Earthquake : ਜੰਮੂ-ਕਸ਼ਮੀਰ ਦੇ ਕਾਰਗਿਲ 'ਚ ਭੂਚਾਲ ਦੇ ਝਟਕੇ, 4.3 ਤੀਬਰਤਾ ਨਾਲ ਹਿੱਲੀ ਧਰਤੀ
Published : May 10, 2024, 9:33 am IST
Updated : May 10, 2024, 9:33 am IST
SHARE ARTICLE
Earthquake
Earthquake

ਜਿਵੇਂ ਹੀ ਲੋਕਾਂ ਨੇ ਘਰ ਦੇ ਦਰਵਾਜ਼ੇ ਅਤੇ ਪੱਖੇ ਹਿਲਦੇ ਦੇਖੇ ਤਾਂ ਲੋਕ ਘਰਾਂ ਤੋਂ ਬਾਹਰ ਭੱਜ ਗਏ

Earthquake in Jammu Kashmir Kargil : ਅੱਜ ਜੰਮੂ ਕਸ਼ਮੀਰ ਦੀ ਧਰਤੀ ਭੂਚਾਲ ਕਾਰਨ ਕੰਬ ਗਈ ਹੈ। ਲੱਦਾਖ ਦੇ ਕਾਰਗਿਲ 'ਚ ਸ਼ੁੱਕਰਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ , ਜਿਸ ਕਾਰਨ ਲੋਕਾਂ 'ਚ ਹਫ਼ੜਾ-ਤਫ਼ੜੀ ਮਚ ਗਈ ਹੈ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.3 ਮਾਪੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਸਵੇਰੇ ਕਰੀਬ 7.15 ਵਜੇ ਭੂਚਾਲ ਆਇਆ।

ਜਿਵੇਂ ਹੀ ਲੋਕਾਂ ਨੇ ਘਰ ਦੇ ਦਰਵਾਜ਼ੇ ਅਤੇ ਪੱਖੇ ਹਿਲਦੇ ਦੇਖੇ ਤਾਂ ਲੋਕ ਘਰਾਂ ਤੋਂ ਬਾਹਰ ਭੱਜ ਗਏ। ਜ਼ੋਰਦਾਰ ਗਰਜ ਵੀ ਸੁਣਾਈ ਦਿੱਤੀ। ਕਾਰਗਿਲ ਵਿੱਚ ਮੌਸਮ ਅਚਾਨਕ ਖ਼ਰਾਬ ਹੋ ਗਿਆ। ਹਾਲਾਂਕਿ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ ਪਰ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਰਾਸ਼ਟਰੀ ਭੂਚਾਲ ਕੇਂਦਰ ਨੇ ਭੂਚਾਲ ਦੀ ਪੁਸ਼ਟੀ ਕੀਤੀ ਅਤੇ ਇਸਦੀ ਤੀਬਰਤਾ ਦਾ ਅੰਦਾਜ਼ਾ ਲਗਾਇਆ।

ਜੰਮੂ-ਕਸ਼ਮੀਰ 'ਚ 2 ਮਹੀਨਿਆਂ 'ਚ ਚੌਥੀ ਵਾਰ ਭੂਚਾਲ ਦੇ ਝਟਕੇ

ਮੀਡੀਆ ਰਿਪੋਰਟਾਂ ਮੁਤਾਬਕ ਪਿਛਲੇ 2 ਮਹੀਨਿਆਂ 'ਚ ਜੰਮੂ-ਕਸ਼ਮੀਰ 'ਚ 4 ਵਾਰ ਭੂਚਾਲ ਆ ਚੁੱਕਾ ਹੈ। ਪਿਛਲੀ 1 ਮਈ ਨੂੰ ਕਿਸ਼ਤਵਾੜ ਵਿੱਚ ਭੂਚਾਲ ਆਇਆ ਸੀ। ਅੱਧੀ ਰਾਤ ਨੂੰ ਕਰੀਬ ਡੇਢ ਵਜੇ ਆਏ ਭੂਚਾਲ ਕਾਰਨ ਲੋਕ ਹਿੱਲ ਗਏ ਸੀ। ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 3.4 ਮਾਪੀ ਗਈ ਸੀ ਪਰ ਇਸ ਭੂਚਾਲ ਕਾਰਨ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਸੀ।

ਇਸ ਤੋਂ ਪਹਿਲਾਂ 19 ਅਪ੍ਰੈਲ ਨੂੰ ਕਾਰਗਿਲ ਅਤੇ ਲੱਦਾਖ ਖੇਤਰ 'ਚ ਭੂਚਾਲ ਆਇਆ ਸੀ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 3 ਸੀ। ਕਿਸ਼ਤਵਾੜ 'ਚ 18 ਅਪ੍ਰੈਲ ਨੂੰ ਵੀ ਭੂਚਾਲ ਆਇਆ ਸੀ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 4 ਸੀ। ਕਾਰਗਿਲ ਸੈਕਟਰ 'ਚ ਅੱਜ ਸਵੇਰੇ ਆਏ ਭੂਚਾਲ ਨੇ ਇਕ ਵਾਰ ਫਿਰ ਭੂ-ਵਿਗਿਆਨੀਆਂ ਦੀ ਚਿੰਤਾ ਵਧਾ ਦਿੱਤੀ ਹੈ, ਕਿਉਂਕਿ ਕਾਰਗਿਲ ਦੇਸ਼ ਦੇ ਸੰਵੇਦਨਸ਼ੀਲ ਖੇਤਰਾਂ 'ਚੋਂ ਇਕ ਹੈ।

