ਦਿੱਲੀ 'ਚ ਹਰ ਸਾਲ ਔਸਤਨ 50 ਹਜ਼ਾਰ ਗਰਭਪਾਤ : ਆਰਟੀਆਈ
Published : Feb 10, 2019, 6:12 pm IST
Updated : Feb 10, 2019, 6:15 pm IST
SHARE ARTICLE
Miscarriage
Miscarriage

ਸੂਚਨਾ ਦੇ ਅਧਿਕਾਰ ਤੋਂ ਮਿਲੀ ਜਾਣਕਾਰੀ ਮੁਤਾਬਕ ਦਿੱਲੀ ਵਿਚ 2013-14 ਤੋਂ 2017-18 ਤੱਕ ਸਰਕਾਰੀ ਅਤੇ ਨਿਜੀ ਕੇਂਦਰਾਂ 'ਤੇ 2,48,608 ਗਰਭਪਾਤ ਹੋਏ।

ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਵਿਚ ਪਿਛਲੇ ਪੰਜ ਸਾਲਾਂ ਦੌਰਾਨ ਹਰ ਸਾਲ ਔਸਤਨ 50 ਹਜ਼ਾਰ ਗਰਭਪਾਤ ਹੋਣ ਦੇ ਹੈਰਾਨ ਕਰ ਦੇਣ ਵਾਲੇ ਅੰਕੜੇ ਸਾਹਮਣੇ ਆਏ ਹਨ। ਸਿਹਤ ਸਹੂਲਤਾਂ ਦਾ ਦਾਅਵਾ ਕਰਨ ਵਾਲੀ ਦਿੱਲੀ ਵਿਚ ਜਣੇਪੇ ਦੌਰਾਨ ਮਾਵਾਂ ਦੀ ਮੌਤ ਦਾ ਅੰਕੜਾ ਵੀ ਲਗਾਤਾਰ ਵੱਧ ਰਿਹਾ ਹੈ। ਸੂਚਨਾ ਦੇ ਅਧਿਕਾਰ ਤੋਂ ਮਿਲੀ ਜਾਣਕਾਰੀ ਮੁਤਾਬਕ ਦਿੱਲੀ ਵਿਚ 2013-14 ਤੋਂ 2017-18 ਤੱਕ ਸਰਕਾਰੀ 

Pregnancy Pregnancy

ਅਤੇ ਨਿਜੀ ਕੇਂਦਰਾਂ 'ਤੇ 2,48,608 ਗਰਭਪਾਤ ਹੋਏ। ਇਹਨਾਂ ਸਰਕਾਰੀ ਕੇਂਦਰਾ ਵਿਚ ਕੀਤੇ ਗਏ ਗਰਭਪਾਤ ਦੇ ਮਾਮਲਿਆਂ ਦੀ ਗਿਣਤੀ 1,44,864 ਅਤੇ ਨਿਜੀ ਕੇਂਦਰਾਂ ਵਿਚ 1,03.744 ਹੈ। ਇਸ ਤੋਂ ਜ਼ਾਹਰ ਹੈ ਕਿ ਹਰ ਸਾਲ ਔਸਤਨ ਦਿੱਲੀ ਵਿਚ 49,721 ਗਰਭਪਾਤ ਕੀਤੇ ਗਏ। ਸਮਾਜਿਕ ਵਰਕਰ ਰਾਜਸਹੰਸ ਬੰਸਲ ਦੀ ਆਰਟੀਆਈ 'ਤੇ ਦਿੱਲੀ ਸਰਕਾਰ ਦੇ  ਪਰਵਾਰ ਭਲਾਈ ਮੰਤਰਾਲੇ ਤੋਂ

Health and Family Welfare DepartmentHealth and Family Welfare Department

ਪ੍ਰਾਪਤ ਅੰਕੜਿਆਂ ਮੁਤਾਬਕ ਗਰਭਪਾਤ ਦੌਰਾਨ ਪੰਜ ਸਾਲਾਂ ਵਿਚ 42 ਔਰਤਾਂ ਦੀ ਮੌਤ ਹੋਈ। ਇਹਨਾਂ ਮੌਤਾਂ ਵਿਚ 40 ਮਾਮਲੇ ਸਰਕਾਰੀ ਕੇਂਦਰਾਂ ਅਤੇ ਦੋ ਮਾਮਲੇ ਨਿਜੀ ਕੇਂਦਰਾਂ ਵਿਚ ਦਰਜ ਕੀਤੇ ਗਏ ਹਨ। ਇੰਨਾ ਹੀ ਨਹੀਂ, ਦਿੱਲੀ ਵਿਚ ਇਹਨਾਂ ਪੰਜ ਸਾਲਾਂ ਵਿਚ ਜਣੇਪੇ ਦੋਰਾਨ 2,305 ਔਰਤਾਂ ਦੀ ਮੌਤ ਹੋਈ। ਇਹਨਾਂ ਵਿਚੋਂ 2,186 ਮੌਤਾਂ ਸਰਕਾਰੀ ਹਸਪਤਾਲਾਂ ਵਿਚ ਅਤੇ ਸਿਰਫ 119 ਨਿਜੀ ਹਸਪਤਾਲਾਂ ਵਿਚ ਹੋਈਆਂ।

RTIRTI

ਅੰਕੜਿਆਂ ਮੁਤਾਬਕ ਜਣੇਪੇ ਦੌਰਾਨ ਮਾਂਵਾਂ ਦੀ ਮੌਤ ਵਿਚ ਹਰ ਸਾਲ ਵਾਧਾ ਹੋ ਰਿਹਾ ਹੈ। ਸਰਕਾਰੀ ਹਸਪਤਾਲਾਂ ਵਿਚ ਇਹ ਗਿਣਤੀ 2013-14 ਵਿਚ 389 ਤੋਂ ਵੱਧ ਕੇ 2017-18 ਵਿਚ 558 ਹੋ ਗਈ ਹੈ। ਜਦਕਿ ਨਿਜੀ ਹਸਪਤਾਲਾਂ ਵਿਚ ਜਣੇਪੇ ਦੌਰਾਨ ਮਾਵਾਂ ਦੀ ਮੌਤਾਂ ਦੀ ਗਿਣਤੀ 27 ਸੀ ਜੋ ਕਿ 2017-18 ਵਿਚ 24 'ਤੇ ਆ ਗਈ ਹੈ। ਅੰਕੜਿਆਂ ਮੁਤਾਬਕ 2013-14 ਵਿਚ ਕੁੱਲ 49,355 ਗਰਭਪਾਤ ਹੋਏ ਸਨ।

MiscarriageMiscarriage

ਇਸ ਗਿਣਤੀ ਵਿਚ ਅਗਲੇ ਤਿੰਨ ਸਾਲ ਤੱਕ ਲਗਾਤਾਰ ਵਾਧਾ ਹੋਣ ਕਾਰਨ 2016-17 ਵਿਚ ਇਹ ਗਿਣਤੀ 55,554 ਹੋ ਗਈ ਹੈ। ਹੁਣ 2017-18 ਵਿਚ ਇਹ ਅੰਕੜਾ 39,187 ਹੋ ਗਿਆ ਹੈ। ਇਹਨਾਂ ਅੰਕੜਿਆਂ ਦੀ ਜ਼ਿਲ੍ਹਾ ਵਾਰ ਸਮੀਖਿਆ ਦੌਰਾਨ ਪਤਾ ਲਗਾ ਹੈ ਕਿ ਪੰਜ ਸਾਲਾਂ ਵਿਚ ਪੱਛਮੀ ਜ਼ਿਲ੍ਹਿਆਂ ਵਿਚ ਸੱਭ ਤੋਂ ਜ਼ਿਆਦਾ 39,215 ਅਤੇ ਉਤਰ ਪੂਰਬੀ ਜ਼ਿਲ੍ਹਿਆਂ ਵਿਚ ਸੱਭ ਤੋਂ ਘੱਟ 8294 ਗਰਭਪਾਤ ਹੋਏ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement