
ਯੂਪੀ ਦੇ ਗੋਂਡਾ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਬੁੱਧਵਾਰ ਨੂੰ ਇਕ ਸਮੁਦਾਇਕ ਸਿਹਤ ਕੇਂਦਰ ਵਿਚ ਡਾਕਟਰ ਨਾ ਮਿਲਣ 'ਤੇ ਇਕ ਮਹਿਲਾ ਨੇ ...
ਗੋਂਡਾ : ਯੂਪੀ ਦੇ ਗੋਂਡਾ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਬੁੱਧਵਾਰ ਨੂੰ ਇਕ ਸਮੁਦਾਇਕ ਸਿਹਤ ਕੇਂਦਰ ਵਿਚ ਡਾਕਟਰ ਨਾ ਮਿਲਣ 'ਤੇ ਇਕ ਮਹਿਲਾ ਨੇ ਫਰਸ਼ 'ਤੇ ਬੱਚੇ ਨੂੰ ਜਨਮ ਦਿਤਾ। ਦੇਵੀਪਾਟਨ ਮੰਡਲ ਦੇ ਵਧੀਕ ਸਿਹਤ ਨਿਰਦੇਸ਼ਕ ਡਾ. ਰਤਨ ਕੁਮਾਰ ਕਹਿੰਦੇ ਹਨ ਕਿ ਇਹ ਇਕ ਗੰਭੀਰ ਘਟਨਾ ਹੈ। ਜਾਂਚ ਕੀਤੀ ਜਾਵੇਗੀ ਅਤੇ ਜ਼ਿੰਮੇਵਾਰ ਵਿਅਕਤੀਆਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।
Gonda: A woman gave birth on floor after failing to find a doctor in the community health center. Dr Ratan Kumar, Upper Health Director, Devipatan division says, "This is a serious incident. Investigation will be done and action will be taken against the responsible persons." pic.twitter.com/OzGPQxrKT1
— ANI UP (@ANINewsUP) January 10, 2019
ਅਕਸਰ ਦੇਖਿਆ ਜਾਂਦਾ ਹੈ ਕਿ ਹਸਪਤਾਲ ਤੋਂ ਕਈ ਡਾਕਟਰ ਗਾਇਬ ਰਹਿੰਦੇ ਹਨ ਪਰ ੳੱਤਰ ਪ੍ਰਦੇਸ਼ 'ਚ ਇਕ ਹੋਰ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸ਼ਨ ਸੁਚੇਤ ਹੋ ਗਿਆ ਹੈ ਅਤੇ ਕਾਰਵਾਈ ਕਰਨ ਦਾ ਯਕੀਨ ਦਿਵਾ ਰਿਹਾ ਹੈ। ਡਾਕਟਰਾਂ ਦੇ ਹਸਪਤਾਲ ਤੋਂ ਗਾਇਬ ਰਹਿਣ 'ਤੇ ਕਈ ਘਟਨਾਵਾਂ ਵਾਪਰੀਆਂ ਹਨ ਜਿਸ ਦਾ ਖਾਮਿਆਜ਼ਾ ਭੁਗਤਣਾ ਪੈਂਦਾ ਹੈ। ਜੋ ਕਿ ਜ਼ਿੰਦਗੀ ਭਰ ਪੂਰਾ ਨਹੀਂ ਹੋ ਸਕਦਾ।
Community health center. Dr Ratan Kumar,
ਮੌਕੇ 'ਤੇ ਪਹੁੰਚੀ ਮਹਿਲਾ ਥਾਣਾ ਮੁਖੀ ਅਤੇ ਸੀਐਮਐਸ ਸੀਸੀਟੀਵੀ ਫੁਟੇਜ ਖੰਗਾਲ ਕੇ ਜਾਂਚ ਸ਼ੁਰੂ ਕੀਤੀ ਸੀ ਪਰ ਅੱਜ ਇਸ ਵਾਪਰੀ ਇਸ ਘਟਨਾ ਨੇ ਜਿਲ੍ਹੇ ਦੇ ਹਸਪਤਾਲਾਂ ਵਿਚ ਸੁਰੱਖਿਆ ਦੇ ਨਾਲ - ਨਾਲ ਸਹੂਲਤਾਂ 'ਤੇ ਵੀ ਸਵਾਲਿਆ ਨਿਸ਼ਾਨ ਲਗਾ ਦਿਤਾ ਹੈ। ਫਿਲਹਾਲ ਮੁਢਲੀ ਸਿਹਤ ਕੇਂਦਰ ਵਿਚ ਫਰਸ਼ 'ਤੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਸਿਹਤ ਵਿਭਾਗ ਜਿੰਮੇਵਾਰੀਆਂ 'ਤੇ ਕਾਰਵਾਈ ਦੀ ਗੱਲ ਕਹਿ ਰਿਹਾ ਹੈ।