
ਰਾਸ਼ਟਰੀ ਮਹਿਲਾ ਕਮਿਸ਼ਨ ਨੇ ਰਕਸ਼ਾ ਮੰਤਰੀ ਨਿਰਮਲਾ ਸੀਤਾਰਮਣ ਦੇ ਸੰਦਰਭ ਵਿਚ ਕਥਿਤ ਤੌਰ ਉਤੇ ਗਲਤ......
ਨਵੀਂ ਦਿੱਲੀ : ਰਾਸ਼ਟਰੀ ਮਹਿਲਾ ਕਮਿਸ਼ਨ ਨੇ ਰਕਸ਼ਾ ਮੰਤਰੀ ਨਿਰਮਲਾ ਸੀਤਾਰਮਣ ਦੇ ਸੰਦਰਭ ਵਿਚ ਕਥਿਤ ਤੌਰ ਉਤੇ ਗਲਤ ਟਿੱਪਣੀ ਕਰਨ ਨੂੰ ਲੈ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਨੋਟਿਸ ਜਾਰੀ ਕਰਕੇ ਸਪਸ਼ਟੀਕਰਨ ਮੰਗਿਆ ਹੈ। ਗਾਂਧੀ ਨੂੰ ਵੀਰਵਾਰ ਨੂੰ ਜਾਰੀ ਨੋਟਿਸ ਵਿਚ ਕਮਿਸ਼ਨ ਨੇ ਮੀਡੀਆ ਵਿਚ ਆਈ ਖਬਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਬਿਆਨ ਨਾਰੀ ਵਿਰੋਧੀ, ਪਹਿਲਕਾਰ, ਨੀਤੀ-ਵਿਰੁਧ ਅਤੇ ਅਸ਼ਲੀਲ ਹੈ। ਕਮਿਸ਼ਨ ਨੇ ਗਾਂਧੀ ਦੀ ਇਸ ਟਿੱਪਣੀ ਦੀ ਨਿੰਦਿਆ ਕਰਦੇ ਹੋਏ ਕਿਹਾ ਕਿ ਉਹ ਅਪਣੇ ਗੈਰ ਜਿੰਮੇਦਾਰੀ ਬਿਆਨ ਨੂੰ ਲੈ ਕੇ ਸੰਤੋਸ਼ਜਨਕ ਸਪਸ਼ਟੀਕਰਨ ਦੇਣ।
Rahul Gandhi
ਦਰਅਸਲ ਕਾਂਗਰਸ ਪ੍ਰਧਾਨ ਨੇ ਰਾਜਸਥਾਨ ਵਿਚ ਬੁੱਧਵਾਰ ਨੂੰ ਇਕ ਰੈਲੀ ਵਿਚ ਰਾਫੇਲ ਮਾਮਲੇ ਦਾ ਹਵਾਲਾ ਦਿੰਦੇ ਹੋਏ ਕਿਹਾ ਸੀ, ‘‘56 ਇੰਚ ਦਾ ਸੀਨਾ ਰੱਖਣ ਵਾਲਾ ਚੌਂਕੀਦਾਰ ਭੱਜ ਗਿਆ ਅਤੇ ਇਕ ਔਰਤ ਸੀਤਾਰਮਣ ਜੀ ਨੂੰ ਕਿਹਾ ਕਿ ਮੇਰਾ ਬਚਾਅ ਕਰੋ। ਮੈਂ ਅਪਣਾ ਬਚਾਅ ਨਹੀਂ ਕਰ ਸਕਦਾ, ਮੇਰਾ ਬਚਾਅ ਕਰੋ।’’ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਗਾਂਧੀ ਦੇ ਇਸ ਬਿਆਨ ਨੂੰ ਸਾਰੀਆਂ ਔਰਤਾਂ ਦੀ ਬੇਇੱਜ਼ਤੀ ਕਰਾਰ ਦਿਤਾ ਹੈ। ਰਾਜਸਥਾਨ ਦੇ ਵਿਦਵਾਨ ਨਗਰ ਵਿਚ ਵਿਸ਼ਾਲ ਕਿਸਾਨ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਰਾਹੁਲ ਨੇ ਕਿਹਾ,
‘‘ਕਾਂਗਰਸ ਨੇ ਰਾਫੇਲ ਸੌਦੇ ਉਤੇ ਜਨਤਾ ਦੀ ਅਦਾਲਤ ਵਿਚ ਸਵਾਲ ਚੁੱਕੇ ਅਤੇ ਕਾਂਗਰਸ ਪਾਰਟੀ ਨੇ ਕਿਹਾ ਕਿ ਮੋਦੀ ਜੀ ਤੁਸੀਂ ਸਾਹਮਣੇ ਆਓ ਜੀ। ਰਾਫੇਲ ਮਾਮਲੇ ਵਿਚ ਕਾਂਗਰਸ ਪਾਰਟੀ ਅਪਣੀ ਗੱਲ ਰੱਖੇਗੀ ਅਤੇ ਤੁਸੀਂ ਅਪਣੀ ਗੱਲ ਰੱਖੋ। ਤੁਸੀਂ ਦੇਖਿਆ ਹੋਵੇਗਾ ਕਿ 56 ਇੰਚ ਦੀ ਛਾਤੀ ਵਾਲੇ ਪ੍ਰਧਾਨ ਮੰਤਰੀ ਇਕ ਮਿੰਟ ਲਈ ਵੀ ਲੋਕਸਭਾ ਵਿਚ ਨਹੀਂ ਆ ਸਕੇ। ਢਾਈ ਘੰਟੇ ਰਕਸ਼ਾ ਮੰਤਰੀ ਨਿਰਮਲਾ ਸੀਤਾਰਮਣ ਨੇ ਭਾਸ਼ਣ ਦਿਤਾ। ਉਹ ਸਾਡੇ ਸਵਾਲ ਦਾ ਜਵਾਬ ਨਹੀਂ ਦੇ ਸਕੀ ਪਰ ਮੋਦੀ ਨੇ ਇਕ ਮਿੰਟ ਲਈ ਲੋਕਸਭਾ ਵਿਚ ਅਪਣਾ ਚਿਹਰਾ ਨਹੀਂ ਦਿਖਾਇਆ।’’