
1984 ਵਿਚ ਹੋਏ ਲਾਸ ਏਂਜਲਸ ਵਿਚ ਹੋਏ ਓਲੰਪਿਕ ਵਿਚ...
ਨਵੀਂ ਦਿੱਲੀ: ਭਾਰਤੀ ਬੈਡਮਿੰਟਨ ਖਿਡਾਰੀ 24 ਸਾਲਾ ਪੀਵੀ ਸਿੰਧੂ ਨੂੰ ਇਸ ਵਾਰ ਦੀ ‘ਬੀਬੀਸੀ ਇੰਡੀਅਨ ਸਪੋਰਟਸਵੁਮੈਨ ਆਫ ਦਾ ਈਅਰ 2019’ ਚੁਣਿਆ ਗਿਆ ਹੈ। ਪੀਵੀ ਸਿੰਧੂ ਨੂੰ ਇਹ ਸਨਮਾਨ ਦੁਨੀਆਭਰ ਦੇ ਪ੍ਰਸ਼ੰਸਕਾਂ ਦੁਆਰਾ ਸਭ ਤੋਂ ਵਧ ਵੋਟਿੰਗ ਮਿਲਣ ਕਾਰਨ ਦਿੱਤਾ ਗਿਆ ਹੈ। ਸਿੰਧੂ ਦੀ ਚੋਣ ਪੰਜ ਮੁਕਾਬਲੇਬਾਜ਼ਾਂ ਵਿਚੋਂ ਕੀਤੀ ਗਈ ਹੈ।
PV Sindhu
ਬੀਬੀਸੀ ਇੰਡੀਅਨ ਸਪੋਰਟਸਵੁਮੈਨ ਆਫ ਦਾ ਈਅਰ ਦਾ ਸਾਮਾਨ ਲੈ ਕੇ ਸਿੰਧੂ ਨੇ ਕਿਹਾ ਕਿ ਉਹ ਬੀਬੀਸੀ ਇੰਡੀਅਨ ਸਪੋਰਟਸਵੁਮੈਨ ਆਫ ਦਾ ਈਅਰ ਟੀਮ ਦਾ ਧੰਨਵਾਦ ਕਰਦੀ ਹੈ। ਉਸ ਨੂੰ ਇੰਨਾ ਸਨਮਾਨ ਮਿਲਿਆ ਹੈ ਕਿ ਇਸ ਲਈ ਉਹ ਬਹੁਤ ਖੁਸ਼ ਹੈ ਅਤੇ ਉਸ ਨੂੰ ਅਵਾਰਡ ਜਿੱਤ ਕੇ ਵੀ ਬਹੁਤ ਖੁਸ਼ੀ ਹੋਈ ਹੈ। ਉਹ ਬੀਬੀਸੀ ਇੰਡੀਆ ਦੀ ਇਸ ਪਹਿਲ ਲਈ ਅਤੇ ਉਹਨਾਂ ਦੇ ਸਾਰੇ ਚਹੇਤਿਆਂ ਦਾ ਵੀ ਧੰਨਵਾਦ ਕਰਨਾ ਚਾਹੁੰਦੀ ਹੈ।
PV Sindhu
ਉਸ ਨੇ ਅੱਗੇ ਕਿਹਾ ਕਿ ਉਹ ਫੈਂਨਸ ਦਾ ਧੰਨਵਾਦ ਕਰਨਾ ਚਾਹੁੰਦੀ ਹੈ ਕਿ ਉਹਨਾਂ ਨੇ ਉਸ ਨੂੰ ਹਮੇਸ਼ਾ ਵੋਟ ਕੀਤਾ ਹੈ। ਅਜਿਹੀ ਪਹਿਲ ਉਹਨਾਂ ਨੂੰ ਹੋਰ ਅੱਗੇ ਆਉਣ ਲਈ ਪ੍ਰੇਰਿਤ ਕਰਦੀ ਹੈ ਅਤੇ ਹੋਰ ਬਿਹਤਰ ਕਰਨ ਲਈ ਉਤਸ਼ਾਹਿਤ ਵੀ ਕਰਦੀ ਹੈ। ਉਹਨਾਂ ਨੇ ਔਰਤਾਂ ਨੂੰ ਇਹੀ ਸਲਾਹ ਦਿੱਤੀ ਕਿ ਹਮੇਸ਼ਾ ਅਪਣੇ ਆਪ ਤੇ ਵਿਸ਼ਵਾਸ ਰੱਖ ਕੇ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ। ਉਸ ਨੂੰ ਵਿਸ਼ਵਾਸ ਹੈ ਕਿ ਜਲਦ ਹੀ ਹੋਰ ਔਰਤਾਂ ਮੁਕਾਬਲੇ ਜਿੱਤਣਗੀਆਂ।
PV Sindhu
ਹੁਣ ਤਕ ਪੰਜ ਵਾਰ ਵਰਲਡ ਚੈਂਪੀਅਨਸ਼ਿਪ ਮੈਡਲ ਅਪਣੇ ਨਾਮ ਕਰ ਚੁੱਕੀ ਸਿੰਧੂ ਦੇਸ਼ ਦੀ ਪਹਿਲੀ ਬੈਡਮਿੰਟਨ ਖਿਡਾਰੀ ਹੈ ਜਿਹਨਾਂ ਨੇ ਸਿੰਗਲਸ ਖੇਡ ਕੇ ਓਲੰਪਿਕ ਵਿਚ ਜਿੱਤ ਹਾਸਲ ਕੀਤੀ ਹੈ। ਪਿਛਲੇ ਸਾਲ ਪੀਵੀ ਸਿੰਧੂ ਨੇ ਸਵਿਟਜ਼ਰਲੈਂਡ ਵਿਚ ਬੈਡਮਿੰਟਨ ਵਰਲਡ ਚੈਂਪੀਅਨਸ਼ਿਪ ਵੀ ਜਿੱਤੀ ਸੀ ਅਤੇ ਅਜਿਹਾ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣੀ ਸੀ।
PV Sindhu
ਇਸ ਮੌਕੇ ਐਥਲੀਟ ਅਤੇ ਭਾਰਤ ਵਿਚ ਉਡਨ ਪਰੀ ਦੇ ਨਾਮ ਨਾਲ ਪਹਿਚਾਣ ਕਾਇਮ ਕਰਨ ਵਾਲੀ ਪ੍ਰਸਿੱਧ ਪੀਟੀ ਉਸ਼ਾ ਨੂੰ ਭਾਰਤ ਵਿਚ ਮਹਿਲਾ ਖੇਡਾਂ ਵਿਚ ਅਹਿਮ ਯੋਗਦਾਨ ਲਈ ਲਾਈਫ ਟਾਇਮ ਅਚੀਵਮੈਂਟ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਪੀਟ ਉਸ਼ਾ ਨੇ ਕਿਹਾ ਕਿ ਜਦੋਂ ਉਹਨਾਂ ਨੇ ਅਪਣਾ ਕਰੀਅਰ ਸ਼ੁਰੂ ਕੀਤਾ ਸੀ ਤਾਂ ਉਹਨਾਂ ਕੋਲ ਸੁਵਿਧਾਵਾਂ ਨਹੀਂ ਸਨ ਉਹ ਰੇਲਵੇ ਟ੍ਰੈਕ ਅਤੇ ਸਮੁੰਦਰ ਦੇ ਬੀਚ ਤੇ ਪ੍ਰੈਕਟਿਸ ਕਰਦੀ ਸੀ।
PV Sindhu
ਉਹਨਾਂ ਅੱਗੇ ਕਿਹਾ ਕਿ ਪਰ ਹੁਣ ਉਹਨਾਂ ਦੇ ਸਮੇਂ ਅਤੇ ਹਾਲਾਤਾਂ ਵਿਚ ਬਹੁਤ ਬਦਲਾਅ ਆ ਚੁੱਕਿਆ ਹੈ। ਉਹ ਇਸ ਸ਼ੁਰੂਆਤ ਤੋਂ ਬਹੁਤ ਖੁਸ਼ ਹੈ। ਪੀਟੀ ਉਸ਼ਾ ਨੇ ਅਪਣੀ ਜ਼ਿੰਦਗੀ ਵਿਚ ਵੱਡੀਆਂ-ਵੱਡੀਆਂ ਚੁਣੌਤੀਆਂ ਨੂੰ ਪਾਰ ਕੀਤਾ ਹੈ। ਪੀਟੀ ਉਸ਼ਾ ਨੇ ਅਪਣੇ ਕਰੀਅਰ ਵਿਚ 100 ਤੋਂ ਵਧ ਅੰਤਰਰਾਸ਼ਟਰੀ ਮੈਡਲ ਜਿੱਤੇ ਸਨ। ਇੰਡੀਅਨ ਓਲੰਪਿਕ ਐਸੋਸੀਏਸ਼ਨ ਨੇ ਉਹਨਾਂ ਨੂੰ ਸਦੀ ਦੀ ਬੈਸਟ ਸਪੋਰਟਸ ਵੁਮੈਨ ਦਾ ਸਨਮਾਨ ਦਿੱਤਾ ਹੈ।
1984 ਵਿਚ ਹੋਏ ਲਾਸ ਏਂਜਲਸ ਵਿਚ ਹੋਏ ਓਲੰਪਿਕ ਵਿਚ ਉਹ ਬਹੁਤ ਕਰੀਬੀ ਪ੍ਰਤੀਯੋਗਤਾ ਵਿਚ ਹਾਰ ਗਈ ਸੀ। 400 ਮਹਿਲਾ ਰੁਕਾਵਟਾਂ ਦੇ ਚਲਦੇ ਉਹ ਕਾਂਸੀ ਤਮਗੇ ਲੈਣ ਤੋਂ ਖੁੰਝ ਗਈ ਸੀ। ਬੀਬੀਸੀ ਦੁਆਰਾ ਇਸ ਪ੍ਰੋਗਰਾਮ ਵਿਚ ਕਈ ਦਿੱਗਜ਼ ਲੋਕ, ਖਿਡਾਰੀ, ਪੱਤਰਕਾਰ ਅਤੇ ਪਣਵੱਤੇ ਸੱਜਣ ਮੌਜੂਦ ਸਨ। ਕੇਂਦਰੀ ਖੇਡ ਰਾਜ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਭਾਰਤ ਵਿਚ ਸਪੋਰਟਸ ਕਲਚਰ ਵਿਕਸਿਤ ਨਹੀਂ ਹੋ ਸਕਿਆ।
PV Sindhu
ਉਹ ਇਸ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਚਾਹੁੰਦੇ ਹਨ ਕਿ ਭਾਰਤ ਖੇਡ ਦਾ ਪਾਵਰ ਹਾਉਸ ਬਣੇ। ਉਹ ਚਾਹੁੰਦੇ ਹਨ ਕਿ ਨੌਜਵਾਨ ਖੇਡ ਨੂੰ ਕਰੀਅਰ ਦੇ ਰੂਪ ਵਿਚ ਅੱਗੇ ਵਧਾਉਣ ਅਤੇ ਖਿਡਾਰੀਆਂ ਦਾ ਆਦਰ ਕੀਤਾ ਜਾਵੇ। ਇਸ ਲਈ ਉਹ ਖਿਡਾਰੀਆਂ ਲਈ ਜਿਹਨਾਂ ਨੇ ਦੇਸ਼ ਲਈ ਮੈਡਲ ਜਿੱਤਿਆ ਹੈ ਉਹਨਾਂ ਨੂੰ ਪੈਨਸ਼ਨ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਖੇਡ ਦੀ ਪ੍ਰਗਤੀ ਹੋਵੇਗੀ ਤਾਂ ਭਾਰਤ ਦੀ ਪ੍ਰਗਤੀ ਹੋਵੇਗੀ।
ਖੇਡਾਂ ਨਾਲ ਜੁੜੀਆਂ ਔਰਤਾਂ ਨੂੰ ਸਨਮਾਨਿਤ ਕਰਨਾ ਕ ਚੰਗੀ ਪਹਿਲ ਹੈ। ਵਿਸ਼ਵ ਵਿਚ ਬੀਬੀਸੀ ਦੀ ਪਹਿਚਾਣ ਹੈ। ਉਹਨਾਂ ਨੂੰ ਉਮੀਦ ਹੈ ਕਿ ਇਸ ਦਾ ਚੰਗਾ ਪ੍ਰਭਾਵ ਪਵੇਗਾ। ਇਸ ਮੌਕੇ ਬੀਬੀਸੀ ਦੇ ਡਾਇਰੈਕਟਰ ਜਨਰਲ ਟੋਨੀ ਹਾਲ ਨੇ ਕਿਹਾ ਕਿ ਅੱਜ ਬੀਬੀਸੀ ਵਾਅਦਾ ਕਰਦਾ ਹੈ ਕਿ ਬੀਬੀਸੀ ਖੇਡਾਂ ਵਿਚ ਭਾਰਤੀ ਔਰਤ ਖਿਡਾਰੀਆਂ ਦੀ ਗੱਲ ਕਰੇਗਾ ਅਤੇ ਉਹਨਾਂ ਦੇ ਮੁੱਦੇ ਵੀ ਚੁੱਕੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।