
ਇਕ ਵਾਰ ਫਿਰ ਚਰਚਾ ਵਿਚ ਆਇਆ ਐਂਟੀ ਸੈਟੇਲਾਈਟ ਮਿਜ਼ਾਈਲ ਸਿਸਟਮ
ਨਵੀਂ ਦਿੱਲੀ: ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਦਿੱਲੀ ਵਿਚ ਰੱਖਿਆ ਖੋਜ ਅਤੇ ਵਿਕਾਸ ਸੰਗਠਨ ਦਫ਼ਤਰ ਵਿਚ ਐਂਟੀ- ਸੈਟੇਲਾਈਟ ਸਿਜ਼ਾਈਲ ਸਿਸਟਮ ਦੇ ਮਾਡਲ ਦਾ ਉਦਘਾਟਨ ਕੀਤਾ। ਇਸ ਮਾਡਲ ਨੂੰ ਰਾਸ਼ਟਰੀ ਤਕਨੀਕੀ ਵਿਕਾਸ ਦੇ ਪ੍ਰਤੀਕ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ।
Rajnath Singh inaugurate model of anti-satellite missile system at DRDO HQ
ਇਸ ਦੇ ਚਲਦਿਆਂ ਇਕ ਵਾਰ ਫਿਰ ਤੋਂ ਐਂਟੀ ਸੈਟੇਲਾਈਟ ਮਿਜ਼ਾਈਲ ਸਿਸਟਮ ਚਰਚਾ ਵਿਚ ਆ ਗਿਆ ਹੈ। ਦੱਸ ਦਈਏ ਕਿ ਭਾਰਤ ਸਾਲ 2019 ਵਿਚ ਮਿਸ਼ਨ ਸ਼ਕਤੀ ਦੇ ਤਹਿਤ ਸੈਟੇਲਾਈਟ ਸਿਸਟਮ ਦਾ ਸਫ਼ਲ ਪਰੀਖਣ ਕਰ ਚੁੱਕਾ ਹੈ। ਇਸ ਪਰੀਖਣ ਤੋਂ ਬਾਅਦ ਭਾਰਤ, ਅਮਰੀਕਾ ਅਤੇ ਰੂਸ ਆਦਿ ਦੇਸ਼ਾਂ ਦੇ ਕਲੱਬ ਵਿਚ ਸ਼ਾਮਲ ਹੋ ਗਿਆ ਹੈ। ਇਸ ਮਿਜ਼ਾਈਲ ਦੇ ਜ਼ਰੀਏ ਭਾਰਤ ਨੂੰ ਇਹ ਵੱਡੀ ਪ੍ਰਾਪਤੀ ਮਿਲੀ ਹੈ।
Rajnath Singh
ਅੱਜ ਦੇਸ਼ ਦੇ ਰੱਖਿਆ ਮੰਤਰੀ ਵੱਲੋਂ ਐਂਟੀ ਸੈਟੇਲਾਈਟ ਮਿਜ਼ਾਈਲ ਦੇ ਡਿਜ਼ਾਇਨ ਨੂੰ ਪੇਸ਼ ਕੀਤਾ ਗਿਆ। ਇਹ ਤਕਨੀਕੀ ਖੇਤਰ ਵਿਚ ਭਾਰਤ ਦੇ ਵਿਕਾਸ ਨੂੰ ਦਰਸਾਉਂਦਾ ਹੈ।