
ਦੱਖਣ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿਚ ਅਤਿਵਾਦੀਆਂ ਅਤੇ ਸੁਰੱਖਿਆ ਬਲਾਂ ਦੇ ਵਿਚ ਮੁੱਠਭੇੜ...
ਸ਼੍ਰੀਨਗਰ : ਦੱਖਣ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿਚ ਅਤਿਵਾਦੀਆਂ ਅਤੇ ਸੁਰੱਖਿਆ ਬਲਾਂ ਦੇ ਵਿਚ ਮੁੱਠਭੇੜ ਜਾਰੀ ਹੈ। ਹੁਣ ਤੱਕ ਦੀ ਕਾਰਵਾਈ ਵਿਚ ਦੋ ਅਤਿਵਾਦੀ ਮਾਰ ਗਿਰਾਏ ਗਏ ਹਨ। ਕੈਲਮ ਪਿੰਡ ਵਿਚ ਛਿਪੇ ਅਤਿਵਾਦੀਆਂ ਨੂੰ ਫ਼ੌਜ ਦੇ ਜਵਾਨਾਂ ਨੇ ਚਾਰੇ ਪਾਸਿਆਂ ਤੋਂ ਘੇਰ ਰੱਖਿਆ ਹੈ। ਦੋਨਾਂ ਵੱਲ ਤੋਂ ਲਗਾਤਾਰ ਫਾਇਰਿੰਗ ਚੱਲ ਰਹੀ ਹੈ। ਅਤਿਵਾਦੀ ਇਸ ਪਿੰਡ ਵਿਚ ਕਦੋਂ ਛਿਪੇ, ਫਿਲਹਾਲ ਇਸ ਦੀ ਜਾਣਕਾਰੀ ਨਹੀਂ ਮਿਲ ਸਕੀ ਹੈ।
Indian Army
ਬੀਤੀ ਰਾਤ ਸੁਰੱਖਿਆ ਬਲਾਂ ਨੂੰ ਕੈਲਮ ਪਿੰਡ ਵਿਚ ਕੁਝ ਸ਼ੱਕੀ ਲੋਕਾਂ ਦੀਆਂ ਗਤੀਵਿਧੀਆਂ ਦੇ ਬਾਰੇ ਵਿਚ ਸੂਚਨਾ ਮਿਲੀ। ਫ਼ੌਜ ਦੇ ਜਵਾਨਾਂ ਨੇ ਪੂਰੇ ਪਿੰਡ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ ਅਤੇ ਭਾਲ ਮੁਹਿੰਮ ਜਾਰੀ ਕੀਤੀ। ਤਲਾਸ਼ੀ ਅਭਿਆਨ ਤੋਂ ਡਰੇ ਅਤਿਵਾਦੀਆਂ ਨੇ ਫ਼ੌਜ ਉਤੇ ਗੋਲੀਬਾਰੀ ਸ਼ੁਰੂ ਕਰ ਦਿਤੀ। ਫ਼ੌਜ ਨੇ ਵੀ ਇਸ ਦਾ ਮੁੰਹਤੋੜ ਜਵਾਬ ਦਿਤਾ ਅਤੇ ਫਿਲਹਾਲ ਦੋਨਾਂ ਵਲੋਂ ਲਗਾਤਾਰ ਫਾਇਰਿੰਗ ਦੀਆਂ ਖਬਰਾਂ ਆ ਰਹੀਆਂ ਹਨ।
Terrorist
ਹੁਣ ਤੱਕ ਮਿਲੀ ਜਾਣਕਾਰੀ ਦੇ ਮੁਤਾਬਕ ਪਿੰਡ ਵਿਚ 3 - 4 ਅਤਿਵਾਦੀ ਛਿਪੇ ਹੋਏ ਸਨ ਜਿਨ੍ਹਾਂ ਵਿਚ ਦੋ ਦੇ ਮਾਰੇ ਜਾਣ ਦੀ ਖਬਰ ਹੈ। ਪੁਲਵਾਮਾ ਵਿਚ ਬੁੱਧਵਾਰ ਨੂੰ ਵੀ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਦੇ ਵਿਚ ਮੁੱਠਭੇੜ ਹੋਈ ਸੀ।