
ਮੁਖੌਟਾ ਕੰਪਨੀਆਂ ਦੇ ਵਿਰੁੱਧ ਅਭਿਆਨ ਦੇ ਤਹਿਤ ਮਿਨਿਸਟਰੀ ਆਫ ਕਾਰਪੋਰੇਟ ਅਫੇਅਰ ਛੇਤੀ ਹੀ ਫਰਮਾਂ ਲਈ 'ਅਪਣੇ ਗਾਹਕ ਨੂੰ ਜਾਣੋ' ਮਤਲਬ 'ਨੋ ਯੂਅਰ ਕਸਟਮਰ' (KYC) ...
ਨਵੀਂ ਦਿੱਲੀ : ਮੁਖੌਟਾ ਕੰਪਨੀਆਂ ਦੇ ਵਿਰੁੱਧ ਅਭਿਆਨ ਦੇ ਤਹਿਤ ਮਿਨਿਸਟਰੀ ਆਫ ਕਾਰਪੋਰੇਟ ਅਫੇਅਰ ਛੇਤੀ ਹੀ ਫਰਮਾਂ ਲਈ 'ਅਪਣੇ ਗਾਹਕ ਨੂੰ ਜਾਣੋ' ਮਤਲਬ 'ਨੋ ਯੂਅਰ ਕਸਟਮਰ' (KYC) ਪ੍ਰਕਿਰਿਆ ਸ਼ੁਰੂ ਕਰਨ ਜਾ ਰਹੀ ਹੈ। KYC ਪ੍ਰਕਿਰਿਆ ਦੇ ਤਹਿਤ ਸਾਰੀਆਂ ਕੰਪਨੀਆਂ ਲਈ ਅਪਣੇ ਪ੍ਰਮੁੱਖ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਡੀਟੇਲ ਨੂੰ ਦੱਸਣਾ ਲਾਜ਼ਮੀ ਹੋਵੇਗਾ।
Shell Companies
ਇਸ ਤੋਂ ਵਾਕਿਫ ਇਕ ਅਧਿਕਾਰੀ ਨੇ ਦੱਸਿਆ, ਇਹ ਬਹੁਤ ਛੇਤੀ ਸ਼ੁਰੂ ਹੋਵੇਗਾ, ਸੰਭਵ ਹੈ ਕਿ ਇਸ ਮਹੀਨੇ ਤੋਂ ਸ਼ੁਰੂ ਹੋ ਜਾਵੇ। ਦੱਸ ਦਈਏ ਕਿ ਮਖੌਟਾ ਮਤਲਬ ਸ਼ੈੱਲ ਕੰਪਨੀਆਂ ਉਹ ਫਰਮ ਹੁੰਦੀਆਂ ਹਨ ਜਿਨ੍ਹਾਂ ਦਾ ਵਜੂਦ ਸਿਰਫ ਕਾਗਜਾਂ 'ਤੇ ਹੁੰਦਾ ਹੈ ਅਤੇ ਜਿਨ੍ਹਾਂ ਨੂੰ ਲੁਕਾਏ ਗਏ ਪੈਸੇ ਜਾਂ ਗੈਰਕਾਨੂਨੀ ਗਤੀਵਿਧੀਆਂ ਲਈ ਹੀ ਬਣਾਇਆ ਗਿਆ ਹੁੰਦਾ ਹੈ।
Know your customer
ਮਿਨਿਸਟਰੀ ਆਫ ਕਾਰਪੋਰੇਟ ਅਫੇਅਰ ਨੇ ਪਿਛਲੇ ਸਾਲ ਸਾਰੀਆਂ ਰਜਿਸਟਰਡ ਕੰਪਨੀਆਂ ਦੇ ਡਾਇਰੈਕਟਰਾਂ ਲਈ KYC ਪ੍ਰਕਿਰਿਆ ਸ਼ੁਰੂ ਕੀਤੀ ਸੀ। DIN ਮਤਲਬ ਡਾਇਰੈਕਟਰ ਆਈਡੈਂਟੀਫਿਕੇਸ਼ਨ ਨੰਬਰ ਵਾਲੇ 33 ਲੱਖ ਡਾਇਰੈਕਟਰਾਂ ਵਿਚੋਂ ਸਿਰਫ 16 ਲੱਖ ਡਾਇਰੈਕਟਰਾਂ ਨੇ ਹੀ KYC ਪ੍ਰਕਿਰਿਆ ਨੂੰ ਪੂਰਾ ਕੀਤਾ ਹੈ।
