
ਜਾਂਚ ਦੌਰਾਨ ਏਸੀਪੀ ਅਨਿਲ ਡੁਰੇਜਾ ਅਤੇ ਇੰਸਪੈਕਟਰ ਸ਼ਾਮ ਸੁੰਦਰ ਦੀ ਟੀਮ ਨੂੰ 6 ਨਵੰਬਰ ਨੂੰ ਸੂਚਨਾ ਮਿਲੀ ਸੀ ਕਿ ਕਤਲ ਦਾ ਦੋਸ਼ੀ ਸੀਮਾਪੂਰੀ ਇਲਾਕੇ ਵਿਚ ਆਉਣ ਵਾਲਾ ਹੈ।
ਨਵੀਂ ਦਿੱਲੀ, ( (ਪੀਟੀਆਈ ) : ਬਵਾਨਾ ਵਿਖੇ ਮਹਿਲਾ ਅਧਿਆਪਿਕਾ ਨੂੰ ਗੋਲੀ ਮਾਰ ਕੇ ਕਤਲ ਕਰਨ ਵਾਲੇ ਦੋਸ਼ੀ ਕੰਟਰੈਕਟ ਕਾਤਲ ਨੂੰ ਦਿੱਲੀ ਪੁਲਿਸ ਦੀ ਕਰਾਈਮ ਬਰਾਂਚ ਨੇ ਸੀਮਾਪੁਰੀ ਤੋਂ ਗਿਰਫਤਾਰ ਕੀਤਾ ਹੈ। ਬਵਾਨਾ ਪੁਲਿਸ ਇਸ ਕਤਲ ਦੀ ਸਾਜਸ਼ ਰਚਨ ਦੇ ਦੋਸ਼ੀਆਂ ( ਮਹਿਲਾ ਅਧਿਆਪਿਕਾ ਦੇ ਪਤੀ ਮੰਜੀਤ, ਉਸ ਦੀ ਪ੍ਰੇਮਿਕਾ ਅਤੇ ਮਾਡਲ ਏਜੰਲ ਗੁਪਤਾ ਅਤੇ ਉਸ ਦੇ ਮੂੰਹ ਬੋਲੇ ਪਿਤਾ ਰਾਜੀਵ ਗੁਪਤਾ) ਤੋਂ ਇਲਾਵਾ ਦੋ ਹੋਰ ਲੋਕਾਂ ਨੂੰ ਪਹਿਲਾਂ ਹੀ ਗਿਰਫਤਾਰ ਕਰ ਚੁੱਕੀ ਹੈ। ਕਤਲ ਤੋਂ ਬਾਅਦ ਸ਼ਹਿਜਾਦ ਫ਼ਰਾਰ ਸੀ ਜਿਸ ਨੂੰ ਪੁਲਿਸ ਨੇ ਕੱਲ ਗਿਰਫਤਾਰ ਕੀਤਾ।
Murder Case
ਜਾਂਚ ਦੌਰਾਨ ਏਸੀਪੀ ਅਨਿਲ ਡੁਰੇਜਾ ਅਤੇ ਇੰਸਪੈਕਟਰ ਸ਼ਾਮ ਸੁੰਦਰ ਦੀ ਟੀਮ ਨੂੰ 6 ਨਵੰਬਰ ਨੂੰ ਸੂਚਨਾ ਮਿਲੀ ਸੀ ਕਿ ਕਤਲ ਦਾ ਦੋਸ਼ੀ ਸੀਮਾਪੂਰੀ ਇਲਾਕੇ ਵਿਚ ਆਉਣ ਵਾਲਾ ਹੈ। ਇਸ ਤੋਂ ਬਾਅਦ ਪੁਲਿਸ ਟੀਮ ਨੇ ਘੇਰਾਬੰਦੀ ਕਰ ਕੇ ਮੇਰਠ ਨਿਵਾਸੀ ਸ਼ਹਿਜਾਦ ਸੈਫੀ ਉਰਫ ਕਾਲੂ (22) ਨੂੰ ਗਿਰਫਤਾਰ ਕਰ ਲਿਆ। ਪੁਛਗਿਛ ਵਿਚ ਉਸ ਨੇ ਕਤਲ ਵਿਚ ਅਪਣੇ ਸ਼ਾਮਲ ਹੋਣ ਦੀ ਗੱਲ ਕਬੂਲ ਲਈ ਹੈ। ਉਸ ਨੇ ਦੱਸਿਆ ਕਿ ਮੰਜੀਤ, ਰਾਜੀਵ ਗੁਪਤਾ ਅਤੇ ਦੀਪਕ ਨੇ ਮੇਰਠ ਦੇ ਧਰਮਿੰਦਰ ਨੂੰ ਮਹਿਲਾ ਅਧਿਆਪਕਾ ਦੇ ਕਤਲ ਲਈ ਸੁਪਾਰੀ ਦੇ ਤੌਰ ਤੇ 10 ਲੱਖ ਰੁਪਏ ਦਿਤੇ ਸਨ।
