
ਦੱਸਿਆ ਜਾ ਰਿਹਾ ਹੈ ਕਿ ਵਿਆਹ ਦੌਰਾਨ ਲਾੜਾ ਨੋਟ ਨਹੀਂ ਗਿਣ ਸਕਿਆ, ਜਿਸ ਕਾਰਨ ਲਾੜੀ ਨੂੰ ਉਸ 'ਤੇ ਸ਼ੱਕ ਹੋ ਗਿਆ
Trending News : ਉੱਤਰ ਪ੍ਰਦੇਸ਼ ਦੇ ਔਰਈਆ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਲਾੜੀ ਨੇ ਬਰਾਤ ਨੂੰ ਵਾਪਸ ਮੋੜ ਦਿੱਤਾ ਹੈ। ਲਾੜਾ ਮਾਯੂਸ ਚੇਹਰਾ ਲੈ ਕੇ ਬਿਨ੍ਹਾਂ ਦੁਲਹਨ ਦੇ ਵਾਪਸ ਪਰਤ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵਿਆਹ ਦੌਰਾਨ ਲਾੜਾ ਨੋਟ ਨਹੀਂ ਗਿਣ ਸਕਿਆ, ਜਿਸ ਕਾਰਨ ਲਾੜੀ ਨੂੰ ਉਸ 'ਤੇ ਸ਼ੱਕ ਹੋ ਗਿਆ। ਉਸ ਨੂੰ ਲੱਗਾ ਕਿ ਲਾੜਾ ਘੱਟ ਪੜ੍ਹਿਆ-ਲਿਖਿਆ ਹੈ ਜਾਂ ਫ਼ਿਰ ਉਸ ਨੂੰ ਕੋਈ ਸਮੱਸਿਆ ਸੀ। ਬਹੁਤ ਸਮਝਾਉਣ ਤੋਂ ਬਾਅਦ ਵੀ ਲਾੜੀ ਨਾ ਮੰਨੀ।
ਜਾਣਕਾਰੀ ਮੁਤਾਬਕ ਪੂਰਾ ਮਾਮਲਾ ਔਰਈਆ ਜ਼ਿਲੇ ਦੇ ਬਿਧੁਨਾ ਤਹਿਸੀਲ ਦਾ ਹੈ, ਜਿੱਥੇ ਰਾਮਪੁਰ ਪਿੰਡ ਦੇ ਰਹਿਣ ਵਾਲੇ ਇਕ ਪਿਤਾ ਨੇ ਆਪਣੀ ਬੇਟੀ ਦਾ ਵਿਆਹ ਇਟਾਵਾ ਦੇ ਭਰਥਾਨਾ ਨੇੜੇ ਤੈਅ ਕੀਤਾ ਸੀ। 7 ਮਈ ਨੂੰ ਜਦੋਂ ਬਰਾਤ ਆਈ ਤਾਂ ਪਰਿਵਾਰ ਅਤੇ ਰਿਸ਼ਤੇਦਾਰ ਬਰਾਤ ਦਾ ਸਵਾਗਤ ਕਰਨ ਲਈ ਜੁੱਟ ਗਏ। ਫਿਰ ਜੈਮਾਲਾ ਦੌਰਾਨ ਦੁਲਹਨ ਨੂੰ ਸ਼ੱਕ ਹੋ ਗਿਆ। ਉਸ ਨੇ ਲਾੜੇ ਨੂੰ ਨੋਟ ਗਿਣਨ ਲਈ ਕਿਹਾ ਪਰ ਉਹ ਗਿਣ ਨਹੀਂ ਸਕਿਆ। ਇੰਨਾ ਹੀ ਨਹੀਂ, ਆਰੋਪ ਹੈ ਕਿ ਉਹ 20 ਰੁਪਏ ਦਾ ਨੋਟ ਵੀ ਨਹੀਂ ਪਛਾਣ ਸਕਿਆ ਸੀ।
ਜਿਸ 'ਤੇ ਲਾੜੀ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਲੜਕੀ ਅਤੇ ਲੜਕੇ ਦੇ ਵਿਚਕਾਰ ਮੀਟਿੰਗ ਹੋਈ। ਮਨਾਉਣ ਦਾ ਦੌਰ ਸ਼ੁਰੂ ਹੋਇਆ ਪਰ ਦੁਲਹਨ ਮੰਨਣ ਨੂੰ ਤਿਆਰ ਨਹੀਂ ਸੀ। ਉਸ ਨੇ ਲਾੜੇ ਨਾਲ ਵਿਆਹ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਆਖਰਕਾਰ ਦੋਵਾਂ ਧਿਰਾਂ ਦੀ ਸਹਿਮਤੀ ਤੋਂ ਬਾਅਦ ਬਰਾਤ ਬਿਨਾਂ ਲਾੜੀ ਦੇ ਵਾਪਸ ਪਰਤ ਗਈ।
ਲਾੜੀ ਦੇ ਭਰਾ ਨੇ ਦੱਸਿਆ ਕਿ ਜਦੋਂ ਲਾੜੇ ਨੂੰ ਗਿਣਨ ਲਈ ਪੈਸੇ ਦਿੱਤੇ ਗਏ ਤਾਂ ਉਹ 100 ਰੁਪਏ ਵੀ ਗਿਣ ਨਹੀਂ ਸਕਿਆ। 20 ਰੁਪਏ ਦਾ ਨੋਟ ਵੀ ਨਹੀਂ ਪਛਾਣ ਸਕਿਆ। ਜਦੋਂ ਸਾਨੂੰ ਸ਼ੱਕ ਹੋਇਆ ਤਾਂ ਅਸੀਂ ਖ਼ੁਦ ਹੀ ਵਿਆਹ ਤੋਂ ਪਿੱਛੇ ਹਟ ਗਏ। ਇਸ ਦੇ ਨਾਲ ਹੀ ਲਾੜੀ ਦੀ ਮਾਂ ਨੇ ਕਿਹਾ ਕਿ ਬੇਟੀ ਨੇ ਸਹੀ ਫੈਸਲਾ ਲਿਆ ਹੈ ਨਹੀਂ ਤਾਂ ਵਿਆਹ ਤੋਂ ਬਾਅਦ ਕੀ ਹੋਣਾ ਸੀ? ਬੱਚੀ ਦੀ ਜ਼ਿੰਦਗੀ ਬਰਬਾਦ ਹੋਣ ਤੋਂ ਬਚ ਗਈ।