
ਆਮ ਆਦਮੀ ਅਤੇ ਬਜ਼ੁਰਗਾਂ ਪ੍ਰਤੀ ਇਕ ਆਈਏਐਸ ਅਧਿਕਾਰੀ ਦੇ ਇਸ ਵਤੀਰੇ ਨੂੰ ਦੇਖ ਕੇ ਲੋਕ ਉਸ ਦੀ ਕਾਫੀ ਤਾਰੀਫ ਕਰ ਰਹੇ ਹਨ।
ਲਖਨਊ: ਕਾਨਪੁਰ ਦੇਹਤ 'ਚ ਤਾਇਨਾਤ ਮਹਿਲਾ ਆਈਏਐਸ ਅਧਿਕਾਰੀ ਸੌਮਿਆ ਪਾਂਡੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਵਾਇਰਲ ਤਸਵੀਰ 'ਚ ਉਹ ਜ਼ਮੀਨ 'ਤੇ ਬੈਠੇ ਇਕ ਬਜ਼ੁਰਗ ਨਾਲ ਗੱਲ ਕਰਦੀ ਨਜ਼ਰ ਆ ਰਹੀ ਹੈ। ਇਕ ਆਮ ਆਦਮੀ ਅਤੇ ਬਜ਼ੁਰਗਾਂ ਪ੍ਰਤੀ ਇਕ ਆਈਏਐਸ ਅਧਿਕਾਰੀ ਦੇ ਇਸ ਵਤੀਰੇ ਨੂੰ ਦੇਖ ਕੇ ਲੋਕ ਉਸ ਦੀ ਕਾਫੀ ਤਾਰੀਫ ਕਰ ਰਹੇ ਹਨ।
ਇਹ ਵੀ ਪੜ੍ਹੋ: ਕਿਸਾਨਾਂ ਨੂੰ ਨਰਮਾ ਅਤੇ ਬਾਸਮਤੀ ਉਗਾਉਣ ਲਈ ਉਤਸ਼ਾਹਿਤ ਕਰਨ ‘ਕਿਸਾਨ ਮਿੱਤਰ’: ਕੁਲਦੀਪ ਧਾਲੀਵਾਲ
ਆਈਏਐਸ ਸੌਮਿਆ ਪਾਂਡੇ ਕਾਨਪੁਰ ਦੇਹਤ ਵਿਚ ਸੀਡੀਓ ਵਜੋਂ ਤਾਇਨਾਤ ਹੈ। ਜਾਣਕਾਰੀ ਮੁਤਾਬਕ ਹਾਲ ਹੀ 'ਚ ਸੌਮਿਆ ਪਾਂਡੇ ਆਪਣੇ ਦਫਤਰ ਤੋਂ ਬਾਹਰ ਨਿਕਲ ਰਹੀ ਸੀ ਤਾਂ ਉਸ ਨੇ ਇਕ ਬਜ਼ੁਰਗ ਵਿਅਕਤੀ ਨੂੰ ਜ਼ਮੀਨ 'ਤੇ ਬੈਠੇ ਦੇਖਿਆ। ਸੌਮਿਆ ਨੇ ਆਪਣੀ ਕਾਰ ਰੋਕੀ ਅਤੇ ਬਜ਼ੁਰਗ ਕੋਲ ਬੈਠ ਕੇ ਉਸ ਦੀ ਗੱਲ ਸੁਣੀ। ਇਸ ਦੌਰਾਨ ਕਿਸੇ ਨੇ ਇਸ ਤਸਵੀਰ ਨੂੰ ਕੈਮਰੇ 'ਚ ਕੈਦ ਕਰ ਲਿਆ, ਜੋ ਹੁਣ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ ਅਤੇ ਉਸ ਦੀ ਕਾਫੀ ਤਾਰੀਫ ਹੋ ਰਹੀ ਹੈ।
मुख्य विकास अधिकारी@saumyapandey999ने इलेक्ट्रॉनिक साइकिल लेने पहुंचे अमरौधा नगर पंचायत निवासी दिव्यांग वृद्ध धनीराम का दर्द सुना एवं हर संभव मदद किए जाने हेतु दिव्यांगजन अधिकारी को निर्देश दिए ताकि वृद्ध जन को सरकार की योजनाओं का समस्त लाभ मिल सके।@CMOfficeUP @InfoDeptUP @UPGovt pic.twitter.com/89Uaaz7vkX
ਇਹ ਵੀ ਪੜ੍ਹੋ: ਨਜਾਇਜ਼ ਖਣਨ ਖਿਲਾਫ ਕਾਰਵਾਈ ਜਾਰੀ, ਸਵਾਂ ਨਦੀ ਨੇੜਿਓ ਇਕ ਪੋਕਲੇਨ ਮਸ਼ੀਨ ਤੇ ਚਾਰ ਟਿੱਪਰ ਜ਼ਬਤ ਕੀਤੇ: ਮੀਤ ਹੇਅਰ
ਸੀਡੀਪੀਓ ਕਾਨਪੁਰ ਦੇਹਤ ਦੇ ਟਵਿੱਟਰ ਹੈਂਡਲ ਤੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਬਜ਼ੁਰਗ ਸਰੀਰਕ ਤੌਰ 'ਤੇ ਅਪਾਹਜ ਸੀ ਅਤੇ ਉਸ ਨੂੰ ਇਲੈਕਟ੍ਰਾਨਿਕ ਸਾਈਕਲ ਦੀ ਜ਼ਰੂਰਤ ਸੀ, ਇਸ ਲਈ ਉਹ ਮਦਦ ਲੈਣ ਆਇਆ ਸੀ। ਇਹਨਾਂ ਤਸਵੀਰਾਂ ’ਤੇ ਪ੍ਰਤੀਕਿਰਿਆ ਦਿੰਦਿਆਂ ਯੂਜ਼ਰਸ ਹੋਰ ਅਧਿਕਾਰੀਆਂ ਨੂੰ ਮਹਿਲਾ ਆਈਏਐਸ ਤੋਂ ਸੇਧ ਲੈਣ ਦੀ ਸਲਾਹ ਦਿੰਦੇ ਨਜ਼ਰ ਆ ਰਹੇ ਹਨ। ਇਕ ਯੂਜ਼ਰ ਦਾ ਕਹਿਣਾ ਹੈ ਕਿ ਅਜਿਹੇ ਸੰਵੇਦਨਸ਼ੀਲ ਅਫ਼ਸਰ ਹੀ ਦੇਸ਼ ਦਾ ਨਾਂਅ ਰੌਸ਼ਨ ਕਰਦੇ ਹਨ।
ਇਹ ਵੀ ਪੜ੍ਹੋ: ਲੋਕਤੰਤਰ ਨੂੰ ਬਚਾਉਣ ਦੀ ਲੜਾਈ ’ਚ ਸੱਚ ਹੀ ਮੇਰਾ ਹਥਿਆਰ ਹੈ: ਰਾਹੁਲ ਗਾਂਧੀ
ਦੱਸ ਦੇਈਏ ਕਿ ਸੌਮਿਆ ਪਾਂਡੇ ਮੂਲ ਰੂਪ ਵਿਚ ਪ੍ਰਯਾਗਰਾਜ ਦੀ ਰਹਿਣ ਵਾਲੀ ਹੈ। ਇਕ ਸਾਲ ਤੱਕ UPSC ਪ੍ਰੀਖਿਆ ਦੀ ਤਿਆਰੀ ਕਰਨ ਤੋਂ ਬਾਅਦ ਉਸ ਨੇ ਪਹਿਲੀ ਹੀ ਕੋਸ਼ਿਸ਼ ਵਿਚ ਸਿਰਫ 23 ਸਾਲ ਦੀ ਉਮਰ ਵਿਚ UPSC ਪ੍ਰੀਖਿਆ ਵਿਚ ਚੌਥਾ ਰੈਂਕ ਲੈ ਕੇ ਟਾਪ ਕੀਤਾ। ਬੱਚੇ ਦੇ ਜਨਮ ਤੋਂ 23 ਦਿਨਾਂ ਬਾਅਦ ਸੌਮਿਆ ਪਾਂਡੇ ਆਪਣਾ ਕੰਮ ਸੰਭਾਲਣ ਪਹੁੰਚੀ, ਜਿਸ ਦੀਆਂ ਤਸਵੀਰਾਂ ਕਾਫੀ ਵਾਇਰਲ ਹੋਈਆਂ ਸਨ। ਸਾਲ 2020 ਵਿਚ ਉਸ ਦੇ ਕੰਮਾਂ ਨੂੰ ਦੇਖਦੇ ਹੋਏ ਉਸ ਨੂੰ ਸਰਵੋਤਮ ਕੁਲੈਕਟਰ ਦਾ ਅਵਾਰਡ ਵੀ ਮਿਲਿਆ ਸੀ।