
40 ਦਿਨਾਂ ਦੀ ਇਹ ਸੁਣਵਾਈ ਭਾਰਤ ਦੇ ਚੀਫ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੀ 5 ਜੱਜਾਂ ਦੀ ਸੰਵਿਧਾਨ ਬੈਂਚ ਨੇ ਕੀਤੀ।
ਨਵੀਂ ਦਿੱਲੀ: ਆਯੋਧਿਆ ਦੇ ਰਾਮ ਜਨਮ ਭੂਮੀ-ਬਾਬਰੀ ਮਸਜਿਦ ਜ਼ਮੀਨੀ ਵਿਵਾਦ ਤੇ ਸੁਪਰੀਮ ਕੋਰਟ ਅੱਜ ਯਾਨੀ 9 ਨਵੰਬਰ ਨੂੰ ਫੈਸਲਾ ਸੁਣਾਵੇਗਾ। ਸੁਪਰੀਮ ਕੋਰਟ ਵਿਚ ਇਸ ਮਾਮਲੇ ਤੇ 6 ਅਗਸਤ ਤੋਂ ਸ਼ੁਰੂ ਹੋਈ ਰੋਜ਼ਾਨਾਂ ਸੁਣਵਾਈ 16 ਅਕਤੂਬਰ ਨੂੰ ਪੂਰੀ ਹੋਈ ਸੀ। 40 ਦਿਨਾਂ ਦੀ ਇਹ ਸੁਣਵਾਈ ਭਾਰਤ ਦੇ ਚੀਫ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੀ 5 ਜੱਜਾਂ ਦੀ ਸੰਵਿਧਾਨ ਬੈਂਚ ਨੇ ਕੀਤੀ। ਸੁਪਰੀਮ ਕੋਰਟ ਅੱਜ ਦਹਾਕਿਆਂ ਪੁਰਾਣੇ ਅਯੁੱਧਿਆ ਵਿਵਾਦ ‘ਤੇ ਫ਼ੈਸਲਾ ਸੁਣਾਵੇਗਾ।
Photoਇਸ ਕੇਸ ਦੀ ਸੁਣਵਾਈ ਪੂਰੀ ਹੋਣ ਤੋਂ ਬਾਅਦ ਦੇਸ਼ ਦੀ ਚੋਟੀ ਦੀ ਅਦਾਲਤ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਉਦੋਂ ਤੋਂ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਚੀਫ਼ ਜਸਟਿਸ ਜਸਟਿਸ ਰੰਜਨ ਗੋਗੋਈ ਦੇ ਸੇਵਾਮੁਕਤ ਹੋਣ ਤੋਂ ਪਹਿਲਾਂ ਇਸ ਕੇਸ ਵਿੱਚ ਕੋਈ ਫੈਸਲਾ ਆਵੇਗਾ। ਭਾਰਤ ਦੇ ਸਭ ਤੋਂ ਸੰਵੇਦਨਸ਼ੀਲ, ਧਾਰਮਿਕ ਅਤੇ ਰਾਜਨੀਤਿਕ ਮੁੱਦਿਆਂ ਵਿੱਚੋਂ ਇੱਕ ਰਾਮ ਜਨਮ ਭੂਮੀ-ਬਾਬਰੀ ਮਸਜਿਦ ਵਿਵਾਦ ‘ਤੇ ਭਾਰਤ ਦੇ ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਿੱਚ ਸੁਪਰੀਮ ਕੋਰਟ ਦੀ ਸੰਵਿਧਾਨਕ ਬੈਂਚ ਸ਼ਨੀਵਾਰ ਨੂੰ ਫੈਸਲਾ ਸੁਣਾਵੇਗੀ।
Photoਰਾਮ ਜਨਮ ਭੂਮੀ-ਬਾਬਰੀ ਮਸਜਿਦ ਜ਼ਮੀਨੀ ਵਿਵਾਦ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਨੂੰ ਸੁਚੇਤ ਰਹਿਣ ਅਤੇ ਸੰਵੇਦਨਸ਼ੀਲ ਖੇਤਰਾਂ ਵਿੱਚ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਰਾਮ ਜਨਮ ਭੂਮੀ-ਬਾਬਰੀ ਮਸਜਿਦ ਵਿਵਾਦ ਮਾਮਲੇ ‘ਤੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਪਹਿਲਾਂ ਦੇਸ਼ ਵਾਸੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
Photoਪ੍ਰਧਾਨ ਮੰਤਰੀ ਮੋਦੀ ਨੇ ਸ਼ੁੱਕਰਵਾਰ ਰਾਤ ਨੂੰ ਟਵੀਟ ਕਰਕੇ ਇਹ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, “ਅਯੁੱਧਿਆ ਬਾਰੇ ਸੁਪਰੀਮ ਕੋਰਟ ਦਾ ਫ਼ੈਸਲਾ ਕੱਲ੍ਹ ਆ ਰਿਹਾ ਹੈ। ਪਿਛਲੇ ਕੁਝ ਮਹੀਨਿਆਂ ਤੋਂ ਸੁਪਰੀਮ ਕੋਰਟ ਇਸ ਮਾਮਲੇ‘ ਤੇ ਲਗਾਤਾਰ ਸੁਣਵਾਈ ਕਰ ਰਹੀ ਸੀ, ਪੂਰੀ ਕੌਮ ਬੇਸਬਰੀ ਨਾਲ ਵੇਖ ਰਹੀ ਸੀ। ਜ਼ਿਕਰਯੋਗ ਹੈ ਕਿ ਅਯੁੱਧਿਆ ਵਿਵਾਦ ਵਿੱਚ ਪਹਿਲੀ ਹਿੰਸਾ 1853 ਵਿੱਚ ਹੋਈ ਸੀ ਅਤੇ ਕੁਝ ਹੀ ਸਾਲਾਂ ਵਿੱਚ ਮਾਮਲਾ ਗਹਿਰਾ ਗਿਆ ਸੀ।
Photoਜਦੋਂ ਮਹੰਤ ਰਘੁਬੀਰ ਦਾਸ ਨੇ 1885 ਵਿੱਚ ਫੈਜ਼ਾਬਾਦ ਜ਼ਿਲ੍ਹਾ ਅਦਾਲਤ ਵਿਚ ਢਾਂਚੇ ਦੇ ਬਾਹਰ ਛੱਤ ਬਣਾਉਣ ਦੀ ਇਜਾਜ਼ਤ ਮੰਗਣ ਲਈ ਪਟੀਸ਼ਨ ਦਰਜ ਕੀਤੀ ਤਾਂ ਇਹ ਵਿਵਾਦ ਪਹਿਲੀ ਵਾਰ ਜ਼ਿਲ੍ਹਾ ਅਦਾਲਤ ਵਿੱਚ ਪਹੁੰਚਿਆ।ਨਿਰਮੋਹੀ ਅਖਾੜਾ ਦੇ ਮਹੰਤ ਰਘੁਬਰ ਦਾਸ ਨੇ ਫ਼ੈਜ਼ਾਬਾਦ ਅਦਾਲਤ ਵਿੱਚ ਮਸਜਿਦ ਕੰਪਲੈਕਸ ਵਿੱਚ ਇੱਕ ਮੰਦਰ ਬਣਾਉਣ ਦੀ ਅਪੀਲ ਕੀਤੀ ਪਰ ਅਦਾਲਤ ਨੇ ਇਹ ਮੰਗ ਠੁਕਰਾ ਦਿੱਤੀ। ਇਸ ਤੋਂ ਬਾਅਦ ਸਾਲਾਂ ਤੋਂ ਇਹ ਮਾਮਲਾ ਚੱਲਦਾ ਰਿਹਾ ਹੈ।
Photo 1934 ਫਿਰ ਦੰਗੇ ਹੋਏ ਅਤੇ ਮਸਜਿਦ ਦੀ ਕੰਧ ਅਤੇ ਗੁੰਬਦਾਂ ਨੂੰ ਨੁਕਸਾਨ ਪਹੁੰਚਿਆ। ਬ੍ਰਿਟਿਸ਼ ਸਰਕਾਰ ਨੇ ਕੰਧ ਅਤੇ ਗੁੰਬਦਾਂ ਨੂੰ ਮੁੜ ਬਣਾਇਆ। ਜਦੋਂ 23 ਦਸੰਬਰ 1949 ਨੂੰ ਬਾਬਰੀ ਮਸਜਿਦ ਦੇ ਅੰਦਰ ਭਗਵਾਨ ਰਾਮ ਦੀਆਂ ਮੂਰਤੀਆਂ ਵੇਖੀਆਂ ਗਈਆਂ ਤਾਂ ਸਰਕਾਰ ਨੇ ਪਰਿਸਰ ਨੂੰ ਵਿਵਾਦਤ ਐਲਾਨ ਕੇ ਅੰਦਰ ਜਾਣ ਵਾਲੇ ਦਰਵਾਜ਼ੇ ਬੰਦ ਕਰ ਦਿੱਤੇ।
ਇਸ ਉੱਤੇ ਵਿਰੋਧ ਜ਼ਾਹਰ ਕੀਤਾ ਗਿਆ ਅਤੇ ਮਸਜਿਦ ਵਿੱਚ ਨਮਾਜ਼ ਪੜ੍ਹਣਾ ਬੰਦ ਕਰ ਦਿੱਤਾ ਗਿਆ। ਫਿਰ ਦੋਵੇਂ ਪੱਖ ਅਦਾਲਤ ਵਿੱਚ ਪਹੁੰਚੇ। ਇਸ ‘ਤੇ ਸਰਕਾਰ ਨੇ ਸਾਈਟ ਨੂੰ ਵਿਵਾਦਗ੍ਰਸਤ ਘੋਸ਼ਿਤ ਕਰ ਦਿੱਤਾ ਅਤੇ ਇਸ ਨੂੰ ਤਾਲਾ ਲਗਵਾ ਦਿੱਤਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।