
ਚੀਨ ਵਲੋਂ ਦੇਸ਼ ਵਿਚ ਮੁਸਲਮਾਨਾਂ 'ਤੇ ਪਾਬੰਦੀਆਂ ਸਖ਼ਤ ਕੀਤੀਆਂ ਜਾ ਰਹੀਆਂ ਹਨ। ਬੀਤੇ ਕੁਝ ਦਿਨਾਂ ਅਜਿਹੇ ਕਈ ਮਾਮਲੇ ਵਿਚ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚ ਜ਼ਾਹਿਰ...
ਬੀਜਿੰਗ : ਚੀਨ ਵਲੋਂ ਦੇਸ਼ ਵਿਚ ਮੁਸਲਮਾਨਾਂ 'ਤੇ ਪਾਬੰਦੀਆਂ ਸਖ਼ਤ ਕੀਤੀਆਂ ਜਾ ਰਹੀਆਂ ਹਨ। ਬੀਤੇ ਕੁਝ ਦਿਨਾਂ ਅਜਿਹੇ ਕਈ ਮਾਮਲੇ ਵਿਚ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚ ਜ਼ਾਹਿਰ ਹੁੰਦਾ ਹੈ ਕਿ ਚੀਨ ਮੁਸਲਮਾਨਾਂ ਪ੍ਰਤੀ ਸਖ਼ਤੀ ਵਰਤ ਰਿਹਾ ਹੈ। ਹੁਣ ਚੀਨ ਦੇ ਸ਼ਿਨਜਿਆਂਗ ਸੂਬੇ ਵਿਚ ਮੁਸਲਮਾਨਾਂ 'ਤੇ ਪਾਬੰਦੀਆਂ ਸਖਤ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
China Police Cutting Long Clothes Muslim Womenਇੱਥੇ ਤੁਰਕੀਸਤਾਨ ਵਿਚ ਚੀਨ ਦੀ ਪੁਲਿਸ ਵੱਲੋਂ ਉਇਗਰ ਮੁਸਲਿਮ ਔਰਤਾਂ ਦੇ ਲੰਬੇ ਕੱਪੜੇ ਕੱਟੇ ਜਾ ਰਹੇ ਹਨ। ਤੁਰਕੀਸਤਾਨ ਜਿਸ ਨੂੰ ਸ਼ਿਨਜਿਆਂਗ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਉੱਥੇ ਚੀਨ ਦੀ ਪੁਲਿਸ ਰਸਤੇ ਵਿਚ ਜਾਂਦੀਆਂ ਉਇਗਰ ਮੁਸਲਿਮ ਔਰਤਾਂ ਦੇ ਕੱਪੜੇ ਕੈਂਚੀ ਨਾਲ ਕੱਟ ਰਹੀ ਹੈ। ''ਡੌਕਿਊਮੈਂਟਿੰਗ ਆਪਰੇਸ਼ਨ ਅਗੇਨਸਟ ਮੁਸਲਿਮ'' (ਡੀ.ਓ.ਏ.ਐੱਮ.) ਸੰਗਠਨ ਮੁਤਾਬਕ ਚੀਨ ਪ੍ਰਸ਼ਾਸਨ ਵਲੋਂ ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਔਰਤਾਂ ਦੇ ਕੱਪੜੇ ਲੱਕ ਹੇਠੋਂ ਥੋੜ੍ਹੇ ਜ਼ਿਆਦਾ ਲੰਬੇ ਹਨ।
Muslim Women ਦੱਸਣਯੋਗ ਹੈ ਕਿ ਸ਼ਿਨਜਿਆਂਗ ਮੱਧ ਏਸ਼ੀਆ ਦਾ ਇਕ ਇਤਿਹਾਸਿਕ ਇਲਾਕਾ ਹੈ ਪਰ ਵਰਤਮਾਨ ਵਿਚ ਇਸ 'ਤੇ ਜਨਵਾਦੀ ਗਣਤੰਤਰ ਚੀਨ ਦਾ ਕੰਟਰੋਲ ਹੈ। ਇਹ ਇਲਾਕਾ ਮੁਸਲਿਮ ਵੱਧ ਗਿਣਤੀ ਦਾ ਹੈ। ਕੁਝ ਦਿਨ ਪਹਿਲਾਂ ਹੀ ਚੀਨ ਨੇ ਸਕੂਲੀ ਬੱਚਿਆਂ ਦੇ ਕਿਸੇ ਵੀ ਤਰ੍ਹਾਂ ਦੇ ਧਾਰਮਿਕ ਪ੍ਰੋਗਰਾਮ ਵਿਚ ਹਿੱਸਾ ਲੈਣ 'ਤੇ ਰੋਕ ਲਗਾ ਦਿਤੀ ਸੀ।
China Police Cutting Long Clothes Muslim Womenਇਸ ਦੇ ਇਲਾਵਾ ਚੀਨ ਸਰਕਾਰ ਨੇ ਸੂਬੇ ਵਿਚ ਇਸਲਾਮੀ ਅੱਤਵਾਦ 'ਤੇ ਕੰਟਰੋਲ ਕਰਨ ਦੀ ਮੁਹਿੰਮ ਤਹਿਤ ਵੀਗਰ ਮੁਸਲਮਾਨਾਂ ਨੂੰ 'ਅਸਧਾਰਨ' ਰੂਪ ਵਿਚ ਲੰਬੀ ਦਾੜ੍ਹੀ ਰੱਖਣ ਅਤੇ ਔਰਤਾਂ ਦੇ ਜਨਤਕ ਸਥਾਨਾਂ 'ਤੇ ਨਕਾਬ ਪਾਉਣ 'ਤੇ ਰੋਕ ਲਗਾ ਦਿਤੀ ਸੀ। ਸ਼ਿਨਜਿਆਂਗ ਸੂਬੇ ਵਿਚ ਕੰਟਰੋਲ ਵਧਾਉਣ ਲਈ ਚੀਨ ਨੇ ਉੱਚ ਤਕਨੀਕ ਵਾਲੇ ਡਰੋਨ ਵੀ ਤਾਇਨਾਤ ਕੀਤੇ ਹਨ ਤਾਂ ਜੋ ਲੋਕਾਂ ਦੀਆਂ ਸਰਗਰਮੀਆਂ 'ਤੇ ਨਜ਼ਰ ਰੱਖੀ ਜਾ ਸਕੇ।