Ministry of Corporate Affairs
ਮਿਨਿਸਟਰੀ KYC ਪ੍ਰਕਿਰਿਆ ਨੂੰ ਮਖੌਟਾ ਕੰਪਨੀਆਂ ਨੂੰ ਪਛਾਣਨ ਦੇ ਤਰੀਕੇ ਦੇ ਤੌਰ 'ਤੇ ਵੇਖ ਰਿਹਾ ਹੈ। ਇਹੀ ਵਜ੍ਹਾ ਹੈ ਕਿ ਜਿਨ੍ਹਾਂ ਨੇ ਅਪਣੇ ਡੀਟੇਲ ਨਹੀਂ ਦਿਤੇ, ਉਹ ਜਾਂਚ ਦੇ ਦਾਇਰੇ ਵਿਚ ਹੈ। ਇਸ ਤੋਂ ਇਲਾਵਾ KYC ਪ੍ਰਕਿਰਿਆ ਨੂੰ ਕੰਪਨੀ ਫਾਇਲਿੰਗ ਨਾਲ ਵੀ ਲਿੰਕ ਕੀਤਾ ਜਾਵੇਗਾ। ਇਸ ਦਾ ਮਤਲੱਬ ਇਹ ਹੋਇਆ ਕਿ ਜੋ ਕੰਪਨੀਆਂ ਅਪਣੀ ਐਨੁਅਲ ਰਿਪੋਰਟ ਨੂੰ ਫਾਈਲ ਨਹੀਂ ਕਰਦੀਆਂ ਹਨ, ਉਨ੍ਹਾਂ ਨੂੰ KYC ਪ੍ਰਕਿਰਿਆ ਨੂੰ ਪੂਰਾ ਕਰਨ ਦੀ ਇਜਾਜਤ ਨਹੀਂ ਹੋਵੇਗੀ।
Companies
ਅਧਿਕਾਰੀ ਨੇ ਦੱਸਿਆ ਕਿ ਜੇਕਰ ਕਿਸੇ ਕੰਪਨੀ ਨੂੰ KYC ਦੀ ਇਜਾਜਤ ਨਹੀਂ ਹੋਵੇਗੀ ਤਾਂ ਉਹ ਤਮਾਮ ਆਪਰੇਸ਼ਨ ਨੂੰ ਕਰਨ ਵਿਚ ਅਸਮਰਥ ਹੋਵੇਗੀ। ਕਾਰਪੋਰੇਟ ਅਫੇਅਰ ਸੈਕਰਟਰੀ ਆਈ ਸ਼੍ਰੀਨਿਵਾਸ ਨੇ ਦੱਸਿਆ ਕਿ KYC ਪ੍ਰਕਿਰਿਆ ਦੇ ਤਹਿਤ 'ਪ੍ਰਫੈਸ਼ਨਲ ਦੀ ਸਕਰੀਨਿੰਗ ਹੋਵੇਗੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਸਿਸਟਮ ਵਿਚ ਰਜਿਸਟਰ' ਕੀਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮੰਤਰਾਲਾ ਦੇ ਪੋਰਟਲ 'ਤੇ MCA 21 ਦੇ ਰਜਿਸਟਰੇਸ਼ਨ ਲਈ ਵੀ KYC ਦਾ ਪਾਲਣ ਕਰਨਾ ਲਾਜ਼ਮੀ ਹੋਵੇਗਾ।