Delhi Police
ਪੁਛਗਿਛ ਦੌਰਾਨ ਸ਼ਹਿਜਾਦ ਨੇ ਦੱਸਿਆ ਕਿ ਅਕਤੂਬਰ 2018 ਵਿਚ ਧਰਮਿੰਦਰ ਅਤੇ ਵਿਸ਼ਾਲ ਨੇ ਉਸ ਨੂੰ ਕਿਹਾ ਕਿ ਉਸ ਦੇ ਕੋਲ ਬਵਾਨਾ ਵਿਚ ਇਕ ਔਰਤ ਨੂੰ ਕਤਲ ਕਰਨ ਦਾ ਆਫਰ ਆਇਆ ਹੈ। ਇਸ ਦੇ ਲਈ 10 ਲੱਖ ਰੁਪਏ ਮਿਲਣਗੇ। 2.50 ਲੱਖ ਰੁਪਏ ਅਡਵਾਂਸ ਆ ਚੁੱਕੇ ਹਨ। 25 ਅਕਤੂਬਰ ਨੂੰ ਰਾਜੀਵ ਗੁਪਤਾ, ਦੀਪਕ, ਧਰਮਿੰਦਰ, ਸ਼ਹਿਜਾਦ ਅਤੇ ਵਿਸ਼ਾਲ ਨੂੰ ਨਾਲ ਲੈ ਕੇ ਬਵਾਨਾ ਪੁੱਜੇ ਪਰ ਉਸ ਦਿਨ ਸੁਨੀਤ ਉਨ੍ਹਾਂ ਦੇ ਉਥੇ ਪਹੁੰਚਣ ਤੋਂ ਪਹਿਲਾਂ ਹੀ ਸਕੂਲ ਤੋਂ ਘਰ ਜਾ ਚੁੱਕੀ ਸੀ। ਇਸ ਤੋਂ ਬਾਅਦ ਸੁਨੀਤਾ ਦੇ ਕਤਲ ਦੀ ਯੋਜਨਾ 29 ਅਕਤੂਬਰ ਨੂੰ ਤਿਆਰ ਕੀਤੀ ਗਈ।
Crime
28 ਅਕਤੂਬਰ ਨੂੰ ਧਰਮਿੰਦਰ, ਸ਼ਹਿਜਾਦ ਅਤੇ ਵਿਸ਼ਾਲ ਦਿੱਲੀ ਆਏ ਅਤੇ ਨਿਜ਼ਾਮੁਦੀਨ ਰੇਲਵੇ ਸਟੇਸ਼ਨ ਦੇ ਕੋਲ ਕਿਰਾਏ ਦੇ ਕਮਰੇ ਵਿਚ ਰੁਕਣ ਤੋਂ ਬਾਅਦ 29 ਅਕਤੂਬਰ ਨੂੰ ਸਵੇਰੇ ਬਵਾਨਾ ਪਹੁੰਚ ਗਏ। ਜਿੱਥੇ ਰਾਜੀਵ ਗੁਪਤਾ ਅਪਣੀ ਕਾਰ ਵਿਚ ਮਿਲਣ ਆਇਆ। ਜਦਕਿ ਦੀਪਕ ਅਤੇ ਧਰਮਿੰਦਰ ਦਰਿਆਪੁਰ ਪਿੰਡ ਵਿਚ ਦੂਜੀ ਕਾਰ ਵਿਚ ਇੰਤਜ਼ਾਰ ਕਰਦੇ ਰਹੇ। ਜਦ ਸੁਨੀਤਾ ਘਰ ਤੋਂ ਨਿਕਲੀ ਤਾਂ ਮੰਜੀਤ ਨੇ ਬਦਮਾਸ਼ਾਂ ਨੂੰ ਮਿਸਡ ਕਾਲ ਕਰ ਦਿਤੀ। ਇਸ ਤੋਂ ਬਾਅਦ ਬਦਮਾਸ਼ਾਂ ਨੇ ਸੁਨੀਤਾ ਦਾ ਗੋਲੀ ਮਾਰ ਕੇ ਕਤਲ ਕਰ ਦਿਤਾ।