Haryana News: ਸ਼ਰਾਬ ਕਾਰੋਬਾਰੀ ਦੀ ਗੋਲੀ ਮਾਰ ਕੇ ਹੱਤਿਆ, ਢਾਬੇ 'ਤੇ ਬਦਮਾਸ਼ਾਂ ਨੇ ਕਰੀਬ 30 ਰਾਊਂਡ ਕੀਤੇ ਫਾਇਰ
Published : Mar 10, 2024, 1:22 pm IST
Updated : Mar 10, 2024, 1:22 pm IST
SHARE ARTICLE
Liquor businessman shot dead Haryana News in punjabi
Liquor businessman shot dead Haryana News in punjabi

Haryana News: ਬਦਮਾਸ਼ਾਂ ਨੇ ਨੌਜਵਾਨ ਦਾ ਕਤਲ ਕਰਨ ਤੋਂ ਪਹਿਲਾਂ ਢਾਬੇ ਦੀ ਵੀ ਕੀਤੀ ਭੰਨਤੋੜ

Liquor businessman shot dead Haryana News in punjabi : ਹਰਿਆਣਾ ਦੇ ਸੋਨੀਪਤ ਵਿਚ ਐਤਵਾਰ ਸਵੇਰੇ ਇਕ ਸ਼ਰਾਬ ਕਾਰੋਬਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਗਈ। ਮੁਰਥਲ ਦੇ ਗੁਲਸ਼ਨ ਢਾਬੇ 'ਤੇ ਬਦਮਾਸ਼ਾਂ ਨੇ ਕਰੀਬ 30 ਰਾਊਂਡ ਫਾਇਰ ਕੀਤੇ। ਜਿਸ 'ਚ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ।

ਇਹ ਵੀ ਪੜ੍ਹੋ: UP Jaunpur Accident News: ਵਿਆਹ ਲਈ ਕੁੜੀ ਵੇਖਣ ਜਾ ਰਹੇ ਪਰਿਵਾਰ ਦੀ ਟਰੱਕ ਨਾਲ ਟਕਰਾਈ ਕਾਰ, ਪਿਓ-ਪੁੱਤ ਸਣੇ 7 ਲੋਕਾਂ ਦੀ ਮੌਤ

ਮ੍ਰਿਤਕ ਦੀ ਪਛਾਣ ਗੋਹਾਨਾ ਖੇਤਰ ਦੇ ਪਿੰਡ ਸਰਗਥਲ ਵਾਸੀ ਸੁੰਦਰ ਮਲਿਕ ਉਰਫ ਸੁੰਦਰਾ (36) ਵਜੋਂ ਹੋਈ ਹੈ। ਇਸ ਸਮੇਂ ਉਹ ਸੋਨੀਪਤ ਦੇ ਆਈਟੀਆਈ ਚੌਕ ਨੇੜੇ ਰਹਿ ਰਿਹਾ ਸੀ। ਉਹ ਨੀਤੂ ਡਬੋਡੀਆ ਗੈਂਗ ਦਾ ਸ਼ਾਰਪ ਸ਼ੂਟਰ ਸੀ। ਹਾਲਾਂਕਿ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

ਇਹ ਵੀ ਪੜ੍ਹੋ: Patiala News: ਨਸ਼ੇ ਨੇ ਇਕ ਹੋਰ ਘਰ ਵਿਛਾਏ ਸੱਥਰ. ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਗਈ ਜਾਨ 

ਘਟਨਾ ਸਵੇਰੇ ਸਾਢੇ ਅੱਠ ਵਜੇ ਦੇ ਕਰੀਬ ਵਾਪਰੀ। ਬਦਮਾਸ਼ਾਂ ਨੇ ਨੌਜਵਾਨ ਦਾ ਕਤਲ ਕਰਨ ਤੋਂ ਪਹਿਲਾਂ ਢਾਬੇ ਦੀ ਭੰਨਤੋੜ ਵੀ ਕੀਤੀ। ਢਾਬਾ ਮਾਲਕ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਜਿਸ ਤੋਂ ਬਾਅਦ ਏਸੀਪੀ ਸੰਦੀਪ ਧਨਖੜ ਅਤੇ ਮੁਰਥਲ ਥਾਣਾ ਇੰਚਾਰਜ ਜਸਪਾਲ ਸਿੰਘ ਮੌਕੇ 'ਤੇ ਪਹੁੰਚੇ। ਬਦਮਾਸ਼ਾਂ ਨੇ ਸ਼ਰਾਬ ਕਾਰੋਬਾਰੀ ਦੀ ਕਾਲੇ ਰੰਗ ਦੀ ਸਕਾਰਪੀਓ ਕਾਰ 'ਤੇ ਵੀ ਫਾਇਰਿੰਗ ਕੀਤੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from Youth died due to drug overdose patiala news in punjabi, stay tuned to Rozana Spokesman)

ਏਸੀਪੀ ਗੌਰਵ ਰਾਜਪੁਰੋਹਿਤ ਨੇ ਦੱਸਿਆ ਕਿ ਮੁਲਜ਼ਮਾਂ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ ਹੈ। ਗੋਲੀ ਚਲਾਉਣ ਵਾਲੇ 2 ਤੋਂ 3 ਵਿਅਕਤੀ ਸਨ। ਮੁਲਜ਼ਮ ਕਾਰ ਵਿਚ ਫਰਾਰ ਹੋ ਗਏ। ਟੋਲ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਨੂੰ ਫੜਨ ਲਈ 7 ਤੋਂ 8 ਟੀਮਾਂ ਲੱਗੀਆਂ ਹੋਈਆਂ ਹਨ। ਮ੍ਰਿਤਕ ਦੇ ਗੈਂਗ ਸਬੰਧਾਂ ਅਤੇ ਅਪਰਾਧਿਕ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement