ਖ਼ਬਰਾਂ |

ਤਾਜ਼ਾ |

Hisar News: ਹਿਸਾਰ 'ਚ ਸਾਬਕਾ ਮੇਅਰ ਦੇ ਸਫਾਈ ਕਰਮਚਾਰੀ ਚਾਕੂ ਨਾਲ ਹਮਲਾ
Published : Feb 10, 2024, 11:44 am IST
Updated : Feb 10, 2024, 11:44 am IST
SHARE ARTICLE
Ex-Mayor's cleaner attacked with knife in Hisar news in punjabi
Ex-Mayor's cleaner attacked with knife in Hisar news in punjabi

Hisar News: ਮ੍ਰਿਤਕ ਦੀ ਪਛਾਣ ਉੱਤਰ ਪ੍ਰਦੇਸ਼ ਦੇ ਪੁਟਨ ਦੇ ਰਹਿਣ ਵਾਲੇ ਵਜੋਂ ਹੋਈ

Ex-Mayor's cleaner attacked with knife in Hisar news in punjabi: ਹਿਸਾਰ ਦੇ ਜਿੰਦਲ ਚੌਕ ਨੇੜੇ ਸਾਬਕਾ ਮੇਅਰ ਸ਼ਕੁੰਤਲਾ ਰਾਜਲੀਵਾਲ ਦੇ 22 ਸਾਲਾ ਸਫਾਈ ਕਰਮਚਾਰੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿਤੀ ਗਈ। ਘਟਨਾ ਦੇਰ ਰਾਤ ਵਾਪਰੀ। ਮ੍ਰਿਤਕ ਦੀ ਪਛਾਣ ਉੱਤਰ ਪ੍ਰਦੇਸ਼ ਦੇ ਪੁਟਨ ਦੇ ਰਹਿਣ ਵਾਲੇ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਸਾਬਕਾ ਮੇਅਰ ਨੇ ਸਫਾਈ ਕਰਮਚਾਰੀ ਪੁਤਨ ਨੂੰ ਕਿਸੇ ਬਹਾਨੇ ਬੁਲਾਇਆ। ਇਸ ਤੋਂ ਬਾਅਦ ਸਫਾਈ ਕਰਮਚਾਰੀ 'ਤੇ ਤਿੰਨ ਤੋਂ ਚਾਰ ਨੌਜਵਾਨਾਂ ਨੇ ਚਾਕੂ ਨਾਲ ਹਮਲਾ ਕਰ ਦਿਤਾ।

ਇਹ ਵੀ ਪੜ੍ਹੋ: Supreme Court: SC ਨੇ ਬਲਾਤਕਾਰ ਦੇ ਮਾਮਲੇ 'ਚ ਆਈਏਐਫ ਅਧਿਕਾਰੀ ਨੂੰ ਗ੍ਰਿਫਤਾਰੀ ਤੋਂ ਪਹਿਲਾਂ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ

ਇਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਏ। ਜ਼ਖ਼ਮੀ ਨੌਜਵਾਨ ਨੂੰ ਉਸ ਦੇ ਦੋਸਤਾਂ ਨੇ ਹਸਪਤਾਲ ਦਾਖ਼ਲ ਕਰਵਾਇਆ। ਜਿਥੇ ਇਲਾਜ ਦੌਰਾਨ ਸਫਾਈ ਕਰਮਚਾਰੀ ਦੀ ਮੌਤ ਹੋ ਗਈ। ਸ਼ਕੁੰਤਲਾ ਰਾਜਲੀਵਾਲ ਕੌਂਸਲਰਾਂ ਦੁਆਰਾ ਚੁਣੀ ਗਈ ਹਿਸਾਰ ਦੀ ਪਹਿਲੀ ਮਹਿਲਾ ਮੇਅਰ ਸੀ।
ਪੁਲਿਸ ਮੁਤਾਬਕ ਹਿਸਾਰ ਦੀ ਸਾਬਕਾ ਮੇਅਰ ਸ਼ਕੁੰਤਲਾ ਰਾਜਲੀਵਾਲ ਦੇ ਸਫ਼ਾਈ ਕਰਮਚਾਰੀ ਪੁਤਨ ਨੂੰ ਦੇਰ ਰਾਤ ਜਿੰਦਲ ਚੌਕ ਨੇੜੇ ਕਿਸੇ ਬਹਾਨੇ ਬੁਲਾਇਆ ਗਿਆ ਅਤੇ ਇਸ ਦੌਰਾਨ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ। ਝਗੜਾ ਕਰਨ ਵਾਲੇ ਤਿੰਨ ਤੋਂ ਚਾਰ ਨੌਜਵਾਨ ਦੱਸੇ ਜਾਂਦੇ ਹਨ। ਲੜਾਈ ਦੌਰਾਨ ਪੁਤਨ 'ਤੇ ਚਾਕੂ ਨਾਲ ਹਮਲਾ ਕੀਤਾ ਜਾਂਦਾ ਹੈ ਅਤੇ ਇਸ ਤੋਂ ਬਾਅਦ ਹਮਲਾਵਰ ਉਥੋਂ ਭੱਜ ਗਏ। 

ਇਹ ਵੀ ਪੜ੍ਹੋ: Farmer Protest News: ਕਿਸਾਨਾਂ ਦੀ ਦਿੱਲੀ ਕੂਚ, ਅੰਬਾਲਾ 'ਚ ਧਾਰਾ 144 ਲਾਗੂ, ਵੱਡੀ ਗਿਣਤੀ ਵਿਚ ਪੁਲਿਸ ਤਾਇਨਾਤ 

ਚਾਕੂ ਮਾਰਨ ਤੋਂ ਬਾਅਦ ਪੁਤਨ ਜ਼ਮੀਨ 'ਤੇ ਡਿੱਗ ਪਿਆ ਅਤੇ ਉਸ ਨੂੰ ਮੋਟਰਸਾਈਕਲ 'ਤੇ ਜਿੰਦਲ ਚੌਕ ਨੇੜੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ ਅਤੇ ਅੱਜ ਸਿਵਲ ਹਸਪਤਾਲ 'ਚ ਪੋਸਟਮਾਰਟਮ ਕਰਵਾਇਆ ਜਾਵੇਗਾ। ਥਾਣਾ ਅਰਬਨ ਸਟੇਟ ਦੀ ਪੁਲਿਸ ਨੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿਤੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Ex-Mayor's cleaner attacked with knife in Hisar news in punjabi, stay tuned to Rozana Spokesman) 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement