ਜਾਪਾਨ 'ਚ ਪੰਜ ਦਿਨਾਂ ਤੋਂ ਭਾਰੀ ਮੀਂਹ, 104 ਮੌਤਾਂ
Published : Jul 9, 2018, 11:08 pm IST
Updated : Jul 9, 2018, 11:08 pm IST
SHARE ARTICLE
Flood In japan
Flood In japan

ਦੱਖਣ ਤੇ ਪੱਛਮ ਜਾਪਾਨ 'ਚ ਪਿਛਲੇ ਪੰਜ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਹੋਗਾ, ਓਕਾਯਾਮਾ, ਕਿਉਟੋ, ਜਿਫੂ, ਫੁਕੁਓਕਾ, ਨਾਗਾਸਾਕੀ, ਸਾਗਾ, ਕੋਚੀ, ਯਾਮਾਗੁਚੀ........

ਟੋਕਿਉ : ਦੱਖਣ ਤੇ ਪੱਛਮ ਜਾਪਾਨ 'ਚ ਪਿਛਲੇ ਪੰਜ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਹੋਗਾ, ਓਕਾਯਾਮਾ, ਕਿਉਟੋ, ਜਿਫੂ, ਫੁਕੁਓਕਾ, ਨਾਗਾਸਾਕੀ, ਸਾਗਾ, ਕੋਚੀ, ਯਾਮਾਗੁਚੀ, ਹਿਰੋਸ਼ਿਮਾ ਅਤੇ ਟੋਟਟੋਰੀ ਸੂਬੇ 'ਚ ਹਾਲਾਤ ਬੇਕਾਬੂ ਹਨ। ਮੋਹਲੇਧਾਰ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਇਨ੍ਹਾਂ ਸੂਬਿਆਂ 'ਚ ਮ੍ਰਿਤਕਾਂ ਦੀ ਗਿਣਤੀ 104 ਹੋ ਗਈ ਹੈ। 58 ਤੋਂ ਵੱਧ ਲੋਕ ਲਾਪਤਾ ਹਨ। ਪ੍ਰਧਾਨ ਮੰਤਰੀ ਸ਼ਿਜੋ ਆਬੇ ਨੇ ਅਪਣੇ ਸਾਰੇ ਵਿਦੇਸ਼ੀ ਦੌਰੇ ਰੱਦ ਕਰ ਦਿਤੇ ਹਨ। ਉਹ ਖ਼ੁਦ ਰਾਹਤ ਮੁਹਿੰਮ 'ਤੇ ਨਜ਼ਰ ਬਣਾਏ ਹੋਏ ਹਨ। ਰਾਹਤ ਮੁਹਿੰਮ ਨਾਲ ਸਬੰਧਤ ਅਧਿਕਾਰੀਆਂ ਮੁਤਾਬਕ ਹੜ੍ਹ ਕਾਰਨ ਲਗਭਗ 40 ਲੱਖ ਲੋਕ ਪ੍ਰਭਾਵਤ ਹੋਏ ਹਨ।

54 ਹਜ਼ਾਰ ਤੋਂ ਵੱਧ ਫ਼ੌਜੀਆਂ ਨੂੰ ਬਚਾਅ ਕਾਰਜਾਂ 'ਚ ਲਗਾਇਆ ਗਿਆ ਹੈ। ਮੌਸਮ ਵਿਭਾਗ ਨੇ ਪੱਛਮ ਜਾਪਾਨ ਦੇ ਕਈ ਇਲਾਕਿਆਂ 'ਚ ਅਗਲੇ 24 ਘੰਟਿਆਂ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਨਾਗਾਸਾਕੀ, ਸਾਗਾ ਅਤੇ ਹਿਰੋਸ਼ਿਮਾ 'ਚ ਆਵਾਜਾਈ ਸੇਵਾਵਾਂ ਬੰਦ ਹੋ ਗਈਆਂ ਹਨ। ਸੜਕਾਂ 'ਤੇ ਕਈ ਫ਼ੁਟ ਤਕ ਪਾਣੀ ਭਰਿਆ ਹੈ। ਮੈਟਰੋ ਅਤੇ ਟਰੇਨਾਂ ਨੂੰ ਰੋਕ ਦਿਤਾ ਗਿਆ ਹੈ। ਉਵਾਜਿਮਾ ਸ਼ਹਿਰ 'ਚ ਐਤਵਾਰ ਨੂੰ ਦੋ ਘੰਟੇ 'ਚ 364 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਇਹ ਜੁਲਾਈ 'ਚ ਪੈਣ ਵਾਲੀ ਔਸਤਨ ਮੀਂਹ ਤੋਂ 1.5 ਗੁਣਾ ਵੱਧ ਹੈ। ਪਿਛਲੇ 5 ਦਿਨਾਂ 'ਚ ਹਿਰੋਸ਼ਿਮਾ 42 ਅਤੇ ਏਹਿਮੇ ਸ਼ਹਿਰ 'ਚ 23 ਮੌਤਾਂ ਹੋਈਆਂ ਹਨ।

ਬਾਕੀ 40 ਤੋਂ ਵੱਧ ਲੋਕਾਂ ਦੀ ਜਾਨ ਹੋਗਾ, ਓਕਾਯਾਮਾ, ਕਿਉਟੋ, ਜਿਫੂ, ਫੁਕੁਓਕਾ, ਨਾਗਾਸਾਕੀ, ਸਾਗਾ, ਕੋਚੀ, ਯਾਮਾਗੁਚੀ ਅਤੇ ਟੋਟਟੋਰੀ 'ਚ ਹੋਈਆਂ ਹਨ। 
ਪੱਛਮ ਜਾਪਾਨ 'ਚ ਮੀਂਹ ਕਾਰਨ ਹਾਲਾਤ ਸੱਭ ਤੋਂ ਵੱਧ ਖ਼ਰਾਬ ਹਨ। ਕੁੱਝ ਪਿੰਡ ਪੂਰੀ ਤਰ੍ਹਾਂ ਡੁੱਬ ਗਏ ਹਨ, ਜਿਥੇ ਮਦਦ ਪਹੁੰਚਣ ਤਕ ਲੋਕਾਂ ਨੇ ਅਪਣੇ ਘਰਾਂ ਦੀਆਂ ਛੱਤਾਂ 'ਤੇ ਪਨਾਹ ਲਈ ਹੋਈ ਹੈ।  (ਪੀਟੀਆਈ)

Location: Japan, Tokyo-to, Tokyo

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement