
ਸੁਪਰੀਮ ਕੋਰਟ ਨੇ ਸ਼ਨੀਵਾਰ ਸਵੇਰੇ 10.30 ਵਜੇ ਅਯੋਧਿਆ ਵਿਵਾਦ ਵਿਚ ਬਹੁਚਰਚਿਤ ਇਤਿਹਾਸਕ...
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਸ਼ਨੀਵਾਰ ਸਵੇਰੇ 10.30 ਵਜੇ ਅਯੋਧਿਆ ਵਿਵਾਦ ਵਿਚ ਬਹੁਚਰਚਿਤ ਇਤਿਹਾਸਕ ਫ਼ੈਸਲਾ ਸੁਣਾ ਦਿੱਤਾ ਹੈ। ਮੁੱਖ ਜੱਜ ਰੰਜਨ ਗੋਗੋਈ ਦੀ ਅਗਵਾਈ ਵਾਲੀ ਪੰਜ ਜੱਜਾਂ ਵਾਲੀ ਬੈਂਚ ਨੇ ਇਹ ਫ਼ੈਸਲਾ ਸੁਣਾਇਆ ਹੈ। ਬੈਂਚ ਨੇ ਅਪਣੇ ਫ਼ੈਸਲੇ ਵਿਚ ਸ਼ੀਆ ਵਕਫ਼ ਬੋਰਡ ਦਾ ਦਾਅਵਾ ਖਾਰਿਜ਼ ਕਰ ਦਿੱਤਾ ਹੈ। ਦੱਸ ਦਈਏ ਕਿ ਮਾਮਲੇ ਵਿਚ ਲਗਾਤਾਰ 40 ਦਿਨ ਤੱਕ ਚੱਲੀ ਸੁਣਵਾਈ ਤੋਂ ਬਾਅਦ ਇਹ ਫ਼ੈਸਲਾ ਆਇਆ ਹੈ।
Ayodhya case
ਕੋਰਟ ਨੇ ਹਿੰਦੂ ਅਤੇ ਮੁਸਲਿਮ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ 16 ਅਕਤੂਬਰ ਨੂੰ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਸੁਪਰੀਮ ਕੋਰਟ ਨੇ ਇਤਿਹਾਸ ਵਿਚ ਅਜਿਹੇ ਦੋ ਮਾਮਲੇ ਹਨ। ਜਿਨ੍ਹਾਂ ਦਾ ਰਿਕਾਰਡ ਦਿਨਾਂ ਤੱਕ ਸੁਣਵਾਈ ਚੱਲੀ ਹੈ। ਇਸ ਵਿਚ ਪਹਿਲਾਂ ਮਾਮਲਾ ਹੈ ਕੇਸ਼ਵਾਨੰਦ ਭਾਰਤੀ ਮਾਮਲਾ, ਜਿਸਦੀ ਸੁਣਵਾਈ 68 ਦਿਨ ਤੱਕ ਚੱਲੀ ਸੀ।
supreme court
ਇਸ ਤੋਂ ਬਾਅਦ ਅਯੋਧਿਆ ਵਿਵਾਦ ਮਾਮਲਾ, ਜਿਸਦੀ ਸੁਣਵਾਈ 40 ਦਿਨ ਚੱਲੀ। ਇਸਦੇ ਵਿਚ ਫ਼ੈਸਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਪੂਰੇ ਦੇਸ਼ ਵਿਚ ਸਰੁੱਖਿਆ ਵਿਵਸਥਾ ਪੂਰੀ ਚੌਕਸ ਕਰ ਦਿੱਤੀ ਗਈ ਸੀ। ਅਯੋਧਿਆ ਵਿਚ ਵੀ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ। ਯੂਪੀ ਸਰਕਾਰ ਨੇ ਤਾਂ ਸੋਮਵਾਰ ਤੱਕ ਸਾਰੇ ਸਕੂਲ-ਕਾਲਜਾਂ ਨੂੰ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਹਨ।