
ਹਿਸਾਰ- ਬੀਜੇਪੀ ਦੀ ਟਿਕ ਟਾਕ ਚਰਚਿਤ ਸਟਾਰ ਸੋਨਾਲੀ ਫੋਗਾਟ ਨੇ 'ਭਾਰਤ ਮਾਤਾ ਦੀ ਜੈ' ਨੂੰ ਲੈ ਕੇ ਦਿੱਤੇ ਗਏ ਆਪਣੇ
ਨਵੀਂ ਦਿੱਲੀ : ਹਿਸਾਰ- ਬੀਜੇਪੀ ਦੀ ਟਿਕ ਟਾਕ ਚਰਚਿਤ ਸਟਾਰ ਸੋਨਾਲੀ ਫੋਗਾਟ ਨੇ 'ਭਾਰਤ ਮਾਤਾ ਦੀ ਜੈ' ਨੂੰ ਲੈ ਕੇ ਦਿੱਤੇ ਗਏ ਆਪਣੇ ਬਿਆਨ 'ਤੇ ਮਾਫੀ ਮੰਗ ਲਈ ਹੈ। ਸੋਨਾਲੀ ਫੋਗਾਟ ਭਾਜਪਾ ਦੀ ਟਿਕਟ 'ਤੇ ਹਰਿਆਣਾ ਦੀ ਆਦਮਪੁਰ ਵਿਧਾਨ ਸਭਾ ਸੀਟ ਤੋਂ ਚੋਣ ਲੜ ਰਹੀ ਹੈ ਪਰ ਚੋਣ ਪ੍ਰਚਾਰ ਦੇ ਸ਼ੁਰੂਆਤੀ ਦਿਨਾਂ 'ਚ ਹੀ ਉਨ੍ਹਾਂ ਨੇ 'ਭਾਰਤ ਮਾਤਾ ਦੀ ਜੈ' 'ਤੇ ਦਿੱਤੇ ਗਏ ਇਕ ਬਿਆਨ ਨੇ ਬਵਾਲ ਮਚਾ ਦਿੱਤਾ ਸੀ।
Tiktok star Sonali Phogat
ਹਾਲਾਂਕਿ ਉਨ੍ਹਾਂ ਨੇ ਇਕ ਵੀਡੀਓ ਜਾਰੀ ਕਰ ਅੱਜ ਆਪਣੇ ਉਸ ਬਿਆਨ 'ਤੇ ਮਾਫੀ ਮੰਗ ਲਈ। ਸੋਨਾਲੀ ਫੋਗਾਟ ਨੇ ਆਪਣੀ ਸਫਾਈ 'ਚ ਕਿਹਾ, 'ਮੈਂ ਗੁੱਸਾ ਸੀ ਤੇ ਮੈਂ ਉਸ ਨੂੰ ਪੁੱਛਿਆ ਕਿ ਕੀ ਉਹ ਪਾਕਿਸਤਾਨ ਤੋਂ ਆਏ ਹਨ। ਮੈਂ ਮਾਫੀ ਮੰਗਦੀ ਹਾਂ ਜੇ ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੋਵੇ, ਪਰ ਮੈਂ ਉਨ੍ਹਾਂ ਨੂੰ ਸਿਰਫ ਇੰਨਾ ਕਹਿਣਾ ਚਾਹੁੰਦੀ ਹਾਂ ਕਿ ਦੇਸ਼ ਨੂੰ ਸਨਮਾਨ ਦੇਣ ਲਈ ਭਾਰਤ ਮਾਤਾ ਦੀ ਜੈ ਬੋਲਣਾ ਚਾਹੀਦਾ।'
TikTok star Sonali Phogat who is contesting #HaryanaAssemblyPolls on BJP ticket: I was in Balsamand (Hisar) for a public rally, there were a few college students there. When I started speaking&raised slogans of 'Bharat Mata ki Jai', those boys raise the slogans along with others. pic.twitter.com/593qZ2W4zR
— ANI (@ANI) October 9, 2019
ਦੱਸ ਦੇਈਏ ਕਿ ਟਿਕਟਾਕ ਸਟਾਰ ਸੋਨਾਲੀ ਫੋਗਾਟ ਹਰਿਆਣਾ ਵਿਧਾਨ ਸਭਾ ਚੋਣ 'ਚ ਭਾਰਤੀ ਜਨਤਾ ਪਾਰਟੀ ਦੇ ਟਿਕਟ 'ਤੇ ਆਦਮਪੁਰ ਸੀਟ ਤੋਂ ਚੋਣ ਲੜ ਰਹੀ ਹੈ। ਮੰਗਲਵਾਰ ਨੂੰ ਬਾਲਸਮੰਦ 'ਚ ਹੋਈ ਇਕ ਚੋਣਾਵੀ ਸਭਾ ਨੂੰ ਸੰਬੋਧਿਤ ਕਰਦੇ ਸਮੇਂ ਉਨ੍ਹਾਂ ਨੇ ਭਾਰਤ ਮਾਤਾ ਦੀ ਜੈ ਬੋਲਣ ਨੂੰ ਕਿਹਾ ਸੀ। ਜਦੋਂ ਭੀੜ 'ਚ ਖੜ੍ਹੇ ਕੁਝ ਨੌਜਵਾਨਾਂ ਨੇ ਅਜਿਹਾ ਨਹੀਂ ਕੀਤਾ ਕਿ ਤਾਂ ਉਹ ਭੜਕ ਗਈ ਤੇ ਮੰਚ ਤੋਂ ਹੀ ਕਿਹਾ ਕਿ, ਕੀ ਪਾਕਿਸਤਾਨ ਤੋਂ ਆਏ ਹੋ? ਉਹ ਇੱਥੇ ਨਹੀਂ ਰੁਕੀ ਉਨ੍ਹਾਂ ਕਿਹਾ ਕਿ ਜੋ ਭਾਰਤ ਮਾਤਾ ਦੀ ਜੈ ਨਹੀਂ ਬੋਲ ਸਕਦੇ, ਉਨ੍ਹਾਂ ਦਾ ਵੋਟ ਕਿਸੇ ਕੰਮ ਦਾ ਨਹੀਂ ਹੈ। ਵਿਵਾਦ ਵੱਧਦਾ ਦੇਖ ਅੱਜ ਉਨ੍ਹਾ ਨੇ ਆਪਣੇ ਬਿਆਨ 'ਤੇ ਖੇਦ ਜਤਾਉਂਦਿਆਂ ਮਾਫੀ ਮੰਗ ਲਈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।