
ਪੈਟ੍ਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਸਰਕਾਰ ਨੇ ਵੱਡਾ ਫ਼ੈਸਲਾ ਕੀਤਾ ਹੈ....
ਨਵੀਂ ਦਿੱਲੀ : ਪੈਟ੍ਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਸਰਕਾਰ ਨੇ ਵੱਡਾ ਫ਼ੈਸਲਾ ਕੀਤਾ ਹੈ। ਵਿੱਤ ਮੰਤਰੀ ਅਰੁਣ ਜੇਤਲੀ ਨੇ ਐਲਾਨ ਕੀਤਾ ਹੈ ਕਿ ਸਰਕਾਰ 1.50 ਰੁਪਏ ਤਕ ਐਕਸਾਈਜ ਡਿਊਟੀ ਘੱਟ ਕਰੇਗੀ। ਇਸ ਨਾਲ ਗ੍ਰਾਹਕਾਂ ਨੂੰ ਇਕ ਲੀਟਰ ‘ਤੇ ਢਾਈ ਰੁਪਏ ਤਕ ਦਾ ਫ਼ਾਇਦਾ ਹੋਵੇਗਾ। ਇਸ ਤੋਂ ਇਲਾਵਾ ਰਾਜਾਂ ਦੇ ਮੁੱਖ ਮੰਤਰੀਆਂ ਤੋਂ 2.50 ਰੁਪਏ ਤਕ ਵੈਟ ਘਟਾਉਣ ਦੀ ਵੀ ਬੇਨਤੀ ਕਰਨਗੇ।
Petrol-Deisel
ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਹੈ ਕਿ ਦੇਸ਼ ਦੀ ਅਰਥ ਵਿਵਸਥਾ ਨੂੰ ਸਥਿਰ ਰੱਖਣ ਲਈ ਕਈ ਕਦਮ ਚੁੱਕੇ ਗਏ ਹਨ। ਉਹਨਾਂ ਨੇ ਕਿਹਾ ਹੈ ਕਿ ਪੈਟ੍ਰੋਲ-ਡੀਜ਼ਲ ਦੀ ਕੀਮਤਾਂ ‘ਤੇ ਨਜ਼ਰ ਰੱਖਣ ਦੇ ਲਈ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਹੈ ਕਿ ਦੇਸ਼ ਵਿਚ ਤੇਲ ਦੀਆਂ ਕੀਮਤਾਂ ਅੰਤਰਰਾਸ਼ਟਰੀ ਵਜ੍ਹਾਂ ਨਾਲ ਵਧ ਰਹੀ ਹੈ। ਕੱਚੇ ਤੇਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਜਿਸ ਦਾ ਅਸਰ ਭਾਰਤ ਉਤੇ ਹੀ ਹੋ ਰਿਹਾ ਹੈ।
Arun Jaitley
ਉਹਨਾਂ ਨੇ ਕਿਹਾ ਕਿ ਦੇਸ਼ ਦਾ ਖਜਾਨਾ ਮਜਬੂਤ ਹੁੰਦਾ ਤਾਂ ਸਕਰਾਕ ਈਧਨ ਕੀਮਤਾਂ ਉਤੇ ਹੋਰ ਕੰਟ੍ਰੋਲ ਕਰ ਸਕਦੀ ਸੀ।ਅਰੁਣ ਜੇਤਲੀ ਨੇ ਕਿਹਾ ਹੈ ਕਿ ਪਿਛਲੇ ਸਾਲ ਜਦੋਂ ਤੇਲ ਦੀਆਂ ਕੀਮਤਾਂ ਵਧ ਰਹੀਆਂ ਸੀ ਉਦੋਂ ਸਰਕਾਰ ਨੇ ਅਕਤੂਬਰ ਦੇ ਮਹੀਨੇ ਵਿਚ ਤੇਲ ਤੋਂ ਐਕਸਾਈਜ ਡਿਊਟੀ ਨੂੰ ਘੱਟ ਕਰ ਦਿੱਤਾ ਸੀ। ਉਹਨਾਂ ਨੇ ਕਿਹਾ ਕਿ ਜੇਕਰ ਰਾਜ ਸਰਕਾਰਾਂ ਵੀ 2.5 ਰੁਪਏ ਤਕ ਵੈਟ ਘੱਟ ਕਰਦੀਆਂ ਹਨ ਤਾਂ ਆਮ ਆਦਮੀ ਨੂੰ ਇਕ ਲੀਟਰ ਤੇਲ ਉਤੇ 5 ਰੁਪਏ ਦਾ ਫਾਇਦਾ ਹੋਵੇਗਾ।