
ਇਕ ਡਾਕਟਰ ਨੂੰ ਮੱਛਰਾਂ ਦੇ ਕੱਟਣ ਦੀ ਸ਼ਿਕਾਇਤ ਕਰਨੀ ਮਹਿੰਗੀ ਪੈ ਗਈ। ਇਹ ਮਾਮਲਾ ਇੰਡੀਗੋ ਏਅਰ ਲਾਈਨ ਦੇ ਜਹਾਜ਼ 'ਚ ਵਾਪਰਿਆ ਜਿਥੇ ਇਕ ਡਾਕਟਰ...
ਲਖਨਊ : ਇਕ ਡਾਕਟਰ ਨੂੰ ਮੱਛਰਾਂ ਦੇ ਕੱਟਣ ਦੀ ਸ਼ਿਕਾਇਤ ਕਰਨੀ ਮਹਿੰਗੀ ਪੈ ਗਈ। ਇਹ ਮਾਮਲਾ ਇੰਡੀਗੋ ਏਅਰ ਲਾਈਨ ਦੇ ਜਹਾਜ਼ 'ਚ ਵਾਪਰਿਆ ਜਿਥੇ ਇਕ ਡਾਕਟਰ ਨੂੰ ਮੱਛਰ ਦੇ ਕੱਟਣ ਦੀ ਸ਼ਿਕਾਇਤ ਕਾਫ਼ੀ ਭਾਰੀ ਪੈ ਗਈ। ਜਿਸ ਦੇ ਚਲਦੇ ਉਸ ਨੂੰ ਜਹਾਜ਼ ਵਿਚੋਂ ਉਤਾਰ ਦਿਤਾ ਗਿਆ। ਪੀੜਤ ਡਾਕਟਰ ਨੇ ਇਸ ਦੀ ਸ਼ਿਕਾਇਤ ਏਅਰਪੋਰਟ ਪ੍ਰਸ਼ਾਸਨ ਦੇ ਨਾਲ ਪੁਲਿਸ ਨੂੰ ਕੀਤੀ ਹੈ। ਡਾਕਟਰ ਸੌਰਭ ਰਾਏ ਦਾ ਕਹਿਣਾ ਹੈ ਕਿ ਮੈਂ ਜਦੋਂ ਜਹਾਜ਼ 'ਚ ਚੜ੍ਹਿਆ ਤਾਂ ਉਸ 'ਚ ਬਹੁਤ ਸਾਰੇ ਮੱਛਰ ਸਨ।
indigo
ਅਜਿਹੇ 'ਚ ਮੈਂ ਇਸ ਦੀ ਸ਼ਿਕਾਇਤ ਉਥੇ ਮੌਜੂਦ ਏਅਰ ਹੋਸਟਸ ਨੂੰ ਕੀਤੀ। ਇਸ 'ਤੇ ਏਅਰ ਹੋਸਟਸ ਨੇ ਮੈਨੂੰ ਕਿਹਾ ਕਿ ਹੁਣ ਤੁਹਾਡੇ ਨਾਲ ਕੋਈ ਸੀਨੀਅਰ ਗੱਲ ਕਰੇਗਾ।ਅਜਿਹੇ 'ਚ ਜਦੋਂ ਕੋਈ ਸੀਨੀਅਰ ਨਹੀਂ ਆਇਆ ਅਤੇ ਜਹਾਜ਼ ਦਾ ਦਰਵਾਜ਼ਾ ਬੰਦ ਕੀਤਾ ਜਾਣ ਲੱਗਾ ਤਾਂ ਮੈਂ ਯਾਤਰੀਆਂ ਦੀ ਸਿਹਤ ਨੂੰ ਦੇਖਦੇ ਹੋਏ ਇਸ ਦਾ ਵਿਰੋਧ ਕੀਤਾ। ਇਸ ਦੌਰਾਨ ਮੇਰੇ ਨਾਲ ਗ਼ਲਤ ਵਿਵਹਾਰ ਕਰਦੇ ਹੋਏ ਕਿਹਾ ਗਿਆ ਕਿ ਲਖਨਊ 'ਚ ਤਾਂ ਮੱਛਰ ਸਮਾਨ ਗੱਲ ਹੈ। ਹਿੰਦੁਸਤਾਨ ਛੱਡ ਕੇ ਚਲੇ ਜਾਉ। ਇੰਨਾ ਹੀ ਨਹੀਂ ਮੈਨੂੰ ਅਤਿਵਾਦੀ ਕਹਿੰਦੇ ਹੋਏ ਸਿਕਉਰਿਟੀ ਦੇ ਬਲ 'ਤੇ ਜਹਾਜ਼ ਤੋਂ ਹੇਠਾਂ ਉਤਾਰ ਦਿਤਾ ਗਿਆ।
indigo
ਇਸ ਦੇ ਇਲਾਵਾ ਮੈਨੂੰ ਇੰਡੀਗੋ ਵਲੋਂ ਮੁਆਫੀ ਮੰਗਣ ਲਈ ਦਬਾਅ ਬਣਾਇਆ ਗਿਆ ਕਿ ਮੇਰੇ ਕਾਰਨ ਫਲਾਇਟ ਲੇਟ ਹੋਈ ਹੈ।ਇਸ ਮਾਮਲੇ 'ਚ ਏਅਰ ਲਾਈਨ ਦਾ ਕਹਿਣਾ ਹੈ ਕਿ ਡਾ.ਸੌਰਭ ਰਾਏ ਗ਼ਲਤ ਭਾਸ਼ਾ ਦੀ ਵਰਤੋਂ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਜਹਾਜ਼ ਨੂੰ ਹਾਈਜੈਕ ਕਰਨ ਵਰਗੇ ਸ਼ਬਦਾਂ ਦੀ ਵਰਤੋਂ ਕੀਤੀ। ਸੁਰੱਖਿਆ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਜਹਾਜ਼ ਤੋਂ ਉਤਾਰ ਦਿਤਾ ਗਿਆ।