ਕੇਂਦਰ ਸਰਕਾਰ ਵਲੋਂ ਰਿਜ਼ਰਵੇਸ਼ਨ ਦੀ ਫ਼ੈਸਲਾ ਪ੍ਰਕਿਰਿਆ ਦਾ ਬਿਓਰਾ ਦੇਣ ਤੋਂ ਇਨਕਾਰ
Published : Feb 10, 2019, 7:38 pm IST
Updated : Feb 10, 2019, 7:38 pm IST
SHARE ARTICLE
Central Government Refuses To Give Details Of The Reservation Decision Process
Central Government Refuses To Give Details Of The Reservation Decision Process

ਸਰਕਾਰ ਨੇ ਸੂਚਨਾ ਦੇ ਅਧਿਕਾਰ (ਆਰਟੀਆਈ) ਕਾਨੂੰਨ ਦੇ ਕੈਬਨਿਟ ਦਸਤਾਵੇਜ਼ਾਂ ਅਤੇ ਮੰਤਰੀਆਂ ਦੀ ਗੱਲਬਾਤ ਦੇ ਰਿਕਾਰਡਾਂ ਦੇ ਖ਼ੁਲਾਸੇ ਉਤੇ ਰੋਕ...

ਨਵੀਂ ਦਿੱਲੀ : ਸਰਕਾਰ ਨੇ ਸੂਚਨਾ ਦੇ ਅਧਿਕਾਰ (ਆਰਟੀਆਈ) ਕਾਨੂੰਨ ਦੇ ਕੈਬਨਿਟ ਦਸਤਾਵੇਜ਼ਾਂ ਅਤੇ ਮੰਤਰੀਆਂ ਦੀ ਗੱਲਬਾਤ ਦੇ ਰਿਕਾਰਡਾਂ ਦੇ ਖ਼ੁਲਾਸੇ ਉਤੇ ਰੋਕ ਸਬੰਧੀ ਨਿਰਦੇਸ਼ ਦਾ ਹਵਾਲਾ ਦਿੰਦੇ ਹੋਏ ਆਰਥਿਕ ਰੂਪ ਤੋਂ ਕਮਜੋਰ ਵਰਗ (ਈਡਬਲਿਊਐਸ) ਲਈ ਰਿਜ਼ਰਵੇਸ਼ਨ ਉਤੇ ਫ਼ੈਸਲੇ ਦੀ ਪ੍ਰਕਿਰਿਆ ਦਾ ਬਿਓਰਾ ਸਾਂਝਾ ਕਰਨ ਤੋਂ ਮਨ੍ਹਾ ਕਰ ਦਿਤਾ ਹੈ।

ਗ਼ੈਰ ਸਰਕਾਰੀ ਸੰਗਠਨ (ਐਨਜੀਓ) ਕਾਮਨਵੈਲਥ ਹਿਊਮਨ ਰਾਈਟ ਇਨੀਸ਼ੀਏਟਿਵ (ਸੀਐਚਆਰਆਈ) ਦੇ ਨਾਲ ਸੂਚਨਾ ਤੱਕ ਪਹੁੰਚ ਪ੍ਰੋਗਰਾਮ ਦੇ ਨਿਰਦੇਸ਼ਕ ਵੇਂਕਟੇਸ਼ ਨਾਇਕ ਨੇ ਇਸ ਸਬੰਧ ਵਿਚ ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਤੋਂ ਪ੍ਰਾਪਤ ਪੱਤਰ ਤੋਂ ਇਲਾਵਾ ਕੈਬਨਿਟ ਨੋਟ ਦੀ ਨਕਲ ਵਰਗੀਆਂ ਜਾਣਕਾਰੀਆਂ ਮੰਗੀਆਂ ਸਨ। ਕੇਂਦਰ ਨੇ 1 ਫਰਵਰੀ 2019 ਤੋਂ ਕੇਂਦਰੀ ਸਰਕਾਰੀ ਅਹੁਦੇ ਅਤੇ ਸੇਵਾਵਾਂ ਵਿਚ ਇਕੋ ਜਿਹੇ ਵਰਗ ਦੇ ਆਰਥਿਕ ਰੂਪ ਤੋਂ ਕਮਜ਼ੋਰ ਵਰਗਾਂ ਲਈ 10 ਫ਼ੀਸਦੀ ਰਿਜ਼ਰਵੇਸ਼ਨ ਲਾਗੂ ਕੀਤਾ ਹੈ।

ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਨੇ ਨਾਇਕ ਦੀ ਆਰਟੀਆਈ ਦੇ ਜਵਾਬ ਵਿਚ ਕਿਹਾ ਕਿ ਮੰਗੀ ਗਈ ਜਾਣਕਾਰੀ ਉਪਲੱਬਧ ਨਹੀਂ ਕਰਵਾਈ ਜਾ ਸਕਦੀ ਹੈ ਕਿਉਂਕਿ ਇਸ ਨੂੰ ਪਾਰਦਰਸ਼ਿਤਾ ਕਾਨੂੰਨ ਦੀ ਧਾਰਾ ਅੱਠ (1) (ਆਈ) ਦੇ ਤਹਿਤ ਛੂਟ ਮਿਲੀ ਹੋਈ ਹੈ। ਧਾਰਾ ਮੰਤਰੀ ਪਰਿਸ਼ਦ, ਸਕੱਤਰਾਂ ਅਤੇ ਹੋਰ ਅਧਿਕਾਰੀਆਂ ਦੇ ਵਿਚਾਰਾਂ ਦੇ ਰਿਕਾਰਡਾਂ ਸਮੇਤ ਕੈਬਨਿਟ ਦਸਤਾਵੇਜ਼ਾਂ ਦਾ ਖ਼ੁਲਾਸਾ ਕਰਨ ਤੋਂ ਰੋਕਦੀ ਹੈ।

ਹਾਲਾਂਕਿ, ਇਸ ਨਿਰਦੇਸ਼ ਵਿਚ ਅੱਗੇ ਕਿਹਾ ਗਿਆ ਹੈ ਕਿ ਫ਼ੈਸਲਾ ਲੈਣ ਅਤੇ ਮਾਮਲੇ ਦੇ ਪੂਰਾ ਹੋਣ ਜਾਂ ਖ਼ਤਮ ਹੋਣ ਤੋਂ ਬਾਅਦ ਮੰਤਰੀ ਪਰਿਸ਼ਦ ਦੇ ਫ਼ੈਸਲਿਆਂ, ਇਸ ਦੇ ਕਾਰਨ ਅਤੇ ਜਿਸ ਆਧਾਰ ਉਤੇ ਇਹ ਫ਼ੈਸਲਾ ਲਿਆ ਗਿਆ ਹੈ ਉਹ ਸਰਵਜਨਿਕ ਅਤੇ ਉਪਲੱਬਧ ਕਰਵਾਇਆ ਜਾਵੇਗਾ। ਨਾਇਕ ਨੇ ਕਿਹਾ ਕਿ ਪੱਤਰ ਸੂਚਨਾ ਦਫ਼ਤਰ ਜਾਂ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਦੀ ਵੈੱਬਸਾਈਟ ਉਤੇ ਇਸ ਵਿਸ਼ੇ ਦੇ ਬਾਰੇ ਵਿਚ ਕੋਈ ਪ੍ਰੈੱਸ ਇਸ਼ਤਿਹਾਰ ਨਹੀਂ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement