ਟਰੰਪ ਨੇ ਇਨ੍ਹਾਂ 2 ਭਾਰਤੀ ਕ੍ਰਿਕਟਰਾਂ ਨੂੰ ਦੱਸਿਆ ਮਹਾਨ, ਗੁੰਜਣ ਲੱਗਾ ਇਸ ਖਿਡਾਰੀ ਦਾ ਨਾਮ
Published : Feb 24, 2020, 5:11 pm IST
Updated : Feb 24, 2020, 5:50 pm IST
SHARE ARTICLE
Trump
Trump

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅੱਜ ਦੋ ਦਿਨਾਂ ਦੌਰੇ ‘ਤੇ ਭਾਰਤ ਆਏ...

ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅੱਜ ਦੋ ਦਿਨਾਂ ਦੌਰੇ ‘ਤੇ ਭਾਰਤ ਆਏ ਹਨ। ਭਾਰਤ ਦੌਰੇ ‘ਤੇ ਮੋਟੇਰਾ ਸਟੇਡੀਅਮ ਆਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਕ੍ਰਿਕਟ ਦੇ ਵੱਡੇ ਪ੍ਰਸ਼ੰਸਕ ਹਨ। ਇਸਦਾ ਅੰਦਾਜਾ ਮੋਟੇਰਾ ਸਟੇਡੀਅਮ ਵਿੱਚ ਟਰੰਪ ਦੇ ਦਿੱਤੇ ਗਏ ਭਾਸ਼ਣ ਤੋਂ ਲਗਾਇਆ ਜਾ ਸਕਦਾ ਹੈ।

KohliKohli

ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ  ਅਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਵੀ ਜਿਕਰ ਕੀਤਾ ਹੈ। ਡੋਨਾਲਡ ਟਰੰਪ ਨੇ ਆਪਣੇ ਸੰਬੋਧਨ ਵਿੱਚ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੂੰ ਭਾਰਤ ਦਾ ਮਾਣ ਦੱਸਿਆ। ਟਰੰਪ ਦਾ ਮੰਨਣਾ ਹੈ ਕਿ ਭਾਰਤ ਖ਼ੁਸ਼ਕਿਸਮਤ ਹੈ ਕਿ ਉਨ੍ਹਾਂ ਦੇ ਦੇਸ਼ ‘ਚ ਸਚਿਨ ਅਤੇ ਵਿਰਾਟ ਕੋਹਲੀ ਵਰਗੇ ਕ੍ਰਿਕਟਰ ਪੈਦਾ ਹੋਏ ਹਨ।

Sachin Tendulkar Sachin Tendulkar

ਡੋਨਲਡ ਟਰੰਪ ਨੇ ਗੁਜਰਾਤ  ਦੇ ਅਹਿਮਦਾਬਾਦ ਸਥਿਤ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕੇਟ ਸਟੇਡੀਅਮ ਵਿੱਚ ਸੰਬੋਧਨ ਕਰਦੇ ਹੋਏ ਕਿਹਾ, ਤੁਹਾਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਤੁਹਾਡੇ ਇੱਥੇ ਮਹਾਨ ਕਰਿਕਟਰ ਸਚਿਨ ਤੇਂਦੁਲਕਰ ਅਤੇ ਵਿਰਾਟ ਕੋਹਲੀ ਹਨ। ਟਰੰਪ ਨੇ ਜਿਵੇਂ ਹੀ ਵਿਰਾਟ ਕੋਹਲੀ ਅਤੇ ਸਚਿਨ ਦਾ ਨਾਮ ਲਿਆ ਲੱਖਾਂ ਲੋਕ ਖੁਸ਼ੀ ਦੇ ਮਾਰੇ ਝੂਮ ਉੱਠੇ ਅਤੇ ਸਚਿਨ-ਸਚਿਨ ਦੇ ਨਾਹਰੇ ਲਾਉਣ ਲੱਗੇ।

Donald TrumpDonald Trump

ਡੋਨਾਲਡ ਟਰੰਪ ਜਦੋਂ ਸਚਿਨ ਅਤੇ ਵਿਰਾਟ ਦੀ ਤਾਰੀਫ ਕਰ ਰਹੇ ਸਨ ਤਾਂ ਸਟੇਡੀਅਮ ਵਿੱਚ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਵੀ ਬੈਠੇ ਹੋਏ ਸਨ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਸ ਦੌਰਾਨ ਗੁਜਰਾਤ ਕ੍ਰਿਕੇਟ ਐਸੋਸੀਏਸ਼ਨ ਦਾ ਵੀ ਜ਼ਿਕਰ ਕੀਤਾ। ਟਰੰਪ ਨੇ ਕਿਹਾ ਕਿ ਉਹ ਗੁਜਰਾਤ ਕ੍ਰਿਕੇਟ ਐਸੋਸੀਏਸ਼ਨ ਦੇ ਅਹਿਸਾਨਮੰਦ ਹਨ ਕਿ ਇਨ੍ਹੇ ਘੱਟ ਸਮੇਂ ਵਿੱਚ ਉਨ੍ਹਾਂ ਨੇ ਸਰਦਾਰ ਪਟੇਲ ਸਟੇਡੀਅਮ ਵਿੱਚ ਇਸ ਪ੍ਰੋਗਰਾਮ ਦਾ ਇੰਤਜਾਮ ਕੀਤਾ।

Trump with IvankaTrump with Ivanka

ਦਰਅਸਲ ਸਰਦਾਰ ਪਟੇਲ ਸਟੇਡੀਅਮ ਦੁਨੀਆ ਦਾ ਸਭ ਤੋਂ ਵੱਡਾ ਸਟੇਡੀਅਮ ਹੈ। ਮੋਟੇਰਾ ਵਿੱਚ ਇਸਨੂੰ 700 ਕਰੋੜ ਦੀ ਲਾਗਤ ਨਾਲ ਬਣਾਇਆ ਗਿਆ ਹੈ। ਇਸ ਸਟੇਡੀਅਮ ਵਿੱਚ ਇਕੱਠੇ 1 ਲੱਖ 10 ਹਜਾਰ ਲੋਕ ਮੈਚ ਵੇਖ ਸਕਦੇ ਹਨ। ਇਹ ਆਸਟ੍ਰੇਲੀਆ ਦੇ ਮੇਲਬਰਨ ਕ੍ਰਿਕੇਟ ਸਟੇਡੀਅਮ ਤੋਂ ਵੀ ਵੱਡਾ ਹੈ ਜਿੱਥੇ 90 ਹਜਾਰ ਦਰਸ਼ਕ ਬੈਠ ਸਕਦੇ ਹਨ। ਮੋਟੇਰਾ ਸਟੇਡੀਅਮ ਸੀਟਾਂ ਨੂੰ ਇਸ ਹਿਸਾਬ ਨਾਲ ਬਣਾਇਆ ਗਿਆ ਹੈ ਕਿ ਹਰ ਐਂਗਲ ਨਾਲ ਮੈਦਾਨ ‘ਤੇ ਮੈਚ ਦਾ ਪੂਰਾ ਆਨੰਦ ਲਿਆ ਜਾ ਸਕੇ।

PM Narendra Modi and Donald TrumpPM Narendra Modi and Donald Trump

ਮੰਨਿਆ ਜਾ ਰਿਹਾ ਹੈ ਕਿ ਸਾਲ 2021 ਵਿੱਚ ਟੀਮ ਇੰਡੀਆ ਇਸ ਸਟੇਡੀਅਮ ਵਿੱਚ ਪਹਿਲਾ ਮੈਚ ਖੇਡ ਸਕਦੀ ਹੈ। ਸੂਤਰਾਂ ਦੇ ਮੁਤਾਬਕ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਦੀ ਪ੍ਰਧਾਨਤਾ ਵਿੱਚ ਹੋਈ ਬੈਠਕ ਵਿੱਚ ਇਹ ਫੈਸਲਾ ਲਿਆ ਗਿਆ ਕਿ 2021 ਵਿੱਚ ਇੰਗਲੈਡ ਦੇ ਖਿਲਾਫ ਟੈਸਟ ਸੀਰੀਜ ਵਿੱਚ ਭਾਰਤੀ ਟੀਮ ਸਰਦਾਰ ਪਟੇਲ ਸਟੇਡੀਅਮ ਵਿੱਚ ਡੇ - ਨਾਇਟ ਟੈਸਟ ਖੇਡੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM
Advertisement