ਭੂਚਾਲ ਦੇ ਖ਼ਤਰਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਭੂ-ਵਿਗਿਆਨੀਆਂ ਨੇ ਪੂਰੇ ਦੇਸ਼ ਨੂੰ 5 ਜ਼ੋਨਾਂ ਵਿੱਚ ਵੰਡਿਆ ਹੈ। ਜੰਮੂ-ਕਸ਼ਮੀਰ ਚੌਥੇ ਜ਼ੋਨ ਵਿੱਚ ਸ਼ਾਮਲ ਹੈ। ਇਸ ਰਾਜ ਦਾ ਸ਼੍ਰੀਨਗਰ ਭੂਚਾਲ ਦੇ ਲਿਹਾਜ਼ ਨਾਲ ਸਭ ਤੋਂ ਸੰਵੇਦਨਸ਼ੀਲ ਸ਼ਹਿਰਾਂ ਵਿੱਚੋਂ ਇੱਕ ਹੈ। ਪਹਾੜੀ ਰਾਜ ਹੋਣ ਕਾਰਨ ਜੰਮੂ-ਕਸ਼ਮੀਰ 'ਚ ਭੂਚਾਲ ਦਾ ਖਤਰਾ ਵੀ ਜ਼ਿਆਦਾ ਹੈ।

ਜੰਮੂ-ਕਸ਼ਮੀਰ ਤੋਂ ਇਲਾਵਾ ਇਸ ਜ਼ੋਨ ਵਿੱਚ ਲੇਹ ਲੱਦਾਖ, ਮਨੀਪੁਰ ਦਾ ਸਿੱਕਮ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੰਜਾਬ, ਪੱਛਮੀ ਉੱਤਰ ਪ੍ਰਦੇਸ਼, ਦਿੱਲੀ, ਬਿਹਾਰ-ਨੇਪਾਲ ਸਰਹੱਦੀ ਖੇਤਰ ਵੀ ਸ਼ਾਮਲ ਹਨ। ਜੇਕਰ ਪਿਛਲੇ 6 ਮਹੀਨਿਆਂ ਦੀ ਗੱਲ ਕਰੀਏ ਤਾਂ ਦਿੱਲੀ ਵਿੱਚ ਕਈ ਵਾਰ ਭੂਚਾਲ ਆ ਚੁੱਕੇ ਹਨ।

SHARE ARTICLE

ਏਜੰਸੀ

Advertisement

BIG BREAKING : BSP ਉਮੀਦਵਾਰ Surinder Singh Kamboj 'ਤੇ ਹੋਇਆ Action, ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਕੰਬੋਜ..

01 Jun 2024 3:45 PM

Big Breaking : 5 ਪਿੰਡਾਂ ਨੇ ਕਰ ਦਿੱਤਾ ਚੋਣਾਂ ਦਾ Boycott, ਪੋਲਿੰਗ ਬੂਥਾਂ ਨੂੰ ਲਗਾ ਦਿੱਤੇ ਤਾਲੇ, ਪ੍ਰਸ਼ਾਸਨ ਨੂੰ..

01 Jun 2024 3:38 PM

ਜਾਗੋ ਪੰਜਾਬੀਓ, ਆ ਗਈ ਤੁਹਾਡੀ ਵਾਰੀ, ਕਰ ਦਿਓ ਵੋਟ ਭਾਰੀ, ਹਰ ਸੀਟ ਤੋਂ ਰੋਜ਼ਾਨਾ ਸਪੋਕਸਮੈਨ 'ਤੇ ਮਹਾ-ਕਵਰੇਜ

01 Jun 2024 10:19 AM

ਜਾਗੋ ਪੰਜਾਬੀਓ, ਆ ਗਈ ਤੁਹਾਡੀ ਵਾਰੀ, ਕਰ ਦਿਓ ਵੋਟ ਭਾਰੀ, ਹਰ ਸੀਟ ਤੋਂ ਰੋਜ਼ਾਨਾ ਸਪੋਕਸਮੈਨ 'ਤੇ ਮਹਾ-ਕਵਰੇਜ

01 Jun 2024 9:49 AM

Punjab Weather Upadate: ਗਰਮੀ ਤੋਂ ਅੱਕੇ ਮਜ਼ਦੂਰਾਂ ਨੇ ਕੈਮਰੇ ਅੱਗੇ ਸੁਣਾਏ ਆਪਣੇ ਦੁੱਖ!Live"

01 Jun 2024 8:55 AM
Advertisement