
ਕੋਰੋਨਾ ਵਾਇਰਸ ਦੇ ਲਗਾਤਾਰ ਵਧ ਰਹੇ ਮਾਮਲਿਆਂ ਕਾਰਨ ਦੇਸ਼ ਵਿਚ ਜਾਰੀ ਲੌਕਡਾਊਨ ਨੂੰ ਅੱਗੇ ਵਧਾਉਣ ਨੂੰ ਲੈ ਕੇ ਸਭ ਦੀਆਂ ਨਜ਼ਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹਨ।
ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਲਗਾਤਾਰ ਵਧ ਰਹੇ ਮਾਮਲਿਆਂ ਕਾਰਨ ਦੇਸ਼ ਵਿਚ ਜਾਰੀ ਲੌਕਡਾਊਨ ਨੂੰ ਅੱਗੇ ਵਧਾਉਣ ਨੂੰ ਲੈ ਕੇ ਸਭ ਦੀਆਂ ਨਜ਼ਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹਨ। ਪੀਐਮ ਮੋਦੀ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸ ਜ਼ਰੀਏ ਗੱਲਬਾਤ ਕਰਨ ਜਾ ਰਹੇ ਹਨ। ਇਹ ਗੱਲਬਾਤ ਬਹੁਤ ਜ਼ਰੂਰੀ ਮੰਨੀ ਜਾ ਰਹੀ ਹੈ।
Photo
ਜਾਣਕਾਰੀ ਅਨੁਸਾਰ, ਇਕ ਪਾਸੇ ਸੋਚ ਇਹ ਹੈ ਕਿ ਜਦੋਂ ਦੇਸ਼ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਘੱਟ ਸੀ, ਉਸ ਸਮੇਂ ਦੇਸ਼ ਵਿਚ 21 ਦਿਨਾਂ ਦਾ ਲੌਕਡਾਊਨ ਕੀਤਾ ਗਿਆ। ਹੁਣ ਇਹ ਗਿਣਤੀ 6700 ਤੋਂ ਪਾਰ ਪਹੁੰਚ ਗਈ ਹੈ। ਅਜਿਹੀ ਸਥਿਤੀ ਵਿਚ ਲੌਕਡਾਊਨ ਘੱਟੋ-ਘੱਟ 14 ਦਿਨ ਹੋਰ ਵਧਾ ਦੇਣਾ ਚਾਹੀਦਾ ਹੈ।
Photo
ਕਈ ਸੂਬਿਆਂ ਦੀਆਂ ਸਰਕਾਰਾਂ ਇਸ ਦਾ ਸਮਰਥਨ ਕਰ ਰਹੀਆਂ ਹਨ। ਪੰਜਾਬ ਅਤੇ ਓਡੀਸ਼ਾ ਸਰਕਾਰ ਨੇ 1 ਮਈ ਤੱਕ ਲੌਕਡਾਊਨ ਵਧਾ ਦਿੱਤਾ ਹੈ। ਦੂਜੇ ਪਾਸੇ ਅੰਕੜੇ ਇਹ ਦੱਸ ਰਹੇ ਹਨ ਕਿ ਦੇਸ਼ ਵਿਚ ਲਗਭਗ 400 ਜ਼ਿਲ੍ਹਿਆਂ ਵਿਚ ਕੋਰੋਨਾ ਵਾਇਰਸ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।
Photo
ਦੇਸ਼ ਦੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਜੇਕਰ 21 ਦਿਨ ਬਾਅਦ 14 ਅਪ੍ਰੈਲ ਨੂੰ ਲੌਕਡਾਊਨ ਖਤਮ ਹੋ ਜਾਂਦਾ ਹੈ ਤਾਂ ਲੋਕਾਂ ਨੂੰ ਕੰਟਰੋਲ ਕਰਨਾ ਮੁਸ਼ਕਿਲ ਹੋ ਜਾਵੇਗਾ ਕਿਉਂਕਿ ਲੋਕ ਇਕੋ ਸਮੇਂ ਸੜਕਾਂ ‘ਤੇ ਆਉਣਗੇ। ਸੂਤਰਾਂ ਅਨੁਸਾਰ ਲੌਕਡਾਊਨ ਖਤਮ ਹੋਣ ਤੋਂ ਬਾਅਦ ਵੀ ਅੰਤਰਾਰਸ਼ਟਰੀ ਆਵਾਜਾਈ ਨੂੰ ਇਕੋ ਸਮੇਂ ਚਾਲੂ ਨਹੀਂ ਕੀਤਾ ਜਾਵੇਗਾ। ਸ
Photo
ਕੂਲ, ਸਿਨੇਮਾ ਹਾਲ, ਮੈਰਿਜ ਹਾਲ ਆਦਿ ਥਾਵਾਂ ‘ਤੇ ਪਾਬੰਦੀ ਜਾਰੀ ਰਹੇਗੀ। ਸੂਤਰਾਂ ਅਨੁਸਾਰ ਰੇਲਵੇ ਸੇਵਾਵਾਂ ਅਤੇ ਹਵਾਈ ਸੇਵਾਵਾਂ 30 ਅਪ੍ਰੈਲ ਤੱਕ ਬੰਦ ਰੱਖੀਆਂ ਜਾ ਸਕਦੀਆਂ ਹਨ। ਜਿਵੇਂ-ਜਿਵੇਂ ਹਾਲਾਤ ਸੁਧਰਦੇ ਹਨ, ਸਰਕਾਰ ਇਕ-ਇਕ ਕਰਕੇ ਇਹਨਾਂ ਸੇਵਾਵਾਂ ਨੂੰ ਚਾਲੂ ਕਰੇਗੀ।