ਇਸ ਰੇਲ ਗੱਡੀ ਨੂੰ ਲੈ ਕੇ ਸਿੱਖ ਯਾਤਰੀਆਂ ਵਿਚ ਭਾਰੀ ਉਤਸ਼ਾਹ ਸੀ।
ਅੰਮ੍ਰਿਤਸਰ: ਸਿੱਖ ਸੰਗਤ ਨੂੰ ਦੇਸ਼ ਭਰ ਦੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਗੁਰੂ ਕ੍ਰਿਪਾ ਰੇਲ ਗੱਡੀ ਟਰੇਨ ਰਵਾਨਾ ਹੋ ਗਈ ਹੈ। ਇਹ ਟਰੇਨ ਸੋਮਵਾਰ ਸਵੇਰੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ, ਜੋ ਲਗਭਗ 7 ਦਿਨਾਂ ਦਾ ਸਫਰ ਕਰੇਗੀ ਅਤੇ 5100 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ। ਇਸ ਰੇਲ ਗੱਡੀ ਨੂੰ ਲੈ ਕੇ ਸਿੱਖ ਯਾਤਰੀਆਂ ਵਿਚ ਭਾਰੀ ਉਤਸ਼ਾਹ ਸੀ।
ਇਹ ਵੀ ਪੜ੍ਹੋ: ਲੁਧਿਆਣਾ 'ਚ ਔਰਤ ਦਾ ਕਤਲ: ਗਲੇ ਤੇ ਚਿਹਰੇ 'ਤੇ ਚਾਕੂ ਨਾਲ ਕੀਤੇ ਵਾਰ; ਧੀ 'ਤੇ ਬੁਰੀ ਨਜ਼ਰ ਰੱਖੀ
ਸਿੱਖ ਸ਼ਰਧਾਲੂ ਰੇਲਵੇ ਵੱਲੋਂ ਭਾਰਤ ਗੌਰਵ ਡੀਲਕਸ ਟੂਰਿਸਟ ਟਰੇਨ ( Bharat Gaurav Tourist Train ) ਦੀ ਪਹਿਲੀ ਯਾਤਰਾ ਵਿਚ ਸ੍ਰੀ ਹਜ਼ੂਰ ਸਾਹਿਬ (ਨਾਂਦੇੜ), ਸ੍ਰੀ ਗੁਰੂ ਨਾਨਕ ਝੀਰਾ ਸਾਹਿਬ (ਬਿਦਰ) ਅਤੇ ਸ੍ਰੀ ਹਰਿਮੰਦਰ ਜੀ ਸਾਹਿਬ (ਪਟਨਾ) ਦੇ ਦਰਸ਼ਨ ਕਰਨਗੇ। ਭਾਰਤ ਗੌਰਵ ਡੀਲਕਸ ਟਰੇਨ ਏਅਰ ਕੰਡੀਸ਼ਨਡ ਅਤੇ ਸਾਰੀਆਂ ਸਹੂਲਤਾਂ ਨਾਲ ਲੈਸ ਹੈ।
ਇਹ ਵੀ ਪੜ੍ਹੋ: ਮਲੇਰਕੋਟਲਾ 'ਚ ਦੇਖਣ ਨੂੰ ਮਿਲੀ ਭਾਈਚਾਰਕ ਸਾਂਝ ਦੀ ਮਿਸਾਲ, ਸਿੱਖਾਂ ਨੇ ਕੀਤੀ ਇਫ਼ਤਾਰ ਸਮਾਗਮ ਦੀ ਮੇਜ਼ਬਾਨੀ
ਇਸ ਮੌਕੇ ਵਧੀਕ ਡਵੀਜ਼ਨਲ ਰੇਲਵੇ ਮੈਨੇਜਰ (ਅਪਰੇਸ਼ਨ) ਬੀਪੀ ਸਿੰਘ, ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਸ਼ੁਭਮ ਕੁਮਾਰ, ਸੀਨੀਅਰ ਲੋਕ ਸੰਪਰਕ ਅਫ਼ਸਰ ਰਾਜੇਸ਼ ਖਰੇ, ਮੀਡੀਆ ਸਲਾਹਕਾਰ ਆਰ.ਕੇ.ਰਾਣਾ ਅਤੇ ਫਿਰੋਜ਼ਪੁਰ ਡਿਵੀਜ਼ਨ ਅਤੇ ਆਈਆਰਸੀਟੀਸੀ ਦੇ ਅਧਿਕਾਰੀ ਹਾਜ਼ਰ ਸਨ।
ਇਹ ਵੀ ਪੜ੍ਹੋ: ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਦੀ ਗ੍ਰਿਫ਼ਤਾਰੀ ਖਿਲਾਫ 10 ਲੱਖ ਤੋਂ ਵੱਧ ਦਸਤਖਤ ਇਕੱਠੇ ਕੀਤੇ: AAP
ਭਾਰਤੀ ਰੇਲਵੇ ਦੇ 'ਦੇਖੋ ਆਪਣਾ ਦੇਸ਼' ਪ੍ਰਾਜੈਕਟ ਤਹਿਤ ਦੇਸ਼ ਵਿਚ ਘਰੇਲੂ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਤੀਰਥ ਸਥਾਨਾਂ ਅਤੇ ਟੂਰਿਸਟ ਸਰਕਟਾਂ ਲਈ ਕਈ ਭਾਰਤ ਗੌਰਵ ਟੂਰਿਸਟ ਟਰੇਨਾਂ ਚਲਾਈਆਂ ਜਾ ਰਹੀਆਂ ਹਨ। ਇਸੇ ਤਹਿਤ ਅੱਜ ਭਾਰਤ ਗੌਰਵ ਟੂਰਿਸਟ ਟਰੇਨ ਰਵਾਨਾ ਹੋਈ। ਇਸ ਟ੍ਰੇਨ ਵਿਚ ਯਾਤਰੀ ਬਿਆਸ, ਜਲੰਧਰ ਕੈਂਟ, ਲੁਧਿਆਣਾ, ਨਿਊ ਮੋਰਿੰਡਾ ਜੰਕਸ਼ਨ, ਚੰਡੀਗੜ੍ਹ, ਅੰਬਾਲਾ, ਕੁਰੂਕਸ਼ੇਤਰ ਅਤੇ ਦਿੱਲੀ ਸਫਦਰਜੰਗ ਸਟੇਸ਼ਨਾਂ ਤੋਂ ਵੀ ਸਵਾਰ ਹੋ ਸਕਦੇ ਹਨ।