
ਮੋਦੀ ਸਰਕਾਰ ਜਨਰਲ ਰਿਜ਼ਰਵੇਸ਼ਨ ਬਿੱਲ ਦੇ ਸੰਸਦ ਵਿਚ ਪਾਸ ਹੋਣ ਤੋਂ ਬਾਅਦ ਹੀ 31 ਜਨਵਰੀ ਤੋਂ ਸ਼ੁਰੂ ਹੋ ਰਹੇ ਬਜਟ ਸ਼ੈਸ਼ਨ ਵਿਚ ਆਮ ਜਨਤਾ ਨੂੰ ਇਹ ਛੇ ਵੱਡੇ...
ਨਵੀਂ ਦਿੱਲੀ : ਮੋਦੀ ਸਰਕਾਰ ਜਨਰਲ ਰਿਜ਼ਰਵੇਸ਼ਨ ਬਿੱਲ ਦੇ ਸੰਸਦ ਵਿਚ ਪਾਸ ਹੋਣ ਤੋਂ ਬਾਅਦ ਹੀ 31 ਜਨਵਰੀ ਤੋਂ ਸ਼ੁਰੂ ਹੋ ਰਹੇ ਬਜਟ ਸ਼ੈਸ਼ਨ ਵਿਚ ਆਮ ਜਨਤਾ ਨੂੰ ਇਹ ਛੇ ਵੱਡੇ ਤੋਹਫ਼ੇ ਦੇ ਸਕਦੀ ਹੈ। ਇਸ ਤੋਹਫ਼ਿਆ ਨੂੰ ਆਮ ਚੋਣ ਤੋਂ ਪਹਿਲਾਂ ਸਰਕਾਰ ਵੱਲੋਂ ਮਾਸਟਰ ਸਟ੍ਰੋਕ ਕਿਹਾ ਜਾ ਰਿਹਾ ਹੈ। ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਹੜੇ ਉਹ ਤੋਹਫ਼ੇ ਹਨ, ਜਿਨ੍ਹਾਂ ਦਾ ਐਲਾਨ ਸਰਕਾਰ ਜਨਤਾ ਲਈ ਕਰ ਸਕਦੀ ਹੈ। ਕੇਂਦਰ ਸਰਕਾਰ ਕਿਸਾਨਾਂ ਨੂੰ ਛੇਤੀ ਹੀ ਦੋ ਵੱਡੇ ਤੋਹਫ਼ੇ ਦੇਣ ਜਾ ਰਹੀ ਹੈ। ਇਸ ਦਾ ਐਲਾਨ ਅਗਲੇ ਹਫ਼ਤੇ ਤੱਕ ਅਤੇ ਬਜਟ ਤੋਂ ਪਹਿਲਾਂ ਹੋ ਸਕਦੀ ਹੈ।
Budget
ਇਸ ਦੇ ਤਹਿਤ ਜਿੱਥੇ ਕਿਸਾਨਾਂ ਨੂੰ ਮਹਿਨਾਵਾਰ ਤਨਖਾਹ ਮਿਲੇਗੀ, ਉਥੇ ਹੀ ਖੇਤੀ ਲਈ ਵਿਆਜ ਮੁਕਤ ਕਰਜ਼ ਵੀ ਮਿਲੇਗਾ। ਉਥੇ ਹੀ ਬੇਰੁਜ਼ਗਾਰਾਂ ਨੂੰ ਵੀ ਹਰ ਮਹੀਨੇ ਉਨ੍ਹਾਂ ਦੇ ਖਾਤਿਆਂ ਵਿਚ ਇਕ ਨਿਸ਼ਚਿਤ ਰਾਸ਼ੀ ਵੀ ਟਰਾਂਸਫਰ ਕੀਤੀ ਜਾਵੇਗੀ, ਜਿਸ ਦੇ ਨਾਲ ਉਹ ਅਪਣਾ ਜੀਵਨ ਵਧੀਆ ਤਰੀਕੇ ਨਾਲ ਬਿਤਾ ਸਕਣਗੇ। ਹਰ ਇਕ ਸੀਜ਼ਨ ਵਿਚ ਕਿਸਾਨਾਂ ਨੂੰ ਪ੍ਰਤੀ ਏਕਡ਼ ਚਾਰ ਹਜ਼ਾਰ ਰੁਪਏ ਦਿਤੇ ਜਾਣਗੇ। ਇਹ ਪੈਸਾ ਸਿੱਧੇ ਕਿਸਾਨਾਂ ਦੇ ਖਾਤਿਆਂ ਵਿਚ ਪਾਇਆ ਜਾਵੇਗਾ। ਹਾਲਾਂਕਿ ਇਹ ਪੈਸਾ ਕਿਸਾਨਾਂ ਨੂੰ ਕੁੱਝ ਸ਼ਰਤਾਂ ਦੇ ਨਾਲ ਮਿਲੇਗਾ।
Modi Government
ਇਸ ਪੈਸੇ ਦੀ ਮਦਦ ਨਾਲ ਕਿਸਾਨ ਖੇਤੀ ਦੇ ਦੌਰਾਨ ਹੋਣ ਵਾਲੇ ਖਰਚ ਨੂੰ ਅਸਾਨੀ ਨਾਲ ਪੂਰਾ ਕਰ ਸਕਣਗੇ। ਖੇਤੀ ਦੇ ਦੌਰਾਨ ਕਿਸਾਨਾਂ ਦਾ ਮੁੱਖ ਖਰਚ ਬੀਜ, ਖਾਦ, ਸਿੰਚਾਈ ਅਤੇ ਫ਼ਸਲ ਦੀ ਪੈਦਾਵਾਰ ਹੋਣ 'ਤੇ ਮੰਡੀ ਤੱਕ ਦੀ ਜਾਣ ਵਾਲੀ ਢੁਲਾਈ ਉਤੇ ਹੁੰਦਾ ਹੈ। ਕੇਂਦਰ ਸਰਕਾਰ ਇਸ ਤੋਂ ਬਾਅਦ ਵਿਆਜ ਮੁਕਤ ਕਰਜ਼ ਵੀ ਦੇਣ ਦਾ ਐਲਾਨ ਵੀ ਕਰ ਸਕਦੀ ਹੈ, ਜਿਸ ਦੇ ਨਾਲ ਕਿਸਾਨਾਂ ਉਤੇ ਜ਼ਿਆਦਾ ਆਰਥਕ ਬੋਝ ਨਾ ਪਏ।
Farmer
ਕਿਸਾਨਾਂ ਨੂੰ ਇਕ ਲੱਖ ਰੁਪਏ ਦਾ ਵਿਆਜ ਅਜ਼ਾਦ ਕਰਜ਼ ਵੀ ਮਿਲੇਗਾ। ਵਿਆਜ ਮੁਕਤ ਕਰਜ਼ ਦੇਣ ਨਾਲ ਸਰਕਾਰ ਉਤੇ ਲਗਭੱਗ 2.30 ਲੱਖ ਕਰੋਡ਼ ਰੁਪਏ ਦਾ ਬੋਝ ਪਵੇਗਾ। ਸਰਕਾਰ ਇਸ ਦਾ ਐਲਾਨ ਯੂਨਿਵਰਸਲ ਬੇਸਿਕ ਇਨਕਮ (ਯੂਬੀਆਈ) ਦੇ ਤਹਿਤ ਕਰੇਗੀ।