ਬਜ਼ੁਰਗ ਮਹਿਲਾ ਦੀ ਮੌਤ ਤੋਂ ਬਾਅਦ ਵਸੀਅਤ ’ਤੇ ਲਗਵਾਇਆ ਅੰਗੂਠਾ, ਦੋਹਤੇ ਨੇ ਦਰਜ ਕਰਵਾਈ ਸ਼ਿਕਾਇਤ
Published : Apr 10, 2023, 2:25 pm IST
Updated : Apr 10, 2023, 5:18 pm IST
SHARE ARTICLE
Thumb put on will After the death of old woman
Thumb put on will After the death of old woman

ਥਾਣਾ ਸਦਰ ਬਾਜ਼ਾਰ ਦੇ ਸੇਵਲਾ ਜਾਟ ਵਾਸੀ ਜਤਿੰਦਰ ਸ਼ਰਮਾ ਨੇ ਬਜ਼ੁਰਗ ਔਰਤ ਨੂੰ ਆਪਣੀ ਨਾਨੀ ਦੱਸਿਆ ਹੈ।



ਆਗਰਾ: ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਵਿਚ ਇਕ ਕਾਗਜ਼ ਉੱਤੇ ਮ੍ਰਿਤਕ ਬਜ਼ੁਰਗ ਔਰਤ ਦਾ ਅੰਗੂਠਾ ਲਗਵਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵਸੀਅਤ ਦੇ ਕਾਗਜ਼ ਹਨ। ਥਾਣਾ ਸਦਰ ਬਾਜ਼ਾਰ ਦੇ ਸੇਵਲਾ ਜਾਟ ਵਾਸੀ ਜਤਿੰਦਰ ਸ਼ਰਮਾ ਨੇ ਬਜ਼ੁਰਗ ਔਰਤ ਨੂੰ ਆਪਣੀ ਨਾਨੀ ਦੱਸਿਆ ਹੈ।

ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਵੀ ਹੋ ਗਏ ਰਿੰਕੂ ਸਿੰਘ ਦੇ ਦੀਵਾਨੇ, ਦੇਖੋ ਕਿਵੇਂ ਮੈਚ ਜਿੱਤਣ ਤੋਂ ਬਾਅਦ 'ਕਿੰਗ ਖਾਨ' ਨੇ ਦਿੱਤਾ 'ਰਿਟਰਨ ਗਿਫਟ'

ਉਸ ਨੇ ਦੱਸਿਆ ਕਿ 8 ਮਈ 2021 ਨੂੰ ਉਸ ਦੀ ਨਾਨੀ ਕਮਲਾ ਦੇਵੀ ਦੀ ਮੌਤ ਹੋ ਗਈ ਸੀ। ਉਸ ਦੇ ਨਾਨੇ ਦਾ ਪਹਿਲਾਂ ਹੀ ਦਿਹਾਂਤ ਹੋ ਗਿਆ ਸੀ। ਉਸ ਦੇ ਨਾਨਾ-ਨਾਨੀ ਦੇ ਹੁਣ ਕੋਈ ਔਲਾਦ ਨਹੀਂ ਸੀ। ਅਜਿਹੇ 'ਚ ਜਦੋਂ ਉਸ ਦੀ ਨਾਨੀ ਦੀ ਮੌਤ ਹੋ ਗਈ ਤਾਂ ਉਹਨਾਂ ਦੇ ਜੇਠ ਦੇ ਲੜਕੇ  ਬੈਜਨਾਥ ਅਤੇ ਅੰਸ਼ੁਲ ਨਾਨੀ ਨੂੰ ਹਸਪਤਾਲ ਲਿਜਾਣ ਲਈ ਕਹਿ ਕੇ ਆਪਣੇ ਨਾਲ ਲੈ ਗਏ।

ਇਹ ਵੀ ਪੜ੍ਹੋ: ਮਾਣ ਦੀ ਗੱਲ : ਭਾਰਤੀ ਮੂਲ ਦੇ ਗਣਿਤ ਵਿਗਿਆਨੀ ਨੂੰ ਮਿਲੇਗਾ 2023 ਦਾ 'ਅੰਤਰਰਾਸ਼ਟਰੀ ਪੁਰਸਕਾਰ'

ਇਸ ਦੌਰਾਨ ਜਦੋਂ ਰਸਤੇ ਵਿਚ ਉਹਨਾਂ ਮੌਤ ਹੋ ਰਹੀ ਸੀ ਤਾਂ ਉਹਨਾਂ ਨੇ ਕਾਰ ਰੋਕੀ ਅਤੇ ਵਕੀਲ ਨੂੰ ਬੁਲਾ ਕੇ ਵਸੀਅਤ ਉੱਤੇ ਨਾਨੀ ਦੇ ਅੰਗੂਠੇ ਦਾ ਨਿਸ਼ਾਨ ਲਗਵਾ ਲਿਆ। ਉਹਨਾਂ ਦੀ ਸਾਰੀ ਜਾਇਦਾਦ ਹੜੱਪ ਲਈ। ਜਤਿੰਦਰ ਸ਼ਰਮਾ ਨੇ ਦੱਸਿਆ ਕਿ ਜਾਇਦਾਦ ਹੜੱਪਣ ਦੀ ਸ਼ਿਕਾਇਤ 21 ਮਈ 2022 ਨੂੰ ਥਾਣਾ ਸਦਰ ਵਿਖੇ ਕੀਤੀ ਗਈ ਸੀ।

ਇਹ ਵੀ ਪੜ੍ਹੋ: ਅੰਮ੍ਰਿਤਸਰ ਤੋਂ ਪਹਿਲੀ ‘ਗੁਰੂ ਕ੍ਰਿਪਾ’ ਟ੍ਰੇਨ ਰਵਾਨਾ: ਸਿੱਖ ਸੰਗਤ ਨੂੰ ਦੇਸ਼ ਭਰ ਦੇ ਧਾਰਮਿਕ ਅਸਥਾਨਾਂ ਦੇ ਕਰਵਾਏਗੀ ਦਰਸ਼ਨ 

ਜਤਿੰਦਰ ਨੇ ਦੱਸਿਆ ਕਿ ਉਸ ਦੀ ਨਾਨੀ ਦੇ ਜੇਠ  ਦਾ ਬੇਟਾ ਬੈਜਨਾਥ ਅਤੇ ਉਸ ਦਾ ਬੇਟਾ ਕਈ ਸਾਲਾਂ ਤੋਂ ਕਮਲਾਦੇਵੀ 'ਤੇ ਜਾਇਦਾਦ ਦੀ ਵਸੀਅਤ ਆਪਣੇ ਨਾਂ ਕਰਵਾਉਣ ਲਈ ਦਬਾਅ ਪਾ ਰਹੇ ਸਨ। ਕਮਲਾ ਦੇਵੀ ਨੇ ਕਈ ਵਾਰ ਵਿਰੋਧ ਕੀਤਾ। ਜਦੋਂ 8 ਮਈ 2021 ਨੂੰ ਉਸ ਦੀ ਮੌਤ ਹੋ ਗਈ ਤਾਂ ਉਸ ਦਾ ਸਸਕਾਰ ਕਰ ਦਿੱਤਾ ਗਿਆ। ਜਿਤੇਂਦਰ ਨੇ ਇਸ ਮਾਮਲੇ ਦੀ ਸ਼ਿਕਾਇਤ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਸੀਨੀਅਰ ਪੁਲਿਸ ਅਧਿਕਾਰੀ ਨੂੰ ਕੀਤੀ ਹੈ।

Tags: will, agra

Location: India, Uttar Pradesh, Agra

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement