
ਦੇਸ਼ ਵਿਚ ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਸਰਕਾਰ ਵੱਲੋਂ ਲੌਕਡਾਊਨ ਲਗਾਇਆ ਹੋਇਆ ਹੈ। ਭਾਵੇਂ ਕਿ ਸਥਿਤੀਆਂ ਨੂੰ ਦੇਖਦਿਆਂ ਲੌਕਡਾਊਨ ਨੂੰ ਦੋ ਵਾਰ ਵਧਾ ਦਿੱਤਾ ਹੈ
ਨਵੀਂ ਦਿੱਲੀ : ਦੇਸ਼ ਵਿਚ ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਸਰਕਾਰ ਵੱਲੋਂ ਲੌਕਡਾਊਨ ਲਗਾਇਆ ਹੋਇਆ ਹੈ। ਭਾਵੇਂ ਕਿ ਸਥਿਤੀਆਂ ਨੂੰ ਦੇਖਦਿਆਂ ਲੌਕਡਾਊਨ ਨੂੰ ਦੋ ਵਾਰ ਵਧਾ ਦਿੱਤਾ ਹੈ, ਪਰ ਫਿਰ ਵੀ ਇਸ ਦੇ ਕੇਸਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਹੁਣ ਵੀ ਲੌਕਡਾਊਨ ਵਧਾਇਆ ਜਾ ਸਕਦਾ ਹੈ ਇਸ ਤੇ ਸਰਕਾਰ ਵਿਚਾਰ-ਚਰਚਾ ਕਰ ਰਹੀ ਹੈ।
lockdown
ਇਕ ਨਿਊਜ ਚੈਂਨਲ ਦੇ ਈ-ਏਜੰਡਾ ਪ੍ਰੋਗਰਾਮ ਵਿਚ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਇਸ ਵਿਸ਼ੇ ਤੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ। ਡਾ.ਹਰਸ਼ਵਰਧਨ ਦਾ ਕਹਿਣਾ ਹੈ ਕਿ ਕਰੋਨਾ ਵਾਇਰਸ ਦੇ ਕਾਰਨ ਲੌਕਡਾਊਨ ਲੱਗੇ ਵਧਾਇਆ ਵੀ ਜਾ ਸਕਦਾ ਹੈ ਜਾਂ ਨਹੀਂ। ਇਹ ਕੁਝ ਚੀਜਾਂ ਨੂੰ ਦੇਖ ਕੇ ਤੈਅ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਨੂੰ ਲੈ ਕੇ ਪ੍ਰਧਾਨ ਮੰਤਰੀ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕਰ ਰਹੇ ਹਨ। ਇਸ ਲਈ ਉਹ ਲਗਤਾਰ ਉਨ੍ਹਾਂ ਨਾਲ ਵੀਡੀਓ ਕਾਂਫਰੰਸਿੰਗ ਜ਼ਰੀਏ ਗੱਲਬਾਤ ਕਰ ਰਹੇ ਹਨ।
file
ਮੁੱਖ ਮੰਤਰੀਆਂ ਵੱਲੋਂ ਰਾਜਾਂ ਦੇ ਵਿਸ਼ਲੇਸ਼ਣ ਪ੍ਰਧਾਨ ਮੰਤਰੀ ਨੂੰ ਦੇਣ ਤੋਂ ਬਾਅਦ ਹੀ ਉਸ ਤੇ ਮਾਹਿਰਾਂ ਦੀ ਰਾਏ ਲਈ ਜਾਵੇਗੀ। ਇਸ ਤਰ੍ਹਾਂ ਮਾਹਿਰਾਂ ਦੀ ਰਾਏ ਤੋਂ ਬਾਅਦ ਹੀ ਲੌਕਡਾਊਨ ਨੂੰ ਅੱਗੇ ਵਧਾਉਂਣ ਦਾ ਫ਼ੈਸਲਾ ਲਿਆ ਜਾ ਸਕਦਾ ਹੈ। ਦੱਸ ਦੱਈਏ ਕਿ ਕੇਂਦਰੀ ਸਿਹਤ ਮੰਤਰੀ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਦੇਸ਼ ਦੀ ਪੂਰੀ ਜਨਤਾਂ ਨੂੰ ਧਿਆਨ ਵਿਚ ਰੱਖ ਕੇ ਕੋਈ ਫੈਸਲਾ ਲੈਂਦੇ ਹਨ।
lockdown
ਇਸ ਲਈ ਹੁਣ ਲੌਕਡਾਊਨ ਵਿਚ ਹੋਰ ਵਾਧਾ ਹੋਵੇਗਾ ਜਾਂ ਨਹੀਂ ਇਸ ਬਾਰੇ ਤਾਂ 16 ਮਈ ਤੱਕ ਹੀ ਪਤਾ ਲੱਗੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਇਸ ਲੌਕਡਾਊਨ ਨੂੰ ਹੋਲੀ-ਹੋਲੀ ਹਟਾਉਂਣ ਦਾ ਵੀ ਜ਼ਿਕਰ ਕੀਤਾ ਹੈ। ਜ਼ਿਕਰਯੋਗ ਹੈ ਕਿ ਕਰੋਨਾ ਵਾਇਰਸ ਦੇ ਨਾਲ ਦੇਸ਼ ਵਿਚ 59,000 ਲੋਕ ਪ੍ਰਭਾਵਿਤ ਹੋ ਚੁੱਕੇ ਹਨ ਅਤੇ 1900 ਤੋਂ ਜ਼ਿਆਦਾ ਲੋਕਾਂ ਦੀ ਇਸ ਵਾਇਰਸ ਨਾਲ ਮੌਤ ਹੋ ਚੁੱਕੀ ਹੈ। news hindi aajtak
Lockdown
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।