
ਨਿਜਾਮ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਵਿਚ ਸਰਜਰੀ ਤੋਂ ਬਾਅਦ ਡਾਕਟਰਾਂ ਵਲੋਂ ਇਕ ਮਹਿਲਾ ਦੇ ਢਿੱਡ ਵਿਚ ਕੈਂਚੀ ਛੱਡ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ...
ਹੈਦਰਾਬਾਦ : ਨਿਜਾਮ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਵਿਚ ਸਰਜਰੀ ਤੋਂ ਬਾਅਦ ਡਾਕਟਰਾਂ ਵਲੋਂ ਇਕ ਮਹਿਲਾ ਦੇ ਢਿੱਡ ਵਿਚ ਕੈਂਚੀ ਛੱਡ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਢਿੱਡ ਵਿਚ ਤੇਜ਼ ਦਰਦ ਦੀ ਸ਼ਿਕਾਇਤ ਤੋਂ ਬਾਅਦ 33 ਸਾਲਾਂ ਮਹਿਲਾ ਨੂੰ ਫਿਰ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਮਹਿਲਾ ਦੇ ਐਕਸ ਰੇ ਰਿਪੋਰਟ 'ਚ ਇਹ ਗੱਲ ਸਾਹਮਣੇ ਆਈ ਸੀ ਕਿ ਉਸ ਦੇ ਢਿੱਡ ਵਿਚ ਡਾਕਟਰਾਂ ਨੇ ਕੈਂਚੀ ਛੱਡ ਦਿਤੀ।
Doctors leave forceps in woman's abdomen
ਮਹਿਲਾ ਦੇ ਪਤੀ ਦੀ ਸ਼ਿਕਾਇਤ 'ਤੇ ਪੁਲਿਸ ਨੇ ਡਾਕਟਰ ਅਤੇ ਉਨ੍ਹਾਂ ਦੀ ਟੀਮ ਵਿਰੁਧ ਧਾਰਾ 336 ਅਤੇ 337 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਹਸਪਤਾਲ ਦੀ ਅੰਦਰੂਨੀ ਕਮੇਟੀ ਨੇ ਵੀ ਘਟਨਾ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਦੱਸ ਦਈਏ ਕਿ ਹੈਦਰਾਬਾਦ ਦੇ ਨਿਜਾਮ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ (NIMS) ਵਿਚ ਮਹੇਸ਼ਵਰ ਚੌਧਰੀ ਨੇ ਪਿਛਲੇ ਸਾਲ ਨਵੰਬਰ ਵਿਚ ਹਰਨਿਆ ਦੀ ਸਰਜਰੀ ਕਰਾਈ ਸੀ।
Doctors leave forceps in woman's abdomen
ਸਰਜਰੀ ਦੇ ਕੁੱਝ ਹੀ ਦਿਨਾਂ ਬਾਅਦ ਉਨ੍ਹਾਂ ਦੇ ਢਿੱਡ ਵਿਚ ਤੇਜ਼ ਦਰਦ ਹੋਇਆ। ਐਕਸ - ਰੇ ਕਰਾਉਣ 'ਤੇ ਪਤਾ ਲਗਾ ਕਿ ਸਰਜਨਾਂ ਨੇ ਮਹਿਲਾ ਦੇ ਢਿੱਡ ਵਿਚ ਕੈਂਚੀ ਛੱਡ ਦਿਤੀ ਹੈ। ਇਸ ਖੁਲਾਸੇ ਤੋਂ ਬਾਅਦ ਮਹਿਲਾ ਦੇ ਪਰਵਾਰ ਵਾਲੇ ਭੜਕ ਉਠੇ। ਉਨ੍ਹਾਂ ਨੇ ਹਸਪਤਾਲ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿਤਾ ਅਤੇ ਪੁੰਜਾਗੁੱਟਾ ਥਾਣੇ ਵਿਚ ਹਸਪਤਾਲ ਵਿਰੁਧ ਸ਼ਿਕਾਇਤ ਦਰਜ ਕਰਾਈ।