ਤੂਫਾਨ ਤੋਂ ਬਾਅਦ ਭੂਚਾਲ ਦੇ ਝਟਕਿਆਂ ਨਾਲ ਹਿੱਲੀ ਦਿੱਲੀ
Published : May 10, 2020, 3:24 pm IST
Updated : May 11, 2020, 7:20 am IST
SHARE ARTICLE
File
File

ਤੇਜ਼ ਤੂਫਾਨ ਅਤੇ ਬਾਰਸ਼ ਤੋਂ ਬਾਅਦ ਦਿੱਲੀ-ਐਨਸੀਆਰ ਵਿਚ ਭੂਚਾਲ ਦੇ ਝਟਕੇ

ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਭਾਰੀ ਤੂਫਾਨ ਦੇ ਬਾਅਦ ਐਤਵਾਰ ਦੁਪਹਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 3.5 ਦੱਸੀ ਜਾਂਦੀ ਹੈ। ਦਿੱਲੀ ਵਿਚ ਦੁਪਹਿਰ 1.45 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਤੂਫਾਨ ਤੋਂ ਬਾਅਦ ਆਏ ਭੂਚਾਲ ਨਾਲ ਦਿੱਲੀ ਹਿਲ ਗਈ।

EarthQuakeFile

ਭੂਚਾਲ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਵੇਖਣ ਨੂੰ ਮਿਲਿਆ। ਮੌਸਮ ਨੇ ਦਿੱਲੀ-ਐੱਨ.ਸੀ.ਆਰ. ਸਮੇਤ ਦੇਸ਼ ਦੇ ਕਈ ਹਿੱਸਿਆਂ ਵਿਚ ਅਚਾਨਕ ਮੋੜ ਲਿਆ ਹੈ। ਰਾਜਧਾਨੀ ਦਿੱਲੀ, ਨੋਇਡਾ, ਗਾਜ਼ੀਆਬਾਦ ਵਿਚ ਕਈ ਇਲਾਕਿਆਂ ਵਿਚ ਤੇਜ਼ ਹਨੇਰੀ ਚੱਲ ਰਹੀ ਹੈ। ਚਾਰੇ ਪਾਸੇ ਮਿੱਟੀ ਦੀਆਂ ਤੇਜ਼ ਹਵਾਵਾਂ ਬੱਦਲ ਛਾਏ ਰਹੇ।

Earthquake felt in Delhi-NCR, Kashmir, North IndiaFile

ਸੜਕਾਂ ਤੋਂ ਅਸਮਾਨ ਵੱਲ ਧੂੜ ਦਿਖਾਈ ਦੇਣ ਲੱਗੀ। ਇਕ ਪਾਸੇ ਜਿੱਥੇ ਧੂੜ ਝੱਖੜ ਅਤੇ ਤੂਫਾਨਾਂ ਨੇ ਸੜਕਾਂ 'ਤੇ ਹਨੇਰਾ ਫੈਲਾਇਆ, ਦੂਜੇ ਪਾਸੇ ਕੁਝ ਥਾਵਾਂ 'ਤੇ ਮੀਂਹ ਪੈਣ ਕਾਰਨ ਲੋਕਾਂ ਨੂੰ ਪਿਛਲੇ ਕਈ ਦਿਨਾਂ ਤੋਂ ਜਾਰੀ ਨਮੀ ਦੀ ਗਰਮੀ ਤੋਂ ਵੀ ਰਾਹਤ ਮਿਲੀ ਹੈ। ਮੌਸਮ ਵਿਭਾਗ ਨੇ 10 ਮਈ ਤੋਂ ਬਾਅਦ ਮੌਸਮ ਬਦਲਣ ਦੀ ਭਵਿੱਖਬਾਣੀ ਕੀਤੀ ਸੀ।

EarthquakeFile

ਇਸ ਤੋਂ ਪਹਿਲਾਂ 9 ਮਈ ਨੂੰ ਗੁਜਰਾਤ ਦੇ ਕੁਝ ਇਲਾਕਿਆਂ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.0 ਮਾਪੀ ਗਈ। ਜੂਨਾਗੜ, ਪੋਰਬੰਦਰ ਅਤੇ ਗਿਰ ਸੋਮਨਾਥ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ, ਕਿਸੇ ਨੁਕਸਾਨ ਦੀ ਖ਼ਬਰ ਨਹੀਂ ਹੈ।

EarthquakeFile

ਦੱਸ ਦਈਏ ਕੀ ਪੰਜਾਬ ਵਿਚ ਸਵੇਰ ਸਮੇਂ ਤੇਜ਼ ਝੱਖੜ ਚੱਲਣ ਅਤੇ ਆਸਮਾਨ ਵਿਚ ਕਾਲੀਆਂ ਘਟਾਵਾਂ ਛਾਅ ਜਾਣ ਨਾਲ ਦਿਨ ਵੇਲੇ ਹੀ ਰਾਤ ਵਰਗਾ ਮਾਹੌਲ ਬਣ ਗਿਆ ਸੀ। ਇਲਾਕੇ ਵਿਚ ਤੇਜ਼ ਬਾਰਸ਼ ਦੇ ਨਾਲ ਗੜੇਮਾਰੀ ਵੀ ਹੋਈ। ਵਿਗੜੇ ਮੌਸਮ ਕਾਰਨ ਕਿਸਾਨੀ ਕਾਰਜ ਪ੍ਰਭਾਵਿਤ ਹੋਏ ਹਨ। ਐਤਵਾਰ ਸਵੇਰੇ 7 ਵਜੇ ਹੀ ਅਸਮਾਨ ਵਿਚ ਕਾਲੇ ਬਾਦਲ ਛਾ ਜਾਣ ਕਾਰਨ ਤੇਜ਼ ਹਨੇਰੀ ਤੇ ਮੀਹ ਆਰੰਭ ਹੋ ਗਿਆ ਸੀ।

EarthquakeFile

ਅਸਮਾਨ 'ਚ ਕਾਲੇ ਬੱਦਲਾਂ ਕਾਰਨ ਪੂਰੀ ਤਰ੍ਹਾਂ ਹਨੇਰਾ ਛਾ ਗਿਆ ਤੇ ਪਿੰਡਾਂ ਅੰਦਰ ਲੱਗੀਆਂ ਸੋਲਰ ਲਾਈਟਾਂ ਦੁਬਾਰਾ ਤੋਂ ਜਗਣੀਆਂ ਸ਼ੁਰੂ ਹੋ ਗਈਆਂ ਤੇ ਲੋਕ ਸੜਕਾਂ ਤੋਂ ਲੰਘਣ ਵਾਲੇ ਵਾਹਨਾਂ ਨੂੰ ਵੀ ਲਾਈਟ ਚਲਾਉਣੀ ਪਈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement