
ਇਥੋਂ ਦੀ ਇਕ ਅਦਾਲਤ ਨੇ 15 ਸਾਲਾਂ ਦੀ ਨਾਬਾਲਗ ਲੜਕੀ ਦੇ ਗਰਭਪਾਤ ਅਰਜ਼ੀ ਰੱਦ ਕਰ ਦਿਤੀ ਹੈ............
ਚੰਡੀਗੜ੍ਹ : ਇਥੋਂ ਦੀ ਇਕ ਅਦਾਲਤ ਨੇ 15 ਸਾਲਾਂ ਦੀ ਨਾਬਾਲਗ ਲੜਕੀ ਦੇ ਗਰਭਪਾਤ ਅਰਜ਼ੀ ਰੱਦ ਕਰ ਦਿਤੀ ਹੈ। ਅਦਾਲਤ ਨੇ ਆਪਣਾ ਫੈਸਲਾ ਮੈਡੀਕਲ ਉਲਝਣਾਂ ਦੇ ਆਧਾਰ 'ਤੇ ਸੁਣਾਇਆ। ਨਾਬਾਲਗਾ ਦੇ ਮਾਪਿਆਂ ਨੇ ਅਦਾਲਤ ਵਿਚ ਅਰਜ਼ੀ ਦੇ ਕੇ ਬਲਾਤਕਾਰ ਪੀੜ੍ਹਤਾ ਬੱਚੀ ਦੇ ਗਰਭਪਾਤ ਦੀ ਆਗਿਆ ਮੰਗੀ ਸੀ। ਅਦਾਲਤ ਦੇ ਆਦੇਸ਼ਾਂ 'ਤੇ ਜਨਰਲ ਹਸਪਤਾਲ ਸੈਕਟਰ 16 ਦੇ ਡਾਕਟਰਾਂ ਦੇ ਇਕ ਮੈਡੀਕਲ ਬੋਰਡ ਨੇ ਅਦਾਲਤ ਨੂੰ ਪੇਸ਼ ਕੀਤੀ ਰਿਪੋਰਟ ਵਿ ਗਰਭਪਾਤ ਨਾਲ ਬੱਚੀ ਦੀ ਜਾਨ ਨੂੰ ਖਤਰਾ ਦੱਸਿਆ ਸੀ।
ਅਦਾਲਤ ਨੇ ਇਹ ਵੀ ਕਿਹਾ ਹੈ ਕਿ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਬਲਾਤਕਾਰ ਪੀੜ੍ਹਤ ਇਕ ਦਸ ਸਾਲਾਂ ਦੀ ਬੱਚੀ ਦਾ ਗਰਭ ਡੇਗਣ ਦੀ ਆਗਿਆ ਵੀ ਉਨ੍ਹਾਂ ਦੇ ਮੈਡੀਕਲ ਕਾਰਣਾਂ ਕਰਕੇ ਨਹੀਂ ਦਿੱਤੀ ਸੀ। ਮੈਡੀਕਲ ਬੋਰਡ ਨੇ ਵੀ ਬੱਚੀ ਦੇ ਮਾਪਿਆਂ ਦੀ ਅਰਜ਼ੀ ਇਸ ਕਰਕੇ ਰੱਦ ਕਰ ਦਿੱਤੀ ਹੈ ਕਿਉਂਕਿ ਗਰਭ ਦੀ ਇਸ ਸਟੇਜ 'ਤੇ ਅਜਿਹਾ ਕਰਨਾ ਲੜਕੀ ਦੀ ਜਾਨ ਨੂੰ ਖਤਰੇ ਵਿਚ ਪਾਉਣਾ ਹੈ। ਨਾਬਾਲਗਾ ਲੜਕੀ ਪਿਛਲੇ 25 ਹਫਤਿਆਂ ਤੋਂ ਗਰਭਵਤੀ ਹੈ। ਕੇਸ ਦੀ ਸੁਣਵਾਈ ਬਾਲ ਅਦਾਲਤ ਵਿਚ ਚੱਲ ਰਹੀ ਹੈ ਤੇ ਬਲਾਤਕਾਰ ਦਾ ਮੁਲਜ਼ਮ ਵੀ ਬਾਲ ਜੇਲ੍ਹ ਘਰ ਵਿਚ ਬੰਦ ਹੈ।
ਅਦਾਲਤ ਵਿਚ ਮੈਡੀਕਲ ਰਿਪੋਰਟ ਸੋਮਵਾਰ ਨੂੰ ਪੇਸ਼ ਕੀਤੀ ਗਈ ਹੈ ਜਿਸ ਵਿਚ ਸਪੱਸ਼ਟ ਕਿਹਾ ਗਿਆ ਹੈ ਕਿ 6 ਮਹੀਨਿਆਂ ਦੀ ਨਾਬਾਲਗ ਗਰਭਵਤੀ ਦਾ ਅਬਾਰਸ਼ਨ ਕਰਨਾ ਉਸ ਦੀ ਜਾਨ ਜਾਣ ਦੀ ਵਜ੍ਹਾ ਬਣ ਸਕਦਾ ਹੈ। ਅਦਾਲਤ ਨੇ ਮੈਡੀਕਲ ਬੋਰਡ ਨੂੰ ਨਾਬਾਲਗ ਦੀ ਮੈਡੀਕਲ ਜਾਂਚ ਕਰਨ ਲਈ ਕਿਹਾ ਸੀ।
ਸ਼ਿਕਾਇਤ ਮੁਤਾਬਕ 15 ਸਾਲਾ ਬੱਚੀ ਨਾਲ ਉਸ ਦੇ ਗੁਆਂਢ 'ਚ ਰਹਿੰਦਾ ਲੜਕਾ ਮਹੀਨਿਆਂ ਬੱਧੀ ਬਲਾਤਕਾਰ ਕਰ ਰਿਹਾ ਹੈ ਦੇ ਮਾਪਿਆਂ ਨੂੰ ਉਦੋਂ ਪਤਾ ਲੱਗਾ ਜਦੋਂ ਬੱਚੀ ਦੀ ਸਿਹਤ ਖਰਾਬ ਰਹਿਣ ਲੱਗ ਪਈ ਸੀ।