
ਮ੍ਰਿਤਕਾਂ ਦੀ ਪਛਾਣ ਤੇਜਸਵਿਨੀ ਅਤੇ ਉਸ ਦੇ ਢਾਈ ਸਾਲਾ ਬੇਟੇ ਵਿਹਾਨ ਵਜੋਂ ਹੋਈ ਹੈ।
ਬੰਗਲੁਰੂ: ਕਰਨਾਟਕ ਦੀ ਰਾਜਧਾਨੀ ਬੰਗਲੁਰੂ ਵਿਚ ਮੈਟਰੋ ਦਾ ਇਕ ਨਿਰਮਾਣ ਅਧੀਨ ਪਿੱਲਰ ਅਚਾਨਕ ਡਿੱਗ ਗਿਆ। ਇਸ ਮੌਕੇ ਬਾਈਕ ਸਵਾਰ ਪਰਿਵਾਰ ਇਸ ਦੀ ਲਪੇਟ 'ਚ ਆ ਗਿਆ। ਹਾਦਸੇ 'ਚ ਪਤੀ-ਪਤਨੀ ਅਤੇ 2 ਬੱਚੇ ਗੰਭੀਰ ਜ਼ਖਮੀ ਹੋ ਗਏ। ਇਲਾਜ ਦੌਰਾਨ ਔਰਤ ਅਤੇ ਬੱਚੇ ਦੀ ਮੌਤ ਹੋ ਗਈ। ਪਿੱਲਰ ਡਿੱਗਣ 'ਤੇ ਮੈਟਰੋ ਦੇ ਐਮਡੀ ਅਤੇ ਐਡੀਸ਼ਨਲ ਸੀਪੀ ਮੌਕੇ 'ਤੇ ਪਹੁੰਚ ਰਹੇ ਹਨ।
ਇਹ ਵੀ ਪੜ੍ਹੋ: ਲਗਭਗ 15% ਪ੍ਰੋਟੀਨ ਸਪਲੀਮੈਂਟ ਖਪਤ ਲਈ ਅਸੁਰੱਖਿਅਤ- FSSAI ਸਰਵੇਖਣ
ਜਾਣਕਾਰੀ ਅਨੁਸਾਰ ਇਹ ਹਾਦਸਾ ਕਲਿਆਣ ਨਗਰ ਤੋਂ ਐਚਆਰਬੀਆਰ ਲੇਆਊਟ ਨੂੰ ਜਾਂਦੇ ਰਸਤੇ 'ਤੇ ਨਾਗਵਾੜਾ ਵਿਖੇ ਵਾਪਰਿਆ। ਬੰਗਲੁਰੂ ਪੂਰਬੀ ਦੇ ਡੀਸੀਪੀ ਡਾਕਟਰ ਭੀਮਾਸ਼ੰਕਰ ਐਸ ਗੁਲੇਦ ਨੇ ਦੱਸਿਆ ਕਿ ਜੋੜਾ ਆਪਣੇ ਪੁੱਤਰ ਅਤੇ ਧੀ ਨਾਲ ਬੰਗਲੁਰੂ ਹੇਬਲ ਵੱਲ ਜਾ ਰਿਹਾ ਸੀ, ਜਦੋਂ ਮੈਟਰੋ ਦਾ ਪਿੱਲਰ ਓਵਰਲੋਡ ਹੋ ਗਿਆ ਅਤੇ ਬਾਈਕ 'ਤੇ ਡਿੱਗ ਗਿਆ।
ਇਹ ਵੀ ਪੜ੍ਹੋ: ਹੁਣ ਬਿਨਾਂ ਸੈੱਟ ਟਾਪ ਬਾਕਸ ਦੂਰਦਰਸ਼ਨ ਚੈਨਲ ਦੇਖ ਸਕਣਗੇ ਟੈਲੀਵਿਜ਼ਨ ਦਰਸ਼ਕ, BIS ਨੇ ਜਾਰੀ ਕੀਤੇ ਨਿਰਦੇਸ਼
ਇਸ ਹਾਦਸੇ 'ਚ ਬਾਈਕ ਦੀ ਪਿਛਲੀ ਸੀਟ 'ਤੇ ਸਵਾਰ ਮਾਂ-ਪੁੱਤ ਗੰਭੀਰ ਜ਼ਖਮੀ ਹੋ ਗਏ। ਉਹਨਾਂ ਨੂੰ ਆਲਿਟਸ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿੱਥੇ ਮਾਂ-ਪੁੱਤ ਨੇ ਦਮ ਤੋੜ ਦਿੱਤਾ। ਮ੍ਰਿਤਕਾਂ ਦੀ ਪਛਾਣ ਤੇਜਸਵਿਨੀ ਅਤੇ ਉਸ ਦੇ ਢਾਈ ਸਾਲਾ ਬੇਟੇ ਵਿਹਾਨ ਵਜੋਂ ਹੋਈ ਹੈ। ਡੀਸੀਪੀ ਮੁਤਾਬਕ ਇਹ ਹਾਦਸਾ ਮੰਗਲਵਾਰ ਸਵੇਰੇ ਕਰੀਬ 10.45 ਵਜੇ ਵਾਪਰਿਆ।