ਆਯੋਧਿਆ ਕੇਸ: ਜੇ ਜ਼ਰੂਰਤ ਪਈ ਤਾਂ ਲੋਕਾਂ 'ਤੇ ਐਨਐਸਏ ਵੀ ਲਗ ਸਕਦੀ ਹੈ: ਡੀਜੀਪੀ ਓਪੀ ਸਿੰਘ 
Published : Nov 9, 2019, 10:47 am IST
Updated : Nov 9, 2019, 10:47 am IST
SHARE ARTICLE
Ayodhya case dgp op singh said nsa can also impose people if needed
Ayodhya case dgp op singh said nsa can also impose people if needed

ਫੈਸਲੇ ਤੋਂ ਪਹਿਲਾਂ ਯੂਪੀ ਦੇ ਡੀਜੀਪੀ ਓਪੀ ਸਿੰਘ ਨੇ ਕਿਹਾ ਕਿ ਯੂਪੀ ਦੀ ਸੁਰੱਖਿਆ ਵਿਵਸਥਾ ਕਰ ਦਿੱਤੀ ਗਈ ਹੈ।

ਲਖਨਊ: ਆਯੋਧਿਆ ਵਿਚ ਸੁਪਰੀਮ ਕੋਰਟ ਵੱਲੋਂ ਅੱਜ ਫੈਸਲਾ ਸੁਣਾਏ ਜਾਣ ਤੇ ਦੇਸ਼ ਵਿਚ ਹਲ ਚਲ ਤੇਜ਼ ਹੋ ਗਈ ਹੈ। ਯੂਪੀ ਵਿਚ 3 ਦਿਨ ਲਈ ਸਾਰੇ ਸਕੂਲ, ਕਾਲਜ ਬੰਦ ਕਰ  ਦਿੱਤੇ ਗਏ ਹਨ। ਆਯੋਧਿਆ ਵਿਚ ਚੱਪੇ-ਚੱਪੇ ਤੇ ਪੁਲਿਸ ਬਲ ਤੈਨਾਤ ਹੈ। ਫੈਸਲੇ ਤੋਂ ਪਹਿਲਾਂ ਯੂਪੀ ਦੇ ਡੀਜੀਪੀ ਓਪੀ ਸਿੰਘ ਨੇ ਕਿਹਾ ਕਿ ਯੂਪੀ ਦੀ ਸੁਰੱਖਿਆ ਵਿਵਸਥਾ ਕਰ ਦਿੱਤੀ ਗਈ ਹੈ। ਯੂਪੀ ਦੇ ਡੀਜੀਪੀ ਓਪੀ ਨੇ ਅੱਗੇ ਕਿਹਾ ਕਿ ਅੱਜ ਵੱਡਾ ਫ਼ੈਸਲਾ ਆਵੇਗਾ ਅਤੇ ਇਸ ਫੈਸਲੇ ਲਈ ਯੂਪੀ ਤਿਆਰ ਹੈ।

JDP OP Singh DGP OP Singhਉਹਨਾਂ ਦਸਿਆ ਕਿ ਯੂਪੀ ਦੀ ਸੁਰੱਖਿਆ ਨੂੰ ਹੋਰ ਸਖ਼ਤ ਕਰ ਦਿੱਤੀ ਗਈ ਹੈ। ਆਯੋਧਿਆ ਮਾਰਗ ਦੀਆਂ ਗਲੀਆਂ ਵਿਚ ਬੈਰੀਕੇਡਿੰਗ ਲਗਾ ਕੇ ਰਾਸਤਿਆਂ ਨੂੰ ਰੋਕ ਦਿੱਤਾ ਗਿਆ ਹੈ। ਮੁੱਖ ਸੜਕਾਂ ਤੇ ਵੀ ਬੈਰੀਕੇਟਸ ਲਗਾਏ ਗਏ ਹਨ। ਸ਼੍ਰੀ ਰਾਮ ਲੀਲਾ ਰਾਮਪੁਰ ਖੇਤਰ ਵਿਚ ਗਲੀਆਂ ਦੇ ਬਾਹਰ ਪੁਲਿਸ ਜਵਾਨਾਂ  ਨੂੰ ਤੈਨਾਤ ਕੀਤਾ ਗਿਆ ਹੈ।

DGP OP Singh DGP OP Singh ਉਹਨਾਂ ਅੱਗੇ ਕਿਹਾ ਕਿ ਉਹਨਾਂ ਦੇ ਸੋਸ਼ਲ ਮੀਡੀਆ ਸੇਲ ਇੰਟਰਨੈਟ ਤੇ ਉਹਨਾਂ 673 ਲੋਕਾਂ ਤੇ ਲਗਾਤਾਰ ਨਜ਼ਰ ਰੱਖ ਰਹੇ ਹਨ ਜਿਸ ਦੀ ਪੋਸਟ ਜਾਂ ਟਿਪਣੀ ਪਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ। ਉਹਨਾਂ ਦੇ ਪੁਲਿਸ ਕਰਮਚਾਰੀਆਂ ਨੇ ਜ਼ਿਲ੍ਹੇ, ਪੁਲਿਸ ਸਟੇਸ਼ਨ ਅਤੇ ਸਥਾਨਕ ਪੱਧਰ ਤੇ ਖਤਰਿਆਂ ਅਤੇ ਹਾਟਸਪਾਟ ਦੀ ਪਹਿਚਾਣ ਕੀਤੀ ਹੈ। ਉਹਨਾਂ ਕਿਹਾ ਕਿ ਜੇ ਜ਼ਰੂਰਤ ਪਈ ਤਾਂ ਲੋਕਾਂ ਤੇ ਐਨਐਸਏ ਵੀ ਲਗਾ ਸਕਦੇ ਹਨ।

ਉਹਨਾਂ ਨੇ ਦਸਿਆ ਕਿ ਕਈ ਸੋਸ਼ਲ ਮੀਡੀਆ ਸੀਜ਼ ਵੀ ਕੀਤੇ ਗਏ ਹਨ। ਉਹਨਾਂ ਨੇ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ 31 ਸੰਵੇਦਨਸ਼ੀਲ ਜ਼ਿਲ੍ਹਿਆਂ ਦੀ ਪਹਿਚਾਣ ਕੀਤੀ ਜਿਵੇਂ-ਆਗਰਾ, ਅਲੀਗੜ੍ਹ, ਮੇਰਠ, ਮੁਰਾਦਾਬਾਦ, ਲਖਨਊ, ਵਾਰਾਣਸੀ, ਪ੍ਰਯਾਗਰਾਜ, ਗੋਰਖਪੁਰ ਅਤੇ ਹੋਰ ਕਈ ਹਨ। ਡੀਜੀਪੀ ਨੇ ਕਿਹਾ ਕਿ ਰਾਜ ਵਿਚ ਸੀਆਰਪੀਸੀ ਦੀ ਧਾਰਾ 144 ਤਹਿਤ ਮਨਾਹੀ ਲਾਗੂ ਕੀਤੀ ਗਈ ਹੈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement