Reasi terror attack: ਅਤਿਵਾਦੀ ਹਮਲੇ 'ਚ ਜਾਨ ਗੁਆਉਣ ਵਾਲਿਆਂ 'ਚ ਜੈਪੁਰ ਦੇ ਚਾਰ ਲੋਕ ਸ਼ਾਮਲ 
Published : Jun 10, 2024, 1:58 pm IST
Updated : Jun 10, 2024, 1:58 pm IST
SHARE ARTICLE
File Photo
File Photo

ਜੰਮੂ-ਕਸ਼ਮੀਰ 'ਚ ਸ਼ਰਧਾਲੂਆਂ ਦੀ ਬੱਸ 'ਤੇ ਹੋਏ ਕਾਇਰਾਨਾ ਹਮਲੇ 'ਚ ਜੈਪੁਰ ਜ਼ਿਲ੍ਹੇ ਦੇ ਚਾਰ ਨਾਗਰਿਕਾਂ ਦੀ ਮੌਤ ਦੀ ਖ਼ਬਰ ਦੁਖਦਾਈ ਹੈ।

Reasi terror attack: ਸ੍ਰੀਨਗਰ - ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ 'ਚ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ 'ਤੇ ਹੋਏ ਅਤਿਵਾਦੀ ਹਮਲੇ 'ਚ ਮਾਰੇ ਗਏ ਲੋਕਾਂ 'ਚੋਂ ਚਾਰ ਰਾਜਸਥਾਨ ਦੇ ਜੈਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਸਨ। ਇਹ ਲੋਕ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਗਏ ਸਨ। ਪੁਲਿਸ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਨੇ ਦੱਸਿਆ ਕਿ ਰਾਜੇਂਦਰ ਸੈਣੀ (42), ਉਸ ਦੀ ਪਤਨੀ ਮਮਤਾ ਸੈਣੀ (40), ਉਨ੍ਹਾਂ ਦੀ ਭਾਬੀ ਪੂਜਾ ਸੈਣੀ (30) ਅਤੇ ਉਨ੍ਹਾਂ ਦੇ ਦੋ ਸਾਲਾ ਬੇਟੇ ਟੀਟੂ ਦੀ ਮੌਤ ਹੋ ਗਈ। ਪੂਜਾ ਦਾ ਪਤੀ ਪਵਨ (32) ਜ਼ਖਮੀ ਹੋ ਗਿਆ।

ਰਾਜੇਂਦਰ ਅਤੇ ਮਮਤਾ ਚੌਮੁਨ ਕਸਬੇ ਦੀ ਪੰਚਿਆਵਾਲੀ ਢਾਣੀ ਦੇ ਵਸਨੀਕ ਸਨ, ਜਦੋਂ ਕਿ ਮਮਤਾ ਜੈਪੁਰ ਦੇ ਮੁਰਲੀਪੁਰਾ ਥਾਣਾ ਖੇਤਰ ਦੇ ਅਜਮੇਰਾ ਕੀ ਢਾਣੀ ਦੀ ਵਸਨੀਕ ਸੀ। ਰਾਜੇਂਦਰ ਚੌਮੁਨ ਵਿਚ ਕੱਪੜਿਆਂ ਦੀ ਦੁਕਾਨ ਦਾ ਮਾਲਕ ਹੈ ਅਤੇ ਪਵਨ ਅਜਮੇਰਾ ਕੀ ਢਾਣੀ ਵਿਚ ਈ-ਮਿੱਤਰ ਦੀ ਦੁਕਾਨ ਦਾ ਮਾਲਕ ਹੈ। 
ਇਸ ਦੌਰਾਨ ਸੂਬਾ ਸਰਕਾਰ ਨੇ ਅਧਿਕਾਰੀਆਂ ਨੂੰ ਸਥਾਨਕ ਪ੍ਰਸ਼ਾਸਨ ਨਾਲ ਤਾਲਮੇਲ ਕਰਨ ਅਤੇ ਮ੍ਰਿਤਕਾਂ ਨੂੰ ਵਾਪਸ ਲਿਆਉਣ ਲਈ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ।

ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ 'ਚ ਸ਼ਰਧਾਲੂਆਂ ਦੀ ਬੱਸ 'ਤੇ ਹੋਏ ਕਾਇਰਾਨਾ ਹਮਲੇ 'ਚ ਜੈਪੁਰ ਜ਼ਿਲ੍ਹੇ ਦੇ ਚਾਰ ਨਾਗਰਿਕਾਂ ਦੀ ਮੌਤ ਦੀ ਖ਼ਬਰ ਦੁਖਦਾਈ ਹੈ। ਰਾਜਸਥਾਨ ਸਰਕਾਰ ਦੇ ਉੱਚ ਅਧਿਕਾਰੀਆਂ ਨੂੰ ਜੰਮੂ-ਕਸ਼ਮੀਰ ਅਤੇ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਜਲਦੀ ਤਾਲਮੇਲ ਕਰਨ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮ੍ਰਿਤਕ ਦੇਹ ਭੇਜਣ ਦੇ ਨਿਰਦੇਸ਼ ਦਿੱਤੇ ਗਏ ਹਨ। ''

ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਇਸ ਮੁਸ਼ਕਲ ਸਮੇਂ 'ਚ ਪੂਰੀ ਵਚਨਬੱਧਤਾ ਨਾਲ ਪੀੜਤਾਂ ਦੇ ਨਾਲ ਖੜ੍ਹੀ ਹੈ। ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ 'ਚ ਐਤਵਾਰ ਨੂੰ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ 'ਤੇ ਹੋਏ ਅਤਿਵਾਦੀ ਹਮਲੇ 'ਚ 9 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਮੁਤਾਬਕ ਹਮਲੇ 'ਚ ਮਾਰੇ ਗਏ ਲੋਕਾਂ 'ਚ ਜੈਪੁਰ ਦੇ ਰਹਿਣ ਵਾਲੇ ਰਾਜੇਂਦਰ ਪ੍ਰਸਾਦ, ਮਮਤਾ, ਪੂਜਾ ਅਤੇ ਉਨ੍ਹਾਂ ਦਾ ਦੋ ਸਾਲਾ ਬੇਟਾ ਟੀਟੂ ਸ਼ਾਮਲ ਹਨ।

ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ 'ਐਕਸ' 'ਤੇ ਲਿਖਿਆ ਕਿ "ਇਸ ਹਮਲੇ ਵਿਚ ਰਾਜਸਥਾਨ ਦੇ ਚਾਰ ਸ਼ਰਧਾਲੂਆਂ ਦੀ ਮੌਤ ਦੀ ਜਾਣਕਾਰੀ ਮਿਲੀ ਹੈ। ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਵਿਛੜੀਆਂ ਰੂਹਾਂ ਨੂੰ ਸ਼ਾਂਤੀ ਅਤੇ ਪਰਿਵਾਰਾਂ ਨੂੰ ਤਾਕਤ ਦੇਵੇ। ਮੈਨੂੰ ਉਮੀਦ ਹੈ ਕਿ ਰਾਜਸਥਾਨ ਸਰਕਾਰ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗੀ। '' 


 

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement