Agniveer: ਸੇਵਾ ਦੌਰਾਨ ਮੌਤ ਹੋਣ 'ਤੇ ਅਗਨੀਵੀਰਾਂ ਦੇ ਪਰਿਵਾਰਾਂ ਨੂੰ ਮਿਲਣਾ ਚਾਹੀਦਾ ਹੈ ਨਿਯਮਤ ਲਾਭ : ਸੰਸਦੀ ਕਮੇਟੀ
Published : Feb 10, 2024, 1:47 pm IST
Updated : Feb 10, 2024, 1:47 pm IST
SHARE ARTICLE
File Photo
File Photo

ਜੂਨ 2022 'ਚ ਸਰਕਾਰ ਨੇ ਤਿੰਨਾਂ ਸੈਨਾਵਾਂ 'ਚ ਕਰਮਚਾਰੀਆਂ ਦੀ ਥੋੜ੍ਹੀ ਮਿਆਦ ਦੀ ਭਰਤੀ ਲਈ 'ਅਗਨੀਪਥ' ਭਰਤੀ ਯੋਜਨਾ ਸ਼ੁਰੂ ਕੀਤੀ ਸੀ।

 

Agniveer:  ਨਵੀਂ ਦਿੱਲੀ -  ਸੰਸਦ ਦੀ ਸਥਾਈ ਕਮੇਟੀ ਨੇ ਸਿਫਾਰਸ਼ ਕੀਤੀ ਹੈ ਕਿ ਡਿਊਟੀ ਦੌਰਾਨ ਜਾਨ ਗਵਾਉਣ ਵਾਲੇ ਅਗਨੀਵੀਰਾਂ ਦੇ ਪਰਿਵਾਰਾਂ ਨੂੰ ਵੀ ਉਹੀ ਲਾਭ ਮਿਲਣਾ ਚਾਹੀਦਾ ਹੈ, ਜੋ ਫੌਜ ਦੇ ਨਿਯਮਤ ਜਵਾਨਾਂ ਦੇ ਪਰਿਵਾਰਾਂ ਨੂੰ ਮਿਲਦਾ ਹੈ। ਮੌਜੂਦਾ ਵਿਵਸਥਾਵਾਂ ਤਹਿਤ ਸਰਵਉੱਚ ਕੁਰਬਾਨੀ ਦੇਣ ਵਾਲੇ ਅਗਨੀਵੀਰਾਂ ਦੇ ਪਰਿਵਾਰ ਪੈਨਸ਼ਨ ਵਰਗੇ ਨਿਯਮਤ ਲਾਭਾਂ ਦੇ ਯੋਗ ਨਹੀਂ ਹਨ।

ਰੱਖਿਆ ਮਾਮਲਿਆਂ ਦੀ ਸੰਸਦੀ ਸਥਾਈ ਕਮੇਟੀ ਨੇ ਆਪਣੀ ਰਿਪੋਰਟ 'ਚ ਕਿਹਾ ਕਿ ਪਰਿਵਾਰਕ ਮੈਂਬਰਾਂ ਜਾਂ ਰਿਸ਼ਤੇਦਾਰਾਂ ਦੀ ਸਥਿਤੀ ਨੂੰ ਧਿਆਨ 'ਚ ਰੱਖਦੇ ਹੋਏ ਕਮੇਟੀ ਚਾਹੁੰਦੀ ਹੈ ਕਿ ਅਗਨੀਵੀਰਾਂ ਦੀ ਕੁਰਬਾਨੀ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਹੀ ਲਾਭ ਦਿੱਤੇ ਜਾਣ ਜੋ ਇਕ ਆਮ ਫੌਜੀ ਦੇ ਪਰਿਵਾਰ ਨੂੰ ਦਿੱਤੇ ਜਾਂਦੇ ਹਨ। '' 

ਜੂਨ 2022 'ਚ ਸਰਕਾਰ ਨੇ ਤਿੰਨਾਂ ਸੈਨਾਵਾਂ 'ਚ ਕਰਮਚਾਰੀਆਂ ਦੀ ਥੋੜ੍ਹੀ ਮਿਆਦ ਦੀ ਭਰਤੀ ਲਈ 'ਅਗਨੀਪਥ' ਭਰਤੀ ਯੋਜਨਾ ਸ਼ੁਰੂ ਕੀਤੀ ਸੀ। ਇਸ ਵਿੱਚ ਸਾਢੇ 17 ਸਾਲ ਤੋਂ 21 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਚਾਰ ਸਾਲਾਂ ਲਈ ਭਰਤੀ ਕਰਨ ਦਾ ਪ੍ਰਬੰਧ ਹੈ। ਇਨ੍ਹਾਂ 'ਚੋਂ 25 ਫ਼ੀਸਦੀ ਕਰਮਚਾਰੀਆਂ ਨੂੰ 15 ਸਾਲ ਦੀ ਹੋਰ ਮਿਆਦ ਲਈ ਬਰਕਰਾਰ ਰੱਖਣ ਦਾ ਪ੍ਰਬੰਧ ਹੈ। ਇਨ੍ਹਾਂ ਕਰਮਚਾਰੀਆਂ ਨੂੰ 'ਅਗਨੀਵੀਰ' ਕਿਹਾ ਜਾਂਦਾ ਹੈ।

ਇਹ ਵੀ ਪੜ੍ਹੋ: Hisar News: ਹਿਸਾਰ 'ਚ ਸਾਬਕਾ ਮੇਅਰ ਦੇ ਸਫਾਈ ਕਰਮਚਾਰੀ ਚਾਕੂ ਨਾਲ ਹਮਲਾ 

ਕਮੇਟੀ ਨੇ ਡਿਊਟੀ ਦੌਰਾਨ ਸ਼ਹੀਦ ਹੋਣ ਵਾਲੇ ਸੈਨਿਕਾਂ ਦੇ ਪਰਿਵਾਰਾਂ ਨੂੰ ਹਰੇਕ ਸ਼੍ਰੇਣੀ ਵਿਚ ਐਕਸਗ੍ਰੇਸ਼ੀਆ ਰਾਸ਼ੀ ਵਧਾ ਕੇ 10 ਲੱਖ ਰੁਪਏ ਕਰਨ ਦੀ ਸਿਫਾਰਸ਼ ਕੀਤੀ ਹੈ। ਰੱਖਿਆ ਮੰਤਰਾਲੇ ਵੱਲੋਂ ਕਮੇਟੀ ਨੂੰ ਦੱਸਿਆ ਗਿਆ ਕਿ ਕਿਸੇ ਸੈਨਿਕ ਦੀ ਮੌਤ ਦੀਆਂ ਵੱਖ-ਵੱਖ ਸ਼੍ਰੇਣੀਆਂ ਲਈ ਐਕਸਗ੍ਰੇਸ਼ੀਆ ਰਾਸ਼ੀ ਵੱਖ-ਵੱਖ ਹੁੰਦੀ ਹੈ।
ਡਿਊਟੀ ਨਿਭਾਉਂਦੇ ਸਮੇਂ ਅਤਿਵਾਦੀਆਂ/ਸਮਾਜ ਵਿਰੋਧੀ ਅਨਸਰਾਂ ਵੱਲੋਂ ਹਾਦਸਿਆਂ ਜਾਂ ਹਿੰਸਾ ਕਾਰਨ ਹੋਈ ਮੌਤ ਦੀ ਸੂਰਤ ਵਿੱਚ, 1000/- ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਰਹੱਦੀ ਝੜਪਾਂ ਵਿਚ ਮੌਤ ਅਤੇ ਅਤਿਵਾਦੀਆਂ, ਕੱਟੜਪੰਥੀਆਂ, ਸਮੁੰਦਰੀ ਡਾਕੂਆਂ ਆਦਿ ਵਿਰੁੱਧ ਕਾਰਵਾਈ ਦੇ ਮਾਮਲੇ ਵਿਚ 35 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਜੰਗ 'ਚ ਦੁਸ਼ਮਣ ਦੀ ਕਾਰਵਾਈ ਦੌਰਾਨ ਮੌਤ ਹੋਣ 'ਤੇ 45 ਲੱਖ ਰੁਪਏ ਦੀ ਰਾਸ਼ੀ ਮੁਆਵਜ਼ੇ ਵਜੋਂ ਦਿੱਤੀ ਜਾਂਦੀ ਹੈ।

ਕਮੇਟੀ ਦੁਹਰਾਉਣਾ ਚਾਹੁੰਦੀ ਹੈ ਕਿ ਸਰਕਾਰ ਨੂੰ ਉਪਰੋਕਤ ਸ਼੍ਰੇਣੀਆਂ ਵਿਚੋਂ ਹਰੇਕ ਵਿਚ ਐਕਸਗ੍ਰੇਸ਼ੀਆ ਰਾਸ਼ੀ ਵਧਾ ਕੇ 10 ਲੱਖ ਰੁਪਏ ਕਰਨ 'ਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ। ਕਿਸੇ ਵੀ ਸ਼੍ਰੇਣੀ ਤਹਿਤ ਘੱਟੋ ਘੱਟ ਰਕਮ 35 ਲੱਖ ਰੁਪਏ ਅਤੇ ਵੱਧ ਤੋਂ ਵੱਧ 55 ਲੱਖ ਰੁਪਏ ਹੋਵੇਗੀ। ''

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

SHARE ARTICLE

ਏਜੰਸੀ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement