
ਕੇਂਦਰ ਅਤੇ ਉਤਰਾਖੰਡ ਸਰਕਾਰਾਂ ਪਵਿੱਤਰ ਗੰਗਾ ਨਦੀ ਨੂੰ ਭੁੱਲ ਗਈਆਂ ਹਨ ਅਤੇ ਇਹ ਸਿਰਫ ਸੱਤਾ ਦਾ ਅੰਨਦ ਲੈਣ ਵਿਚ ਰੁੱਝੀਆਂ ...
ਦੇਹਰਾਦੂਨ_ ਹਰਿਦੁਆਰ ਵਿਚ ਅਧਿਆਤਮ ਗੁਰੁ ਗੋਪਾਲਦਾਸ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਹੈ ਕਿ ਜੇਕਰ ਰਾਜ ਅਤੇ ਕੇਂਦਰ ਸਰਕਾਰ ਗੰਗਾ ਨਦੀ ਨੂੰ ਸਾਫ਼ ਕਰਨ ਲਈ ਕੋਈ ਕਦਮ ਨਾ ਚੁੱਕ ਸਕੀ ਤਾਂ ਉਹ 10 ਦਿਨਾਂ ਬਾਅਦ ਅਪਣੇ ਆਪ ਨੂੰ ਗੋਲੀ ਮਾਰ ਲੈਣਗੇ ।
photo
ਉਨ੍ਹਾਂ ਨੇ ਕਿਹਾ ਕਿ, " ਕੇਂਦਰ ਅਤੇ ਉਤਰਾਖੰਡ ਸਰਕਾਰਾਂ ਪਵਿੱਤਰ ਗੰਗਾ ਨਦੀ ਨੂੰ ਭੁੱਲ ਗਈਆਂ ਹਨ ਅਤੇ ਇਹ ਸਿਰਫ ਸੱਤਾ ਦਾ ਅੰਨਦ ਲੈਣ ਵਿਚ ਰੁੱਝੀਆਂ ਹੋਈਆਂ ਹਨ ।" ਸੰਤ ਨੇ ਇਹ ਵੀ ਕਿਹਾ ਕਿ ਜੇ ਸਰਕਾਰ ਦਾ ਮਤਲਬ ਕੋਈ ਗੰਭੀਰ ਮਸਲੇ ਤੇ ਕੰਮ ਕਰਨਾ ਨਹੀਂ ਹੈ ਤਾਂ ਵਾਤਾਵਰਣ ਨੂੰ ਬਚਾਉਣ ਲਈ ਖੋਜ ਦੇ ਨਾਂਮ 'ਤੇ ਅਦਾਰਿਆਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ ।
Photo
ਗੋਪਾਲ ਦਾਸ ਨੇ ਅੱਗੇ ਕਿਹਾ ਕਿ, "ਦੇਸ਼ ਭਰ ਦੀਆਂ ਵੱਡੀਆਂ ਸੰਸਥਾਵਾਂ ਜਿਵੇਂ ਵਣ ਰਿਸਰਚ ਇੰਸਟੀਚਿਊਟ, ਵਾਈਲਡ ਲਾਈਫ, ਇਨ੍ਹਾਂ ਸਾਰੀਆਂ ਸੰਸਥਾਵਾਂ ਦਾ ਕੰਮ ਬਨਸਪਤੀ ਅਤੇ ਜੀਵ-ਜੰਤੂਆਂ ਦੇ ਬਚਾਅ ਲਈ ਅਧਿਐਨ ਕਰਨਾ ਹੈ ਪਰ ਹਾਲਾਤਾਂ ਨੂੰ ਦੇਖਦੇ ਹੋਏ ਇਸ ਸਮੇਂ ਇਨ੍ਹਾਂ ਦਾ ਕੋਈ ਮਹੱਤਵ ਨਹੀਂ ਹੈ ਜੇ ਸਰਕਾਰ ਕਦਮ ਚੁੱਕਣ ਵਿਚ ਅਸਫਲ ਰਹਿੰਦੀ ਹੈ ਤਾਂ ਸਰਕਾਰ ਇਨ੍ਹਾਂ ਸੰਸਥਾਵਾਂ ਨੂੰ ਬੰਦ ਕਰ ਦੇਵੇ ।
photo
ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਜੀ.ਡੀ. ਅਗਰਵਾਲ ਦੇ ਨਕਸ਼ੇ ਕਦਮ ਤੇ ਚੱਲਣਗੇ, ਜਿਨ੍ਹਾਂ ਨੇ ਗੰਗਾ ਨਦੀ ਨੂੰ ਸਾਫ਼ ਕਰਨ ਦੇ ਉਪਾਅ ਦੀ ਮੰਗ ਕਰਦਿਆਂ ਮਰਨ ਵਰਤ ਰੱਖਿਆ ਸੀ ਤੇ ਜੋ 2018 ਵਿਚ ਮਰ ਗਏ। ਸੰਤ ਨੇ ਕਿਹਾ, " ਮੈਂ ਮੁੱਖ ਮੰਤਰੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਉਨ੍ਹਾਂ ਦੀ ਰਿਹਾਇਸ਼ ਦੇ ਅੰਦਰ ਜਾਣ ਦੀ ਇਜਾਜ਼ਤ ਨਹੀ ਦਿੱਤੀ ਗਈ ।" ਪਰ ਹੁਣ ਸਰਕਾਰ ਇਕ ਸਾਜ਼ਿਸ਼ ਰਾਂਹੀ ਮੇਰੇ ਵਿਰੁੱਧ ਮੁਹਿੰਮ ਦੀ ਯੋਜਨਾ ਬਣਾ ਰਹੀ ਹੈ ।
photo
ਗੋਪਾਲ ਸੰਤ ਤੋਂ ਇਲਾਵਾ ਇਕ ਹੋਰ ਸੰਤ, 23 ਸਾਲਾਂ ਸਾਧਵੀ ਪਦਮਾਵਤੀ ਨੇ ਵੀ ਗੰਗਾ ਨੂੰ ਬਚਾਉਣ ਲਈ ਵਰਤ ਰੱਖਿਆ, ਉਹ 15 ਦਸੰਬਰ, 2019 ਤੋਂ ਵਰਤ ਤੇ ਸੀ ਪਰ ਪੁਲਿਸ ਅਤੇ ਪ੍ਰਸ਼ਾਸਨ ਨੇ 30 ਜਨਵਰੀ ਨੂੰ ਇਕ ਆਸ਼ਰਮ ਤੋਂ ਚੁੱਕ ਕੇ ਹਸਪਤਾਲ ਭਰਤੀ ਕਰਵਾਇਆ ਗਿਆ ਸੀ ।
ਅਗਲੇ ਦਿਨ ਉਸ ਨੂੰ ਡਾਕਟਰੀ ਚੈਕਅਪ ਤੋਂ ਬਾਅਦ ਰਿਹਾ ਕੀਤਾ ਗਿਆ ਜਿਸ ਤੋਂ ਬਾਅਦ ਉਸਨੇ ਮੁੜ ਆਪਣਾ ਵਰਤ ਸ਼ੁਰੂ ਕਰ ਦਿੱਤਾ ।
ਦੱਸਣਯੋਗ ਹੈ ਕਿ ਜੀਡੀ ਅਗਰਵਾਲ ਅਤੇ ਸੁਆਮੀ ਨਿਗਮਮਾਨੰਦ ਸਰਸਵਤੀ ਦੀ ਕ੍ਰਮਵਾਰ 2018 ਅਤੇ 2011 ਵਿਚ ਗੰਗਾ ਦੇ ਲਈ ਮਰਨ ਵਰਤ 'ਤੇ ਮੌਤ ਹੋ ਗਈ ਸੀ ।