
ਉਨ੍ਹਾਂ ਕਿਹਾ ਕਿ ਸਰਕਾਰ ਅਤੇ ਮੀਡੀਆ ਕਿਸਾਨੀ ਸੰਘਰਸ਼ ਨੂੰ ਅਤਿਵਾਦ ਨਾਲ ਜੋੜ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ
ਨਵੀਂ ਦਿੱਲੀ ਅਰਪਨ ਕੌਰ : ਬਜ਼ੁਰਗਾਂ ਦਾ ਹੌਸਲਾ ਤੇ ਜੋਸ਼ ਕੜਾਕੇ ਦੀ ਠੰਢ ‘ਚ ਕਹਿੰਦੇ ਮੈਦਾਨ ਫਤਿਹ ਕਰਕੇ ਹੀ ਵਾਪਸ ਜਾਵਾਂਗੇ , ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਦਿੱਲੀ ਬਾਰਡਰ ‘ਤੇ ਪਹੁੰਚੇ ਬਜੁਰਗਾਂ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨੀ ਬਿਲ ਪਾਸ ਕਰਕੇ ਕਿਸਾਨਾਂ ਦੇ ਹੱਕਾਂ ‘ਤੇ ਡਾਕਾ ਮਾਰਿਆ ਹੈ , ਦੇਸ਼ ਦਾ ਕਿਸਾਨ ਖੇਤੀਬਾੜੀ ਬਿੱਲਾਂ ਦੇ ਵਿਰੋਧ ਵਿਚ ਇਕਜੁੱਟ ਹੋ ਚੁੱਕਿਆ ਹੈ, ਸਾਡੀ ਜਿੱਤ ਯਕੀਨੀ ਹੈ।
Farmers Protestਉਨ੍ਹਾਂ ਕਿਹਾ ਕਿ ਸਰਕਾਰ ਅਤੇ ਮੀਡੀਆ ਕਿਸਾਨੀ ਸੰਘਰਸ਼ ਨੂੰ ਅਤਿਵਾਦ ਨਾਲ ਜੋੜ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਇਹ ਸੰਘਰਸ਼ ਇੱਕ ਧਰਮ ਜਾਂ ਫਿਰਕੇ ਦਾ ਨਹੀਂ ਇਹ ਕਿਸਾਨੀ ਘੋਲ ਪੂਰੇ ਦੇਸ਼ ਦੇ ਕਿਸਾਨਾਂ ਦਾ ਬਣ ਚੁੱਕਿਆ ਹੈ, ਕਿਸਾਨ ਸਰਕਾਰ ਦੀ ਕਿਸੇ ਵੀ ਚਾਲ ਨੂੰ ਸਫਲ ਨਹੀਂ ਹੋਣ ਦੇਣਗੇ । ਉਨ੍ਹਾਂ ਕਿਹਾ ਕਿ ਅਸੀਂ ਘਰੋਂ ਹੀ ਫੈਂਸਲਾ ਕਰਕੇ ਤੁਰੇ ਹਾਂ ਕਿ ਜਿੰਨਾ ਸਮਾਂ ਆਪਣੇ ਹੱਕ ਪ੍ਰਾਪਤ ਨਹੀਂ ਕਰਦੇ ਵਾਪਸ ਨਹੀਂ ਮੁੜਾਂਗੇ ।
Amit Shahਉਨ੍ਹਾਂ ਕਿਹਾ ਕਿ ਕਿਸਾਨਾਂ ਕੋਲ ਛੇ ਮਹੀਨਿਆਂ ਦਾ ਰਾਸ਼ਨ ਪਿਆ ਹੈ, ਮੋਰਚੇ ਚ ਡਟੇ ਹੋਏ ਹਾਂ। ਬਜ਼ੁਰਗ ਕਿਸਾਨਾਂ ਨੇ ਕਿਹਾ ਕਿ ਲੜਨ ਦੀ ਤਾਕਤ ਸਾਨੂੰ ਸਾਡੇ ਵਿਰਸੇ ਵਿੱਚੋਂ ਮਿਲਦੀ ਹੈ, ਸਾਡੇ ਗੁਰੂਆਂ ਨੇ ਸਾਨੂੰ ਲੜਨਾ ਸਿਖਾਇਆ ਤੇ ਹੋਣ ਅਸੀਂ ਮੋਦੀ ਸਰਕਾਰ ਦੇ ਖ਼ਿਲਾਫ਼ ਆਪਣੇ ਹੱਕਾਂ ਲਈ ਲੜੇ ਰਹੇ ਹਾਂ।