ਨੌਜਵਾਨ ਲੜਕੀ ਐਕਟਿਵਾ ਸਮੇਤ 100 ਫੁੱਟ ਹੇਠਾਂ ਮਕਾਨ ਦੀ ਛੱਤ 'ਤੇ ਡਿਗੀ, ਮੌਤ
Published : Jul 10, 2018, 4:36 pm IST
Updated : Jul 10, 2018, 4:36 pm IST
SHARE ARTICLE
Young girl fallen on the roof of the house
Young girl fallen on the roof of the house

ਬੋੜੋਁ ਦੀ ਘਾਟੀ ਦੇ ਇਲਾਕਾ ਨਵਚੌਕਿਆ ਵਾਸੀ ਇੱਕ ਲੜਕੀ ਸ਼ਾਮ ਨੂੰ ਕਰੀਬ 4 ਵਜੇ ਘਰ ਤੋਂ ਪੜ੍ਹਨ ਜਾਣ ਲਈ ਕਹਿਕੇ ਨਿਕਲੀ ਸੀ

ਜੋਧਪੁਰ, ਬੋੜੋਁ ਦੀ ਘਾਟੀ ਦੇ ਇਲਾਕਾ ਨਵਚੌਕਿਆ ਵਾਸੀ ਇੱਕ ਲੜਕੀ ਸ਼ਾਮ ਨੂੰ ਕਰੀਬ 4 ਵਜੇ ਘਰ ਤੋਂ ਪੜ੍ਹਨ ਜਾਣ ਲਈ ਕਹਿਕੇ ਨਿਕਲੀ ਸੀ। ਰਾਤ ਤੱਕ ਲੜਕੀ ਦੇ ਘਰ ਵਾਪਿਸ ਨਾ ਪਹੁੰਚਣ 'ਤੇ ਪਰੇਸ਼ਾਨ ਹੋਏ ਘਰਵਾਲਿਆਂ ਨੇ ਪੁਲਿਸ ਨਾਲ ਸੰਪਰਕ ਕੀਤਾ। ਪੁਲਿਸ ਨੇ ਲੜਕੀ ਦੇ ਐਕਟਿਵ ਦੇ ਨੰਬਰਾਂ ਦੇ ਆਧਾਰ ਉੱਤੇ ਨਾਕਾਬੰਦੀ ਕਾਰਵਾਈ। ਇਸ ਤੋਂ ਕੁਝ ਮਿੰਟ ਬਾਅਦ ਹੀ ਸੂਚਨਾ ਆਈ ਕਿ ਕਿਲਾ ਰੋੜ ਉੱਤੇ ਇੱਕ ਤੇਜ਼ ਰਫਤਾਰ ਐਕਟਿਵਾ ਸਵਾਰ ਲੜਕੀ ਕੰਧ ਨਾਲ ਟਕਰਾਕੇ ਕਰੀਬ 100 ਫੁੱਟ ਹੇਠਾਂ ਇੱਕ ਮਕਾਨ ਦੀ ਛੱਤ ਉੱਤੇ ਜਾ ਡਿੱਗੀ ਅਤੇ ਉਸਦੀ ਮੌਕੇ ਉੱਤੇ ਹੀ ਮੌਤ ਹੋ ਗਈ।

Accident in RajasthanAccident in Rajasthanਲੜਕੀ ਦੀ ਸ਼ਨਾਖ਼ਤ ਬੋੜੋਂ ਚੌਕ ਨਿਵਾਸੀ ਰਵੀਨਾ ਨਾਨਕਾਨੀ (18) ਦੇ ਰੂਪ ਵਿਚ ਹੋਈ। ਸਦਰ ਕੋਤਵਾਲੀ ਥਾਣਾ ਅਧਿਕਾਰੀ ਇੰਦਰ ਸਿੰਘ ਨੇ ਦੱਸਿਆ ਕਿ ਬੋੜੋਂ ਦੀ ਘਾਟੀ, ਭੰਡਾਰੀਆਂ ਦੀ ਪੋਲ ਨਵਚੌਕਿਆ ਨਿਵਾਸੀ ਨੰਦ ਕਿਸ਼ੋਰ ਨਾਨਕਾਨੀ ਸੋਮਵਾਰ ਰਾਤ 8 : 30 ਵਜੇ ਪੁਲਿਸ ਦੇ ਕੋਲ ਪੁੱਜੇ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਰਵੀਨਾ B.Com 1st Year ਦੀ ਵਿਦਿਆਰਥਣ ਹੈ। ਉਹ ਸ਼ਾਮ 4 ਵਜੇ ਸਰਦਾਰਪੁਰਾ ਇਲਾਕੇ ਵਿਚ ਪੜ੍ਹਨ ਜਾਣ ਦਾ ਕਹਿ ਕੇ ਨਿਕਲੀ ਸੀ ਪਰ ਘਰ ਵਾਪਸ ਨਹੀਂ ਆਈ। ਘਰਵਾਲੇ ਉਸ ਦੇ ਮੋਬਾਇਲ ਉੱਤੇ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਹ ਫੋਨ ਵੀ ਨਹੀਂ ਸੀ ਚੁੱਕ ਰਹੀ।

Road AccidentRoad Accidentਇਸ ਉੱਤੇ ਪੁਲਿਸ ਨੇ ਰਵੀਨਾ ਦੇ ਐਕਟਿਵ ਨੰਬਰ ਦੇ ਆਧਾਰ ਉੱਤੇ ਨਾਕਾਬੰਦੀ ਕਰਵਾਈ। ਇਸ ਵਿਚ ਸੂਚਨਾ ਮਿਲੀ ਕਿ ਕਿਲਾ ਰੋਡ ਉੱਤੇ ਇਕ ਐਕਟਿਵਾ ਦੀਵਾਰ ਨਾਲ ਟਕਰਾ ਗਈ ਹੈ ਅਤੇ ਐਕਟਿਵਾ ਚਲਾ ਰਹੀ ਲੜਕੀ ਕਰੀਬ 100 ਫੁੱਟ ਹੇਠਾਂ ਇੱਕ ਮਕਾਨ ਦੀ ਛੱਤ ਉੱਤੇ ਜਾ ਡਿੱਗੀ। ਮੌਕੇ ਉੱਤੇ ਪਹੁੰਚੀ ਪੁਲਿਸ ਨੂੰ ਪਤਾ ਲੱਗਿਆ ਕਿ ਉਹ ਅਭੈ ਸਿੰਘ ਨਾਮੀ ਵਿਅਕਤੀ ਦੇ ਮਕਾਨ ਦੇ ਬਾਥਰੂਮ ਦੀ ਛੱਤ ਉੱਤੇ ਡਿੱਗੀ ਸੀ। ਉਸਦੇ ਗਿਰਨ ਦੀ ਆਵਾਜ਼ ਸੁਣਕੇ ਉੱਥੇ ਲੋਕਾਂ ਦੀ ਭੀੜ ਇਕਠੀ ਹੋ ਗਈ। ਇਲਾਕਾ ਵਾਸੀਆਂ ਅਤੇ ਪੁਲਿਸ ਨੇ ਉਸ ਨੂੰ ਤੁਰਤ ਹਸਪਤਾਲ ਪਹੁੰਚਾਇਆ ਪਰ ਉੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ।

accidentAccident ਪਰਿਵਾਰ ਵਾਲਿਆਂ ਨੇ ਹਸਪਤਾਲ ਪਹੁੰਚ ਕੇ ਰਵੀਨਾ ਦੀ ਸ਼ਨਾਖ਼ਤ ਕੀਤੀ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਏਮਜੀਐਚ ਮੋਰਚਰੀ ਵਿਚ ਰਖਵਾਇਆ ਹੈ। ਘਟਨਾ ਸਥਾਨ 'ਤੇ ਮੌਜੂਦ ਗਵਾਹਾਂ ਦੇ ਅਨੁਸਾਰ ਸ਼ਾਮ ਕਰੀਬ 7 ਵਜੇ ਕਿਲਾ ਰੋੜ ਉੱਤੇ ਇੱਕ ਚਬੂਤਰੇ ਉੱਤੇ ਲੜਕੀ ਦੋ ਲੜਕਿਆਂ ਨਾਲ ਬੈਠੀ ਗੱਲਾਂ ਕਰ ਰਹੀ ਸੀ। ਇਸ ਦੌਰਾਨ ਉਸ ਦੇ ਮੁੰਹ ਉੱਤੇ ਕੱਪੜਾ ਬੰਨ੍ਹਿਆਂ ਹੋਇਆ ਸੀ ਅਤੇ ਅੱਖਾਂ ਉੱਤੇ ਚਸ਼ਮਾ ਲੱਗਿਆ ਹੋਇਆ ਸੀ। ਉਸਦਾ ਹੇਲਮੇਟ ਵੀ ਕੋਲ ਹੀ ਪਿਆ ਸੀ। ਇਸ ਤੋਂ ਕੁਝ ਦੇਰ ਬਾਅਦ ਉਸਨੂੰ ਰੋਂਦੇ ਹੋਏ ਵੀ ਦੇਖਿਆ ਗਿਆ। ਦੱਸ ਦਈਏ ਕੇ ਉਹ ਇਥੋਂ ਉਠਕੇ ਇੱਕ ਵਾਰ ਚਲੀ ਵੀ ਗਈ ਸੀ।

Australian Punjabi died in a road accidentRoad Accident ਕਰੀਬ ਡੇਢ ਘੰਟੇ ਬਾਅਦ ਰਵੀਨਾ ਤੇਜ਼ ਰਫਤਾਰ ਨਾਲ ਐਕਟਿਵ ਚਲਾਉਂਦੇ ਹੋਏ ਕਿਲਾ ਰੋੜ ਤੋਂ ਉਤਰ ਰਹੀ ਸੀ, ਜਦੋਂ ਬਾਈਕ ਉੱਤੇ ਦੋ ਲੜਕੇ ਉਸਦੇ ਪਿੱਛੇ ਸਨ। ਐਕਟਿਵਾ ਅਸੰਤੁਲਿਤ ਹੋ ਕੇ ਰਾਂਗ ਸਾਈਡ ਚਲੀ ਗਈ। ਇੱਥੇ ਸੜਕ ਦੇ ਕੰਡੇ ਦੀਵਾਰ ਦੀ ਉਚਾਈ ਘਟ ਹੈ ਅਤੇ ਹੇਠਾਂ ਪਹਾੜੀ ਹੈ। ਐਕਟਿਵਾ ਦੀਵਾਰ ਨਾਲ ਘਿਸਰਦੀ ਚਲੀ ਗਈ, ਅਤੇ ਰਵੀਨਾ ਭੁੜਕ ਕੇ ਕਰੀਬ 100 ਫੁੱਟ ਹੇਠਾਂ ਜਾ ਡਿਗੀ। ਪੁਲਿਸ ਹੁਣ ਇਸ ਪੂਰੇ ਤੱਥਾਂ ਦੀ ਜਾਂਚ ਵਿਚ ਲੱਗੀ ਹੋਈ ਹੈ। 

Location: India, Rajasthan

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement