਮੁੰਬਈ 'ਚ 80.10 ਰੁਪਏ ਲੀਟਰ ਦਾ ਰਿਕਾਰਡ ਉਚਾਈ ਉਤੇ ਪਹੁੰਚ ਗਏ। ਬਾਅਦ 'ਚ ਰੇਟ 'ਚ ਕਟੌਤੀ ਤੋਂ ਬਾਅਦ ਦਿੱਲੀ 'ਚ 81.50 ਰੁਪਏ ਲੀਟਰ, ਮੁੰਬਈ 'ਚ 86.97 ਰੁਪਏ ਲੀਟਰ ਉਤੇ ਆ ਗਿਆ ਹੈ। ਉਥੇ ਪੰਜ ਅਕਤੂਬਰ ਨੂੰ ਡੀਜ਼ਲ ਦਿੱਲੀ 'ਚ 72.95 ਅਤੇ ਮੁੰਬਈ 77.45 ਰੁਪਏ ਲੀਟਰ ਪਰ ਆ ਗਿਆ। ਭਾਜਪਾ ਸ਼ਾਸਿਤ ਰਾਜਾਂ 'ਚ ਕਟੌਤੀ ਜ਼ਿਆਦਾ ਹੋਈ ਕਿਉਂਕਿ ਇਨ੍ਹਾਂ ਰਾਜਾਂ 'ਚ ਸਥਾਨਿਕ ਕਰ ਜਾਂ ਵੈਟ 'ਚ ਵੀ ਢਾਈ ਰੁਪਏ ਕਟੌਤੀ ਹੋਈ ਹੈ। ਮਤਲਬ ਇਹਨਾਂ ਰਾਜਾਂ ਦੇ ਰੇਟ 'ਚ ਪੰਜ ਰੁਪਏ ਘਟੇ ਹਨ। ਇਸ ਕਟੌਤੀ ਦੇ ਅਗਲੇ ਦਿਨ ਤੋਂ ਹੀ ਕੀਮਤਾਂ ਵਿੱਚ ਵਾਧਾ ਹੋਣ ਲੱਗਾ ਹੈ।